
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਕਾਠਗੜ੍ਹ ਕਸਬੇ ਵਿੱਚ ਸਥਿਤ ਦਾਣਾ ਮੰਡੀ ਆਪਣੀ ਹੀ ਹਾਲਤ ਤੇ ਅੱਥਰੂ ਵਹਾਉਦੀ ਹੋਈ ਕਾਫੀ ਲੰਮੇ ਸਮੇਂ ਤੋਂ ਸਰਕਾਰੀ ਲਾਰਿਆਂ ਦੀ ਭੇਂਟ ਚੜ੍ਹੀ ਹੋਈ ਹੈ। ਪਰ ਇਸ ਦਾ ਖਾਮਿਆਜ਼ਾ ਕਿਸਾਨਾਂ ਨੂੰ ਹਰ ਵਾਰ ਫਸਲਾਂ ਲਿਆਉਣ ਵੇਲੇ ਭੁਗਤਣਾ ਪੈਦਾਂ ਹੈ।ਇੱਥੇ ਇਹ ਵਰਨਣਯੋਗ ਹੈ ਕਿ ਮੰਡੀ ਦਾ ਫੜ ਕੱਚਾ, ਛੋਟਾ, ਅਤੇ ਪੱਧਰਾ ਨਾ ਹੋਣ ਕਾਰਨ ਹਮੇਸ਼ਾ ਕਿਸਾਨਾਂ ਵਲੋਂ ਪੁੱਤਾਂ ਵਾਂਗ ਪਾਲੀ ਹੋਈ ਕਣਕ ਕਿਸਾਨ ਮੰਡੀ ਦੀ ਕੱਚੀ ਥਾਂ ਤੇ ਸੁੱਟਣ ਲਈ ਮਜਬੂਰ ਹੁੰਦੇ ਹਨ। ਜਿਸ ਨਾਲ ਉਨ੍ਹਾਂ ਦੀ ਜਿਨਸ ਦਾ ਕਾਫੀ ਹਿੱਸਾ ਖਰਾਬ ਹੋ ਜਾਂਦਾ ਹੈ ਅਤੇ ਫਿਰ ਵੀ ਕਿਸਾਨ ਮਜਬੂਰੀ ਬਸ ਇੱਥੇ ਫਸਲ ਸੁੱਟਣ ਲਈ ਮਜਬੂਰ ਹੁੰਦੇ ਹਨ। ਮੰਡੀ ਵਿੱਚ ਕਿਸਾਨਾਂ ਦੀ ਸਹੂਲਤ ਲਈ ਨਾ ਪੀਣ ਵਾਲੇ ਪਾਣੀ ਦੀ ਪੱਕੇ ਤੌਰ ਸੁਵਿਧਾ ਹੈ ਅਤੇ ਨਾ ਹੀ ਮੰਡੀ ਕਰਨ ਵਿਭਾਗ ਵਲੋਂ ਕਿਸਾਨਾਂ ਅਤੇ ਮਜਦੂਰਾਂ ਲਈ ਬਾਥਰੂਮ ਅਤੇ ਫਲੱਸ਼ਾਂ ਦਾ ਪ੍ਰਬੰਧ ਕੀਤਾ ਗਿਆ। ਜਿਸ ਕਾਰਨ ਹਰ ਵਾਰ ਸੀਜ਼ਨ ਦੌਰਾਨ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਰਮਣਾ ਕਰਨਾ ਪੈਂਦਾ ਹੈ। ਕਾਠਗੜ੍ਹ ਦੀ ਦਾਣਾ ਮੰਡੀ ਵਿੱਚ ਪੱਕੇ ਤੌਰ ਸੈਂਡਾ ਨਾ ਹੋਣ ਕਾਰਨ ਬਾਰਿਸ਼ਾਂ ਦੌਰਾਨ ਕਿਸਾਨਾਂ ਦੀਆਂ ਜਿਨਸਾ ਭਿੱਜ ਕਿ ਬੁਰੀ ਤਰ੍ਹਾਂ ਬਰਬਾਦ ਹੁੰਦੀਆਂ ਹਨ। ਜਿਸ ਦੀ ਜ਼ਿੰਮੇਵਾਰੀ ਮਹਿਕਮਾ ਨਹੀ ਲੈਂਦਾ ਇਸ ਸਮੇਂ ਕਣਕ ਦੀ ਫਸਲ ਦਾ ਸੀਜ਼ਨ ਸਿਰ ਤੇ ਆਇਆ ਹੋਇਆ ਹੈ ਪਰ ਪੱਤਰਕਾਰ ਨੂੰ ਕਾਠਗੜ੍ਹ ਦੀ ਦਾਣਾ ਮੰਡੀ ਵਿੱਚ ਕੋਈ ਵੀ ਸਹੂਲਤ ਦਿਖਾਈ ਨਹੀ ਦਿੱਤੀ ਇੱਥੇ ਵਰਨਣਯੋਗ ਹੈ ਕਿ ਸਬੰਧਿਤ ਮਹਿਕਮਾ ਫਸਲਾਂ ਦੇ ਸੀਜ਼ਨ ਦੌਰਾਨ ਆਰਜ਼ੀ ਤਰਪਾਲਾਂ ਪਾ ਕੇ ਫਸਲ ਨੂੰ ਢੱਕਣ ਦਾ ਉਪਰਾਲਾ ਕਰਦਾ ਹੈ ਪਰ ਕਈ ਵਾਰ ਤੇਜ਼ ਹਨੇਰੀ ਆਉਣ ਕਾਰਨ ਤਰਪਾਲਾਂ ਵੀ ਉੱਡਣ ਨਾਲ ਕਿਸਾਨ ਦੀ ਫਸਲ ਬੁਰੀ ਤਰ੍ਹਾਂ ਨਾਲ ਭਿੱਜ ਜਾਂਦੀ ਹੈ ।ਪਰ ਇਹ ਸਭ ਕੁਝ ਦੇਖਦਿਆਂ ਕਿਸਾਨਾਂ ਨੂੰ ਪਿਛਲੇ ਲੰਮੇ ਸਮੇਂ ਤੋਂ ਅਜਿਹਾ ਸੰਤਾਪ ਹਢਾਉਣਾ ਪੈ ਰਿਹਾ ਹੈ ।ਇੱਥੇ ਇਹ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਦੇ ਮੰਡੀਕਰਨ ਬੋਰਡ ਨਾਲ ਸਬੰਧਿਤ ਉੱਚ ਅਧਿਕਾਰੀ, ਮੰਤਰੀ, ਵਿਧਾਇਕ ਅਤੇ ਜਿਲ੍ਹਾਂ ਪ੍ਰਸ਼ਾਸਨ ਦੇ ਉੱਚ ਕਣਕ ਦੇ ਸੀਜ਼ਨ ਦੌਰਾਨ ਹਰ ਵਾਰ ਕਾਠਗੜ੍ਹ ਦਾਣਾ ਮੰਡੀ ਦਾ ਦੌਰਾ ਕਰਦੇ ਹੋਏ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਪੁੱਛਦੇ ਜਰੂਰ ਹਨ ਪਰ ਅੱਜ ਕਿਸੇ ਨੇ ਕਾਠਗੜ੍ਹ ਦਾਣਾ ਮੰਡੀ ਵਿੱਚ ਕਿਸਾਨਾਂ ਦੀਆਂ ਦੁੱਖ ਤਕਲੀਫਾਂ ਨੂੰ ਦੂਰ ਕਰਨ ਦੀ ਹਿੰਮਤ ਨਹੀਂ ਕੀਤੀ ਜਿਸ ਕਰਕੇ ਕਿਸਾਨਾਂ ਭਾਰੀ ਰੋਸ ਪਾਇਆ ਜਾ ਰਿਹਾ ਹੈ। ਇਲਾਕੇ ਦੇ ਪ੍ਰਸਿੱਧ ਕਿਸਾਨਾਂ ਜਥੇਦਾਰ ਸੁਰਜੀਤ ਸਿੰਘ ਦੋਭਾਲੀ, ਜਥੇਦਾਰ ਮੁਖਤਿਆਰ ਸਿੰਘ ਗਿੱਲ, ਜਥੇਦਾਰ ਦਲਜੀਤ ਸਿੰਘ ਮੋਲਾ ਅਤੇ ਕਿਸਾਨਾਂ ਪੰਜਾਬ ਸਰਕਾਰ ਤੋਂ ਜ਼ੋਰਦਾਰ ਸ਼ਬਦਾਂ ਵਿੱਚ ਮੰਗ ਕੀਤੀ ਹੈ ਕਿ ਕਿਸਾਨਾਂ ਵਲੋਂ ਖੂਨ ਪਸੀਨੇ ਨਾਲ ਪੈਂਦਾ ਕੀਤੀ ਫਸਲ ਨੂੰ ਮੰਡੀ ਵਿੱਚ ਰੁਲਣ ਤੋਂ ਬਚਾਉਣ ਮੰਡੀ ਬੋਰਡ ਕਾਠਗੜ੍ਹ ਦਾਣਾ ਮੰਡੀ ਦਾ ਸੁਧਾਰ ਕਰਨ ਦਾ ਉਪਰਾਲਾ ਕਰੇ ਤਾ ਕਿ ਕਿਸਾਨਾਂ ਦੀਆਂ ਕੀਮਤੀ ਫਸਲਾਂ ਮਿੱਟੀ ਵਿੱਚ ਰੁਲਣ ਤੋਂ ਬਚਾਇਆ ਜਾ ਸਕੇ ਜਦੋਂ ਇਸ ਸਬੰਧੀ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਬਲਾਚੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਦਾਣਾ ਮੰਡੀ ਵਿੱਚ ਕਿਸਾਨਾਂ ਨੂੰ ਆ ਰਹੀ ਇਸ ਤਕਲੀਫ਼ ਸਬੰਧੀ ਸਬੰਧਿਤ ਵਿਭਾਗ ਦੇ ਉੱਚ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਤਕਲੀਫ ਨੂੰ ਹੱਲ ਕਰਵਾਉਣ ਦਾ ਉਪਰਾਲਾ ਕਰਾਂਗੀ ਜਦੋਂ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਅਜੇ ਮੰਗੂਪੁਰ ਨਾਲ ਗੱਲਬਾਤ ਤਾਂ ਉਹਨਾਂ ਨੇ ਕਿਹਾ ਇਸ ਸਰਕਾਰ ਵਿਕਾਸ ਕੰਮਾਂ ਦੀ ਉਮੀਦ ਰੱਖਣੀ ਬੇਹੱਦ ਨਿਰਾਸ਼ਾ ਜਨਕ ਹੋਵੋਗੀ ਕਿਉਂਕਿ ਇਸ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਲੋਕਾਂ ਦਾ ਪੈਸਾ ਆਪਣੀਆਂ ਮਸ਼ਹੂਰੀਆਂ ਅਤੇ ਹੈਲੀਕਾਪਟਰਾਂ ਦੇ ਝੂਟਿਆਂ ਦੇ ਖਰਚ ਰਹੇ ਹਨ। ਜਿਸ ਕਾਰਨ ਪੰਜਾਬ ਦਾ ਵਿਕਾਸ ਨਹੀ ਹੋਵੇਗਾ ਜਦੋਂ ਇਸ ਸਬੰਧੀ ਭਾਜਪਾ ਦੇ ਸੀਨੀਅਰ ਆਗੂ ਅਤੇ ਜਿਲ੍ਹਾਂ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਪੰਜਾਬ ਵਿੱਚ ਸਰਕਾਰ ਨਾ ਦੀ ਕੋਈ ਚੀਜ਼ ਨਹੀਂ ਜਿਸ ਕਰਕੇ ਸਮਾਜ ਵਿਰੋਧੀ ਅਨਸਰਾਂ ਦਾ ਬੋਲ ਬਾਲਾ ਹੈ। ਜਿਸ ਕਾਰਨ ਪੰਜਾਬ ਦੇ ਵਿਕਾਸ ਦੇ ਕੰਮ ਬੁਰੀ ਤਰ੍ਹਾਂ ਨਾਲ ਲੜਖੜਾਂ ਗਏ ਹਨ। ਅਤੇ ਇਸ ਸਰਕਾਰ ਨੇ ਵਿਕਾਸ ਦੇ ਕੰਮ ਘੱਟ ਅਤੇ ਆਪਣੀ ਐਸ਼ੋਇਸ਼ਰਤ ਦੇ ਕੰਮ ਵਧੇਰੇ ਕੀਤੇ ਹਨ। ਇਸ ਲਈ ਇਹਨਾਂ ਵਿਕਾਸ ਦੇ ਕੰਮਾਂ ਦੀ ਆਸ ਨਹੀਂ ਰੱਖਣੀ ਚਾਹੀਦੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


