HOME ਤੇਜ ਰਫਤਾਰ ਨਾਲ ਗੱਡੀ ਚਲਾਉਣੀ ਹੋ ਸਕਦੀ ਖਤਰਨਾਕ – ਸੁੱਖਵਿੰਦਰ ਸਿੰਘ ਗਹੀਰ

ਤੇਜ ਰਫਤਾਰ ਨਾਲ ਗੱਡੀ ਚਲਾਉਣੀ ਹੋ ਸਕਦੀ ਖਤਰਨਾਕ – ਸੁੱਖਵਿੰਦਰ ਸਿੰਘ ਗਹੀਰ

ਸੁੱਖਵਿੰਦਰ ਸਿੰਘ ਗਹੀਰ

ਬੰਗਾ   (ਸਮਾਜ ਵੀਕਲੀ)   (ਚਰਨਜੀਤ ਸੱਲਾਂ):- ਬੰਗਾ ਦੇ ਪ੍ਰਸਿੱਧ ਸਮਾਜ ਸੇਵਕ ਸੁੱਖਵਿੰਦਰ ਸਿੰਘ ਗਹੀਰ ਨੇ ਅੱਜ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸ਼ਹਿਰ ਵਿਚ ਫਲਾਈਓਵਰ ਬਣਨ ਦੇ ਬਾਵਜੂਦ ਟ੍ਰੈਫਿਕ ਦੀ ਭਾਰੀ ਸਮੱਸਿਆ ਹੈ। ਜਿਸ ਨੂੰ ਟ੍ਰੈਫਿਕ ਪੁਲਿਸ ਵੀ ਕੰਟਰੋਲ ਨਹੀਂ ਕਰ ਸਕਦੀ। ਇਸ ਕਰਕੇ ਸਾਡਾ ਵੀ ਮੁਢਲਾ ਫ਼ਰਜ਼ ਬਣਦਾ ਹੈ ਕਿ ਅਸੀਂ ਦੋਪਹੀਆ ਜਾਂ ਚਾਰ ਪਹੀਆ ਗੱਡੀ ਚਲਾਉਣ ਵਕਤ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਘਰ ਮੇਨ ਰੋਡ ਉਪਰ ਹੈ। ਉਹ ਅਕਸਰ ਦੇਖਦੇ ਰਹਿੰਦੇ ਹਨ ਕਿ ਬਹੁਤ ਸਾਰੇ ਨੌਜਵਾਨ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਫਿਰਦੇ ਹਨ। ਜਿਸ ਕਰਕੇ ਸ਼ਹਿਰ ਵਿੱਚ ਕਈ ਵਾਰ ਬਹੁਤ ਬੁਰੀ ਤਰ੍ਹਾਂ ਨਾਲ ਐਕਸੀਡੈਂਟ ਹੋ ਜਾਂਦੇ ਹਨ। ਸ ਗਹੀਰ ਨੇ ਕਿਹਾ ਕਿ ਅੱਜ ਕੱਲ੍ਹ ਜ਼ਿਆਦਾ ਮੌਤਾਂ ਸੜਕ ਦੁਰਘਟਨਾਵਾਂ ਨਾਲ ਹੀ ਹੋ ਰਹੀਆਂ ਹਨ। ਇਸ ਦਾ ਮੁੱਖ ਕਾਰਨ ਤੇਜ ਰਫਤਾਰ ਨਾਲ ਗੱਡੀ ਚਲਾਉਣਾ ਵੀ ਹੈ। ਉਨ੍ਹਾਂ ਕਿਹਾ ਕਿ ਦੋਪਹੀਆ ਵਾਹਨ ਚਲਾਉਣ ਸਮੇਂ ਚਾਲਕ ਨੂੰ ਹੈਲਮੇਟ ਜ਼ਰੂਰ ਪਹਿਨਣਾ ਚਾਹੀਦਾ ਹੈ ਅਤੇ ਸਪੀਡ ਲਿਮਿਟ ਵਿੱਚ ਹੀ ਵਾਹਨ ਚਲਾਉਣਾ ਚਾਹੀਦਾ ਹੈ। ਤੇਜ ਰਫਤਾਰ ਨਾਲ ਗੱਡੀ ਚਲਾਉਣੀ ਖਤਰਨਾਕ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਕੁਝ ਲੋਕ ਬਿਨਾਂ ਸਿੱਖੇ ਹੀ ਗੱਡੀ ਦਾ ਸਟੇਰਿੰਗ ਫੜ ਲੈਂਦੇ ਹਨ ਜੋ ਆਪਣਾ ਜਾਨੀ ਨੁਕਸਾਨ ਤਾਂ ਕਰ ਹੀ ਬੈਠਦੇ ਹਨ ਉਲਟਾ ਸਾਹਮਣੇ ਵਾਲੇ ਦਾ ਵੀ ਨੁਕਸਾਨ ਕਰ ਦਿੰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਪ੍ਰਕਾਰ ਦਾ ਨਸ਼ਾ ਕਰਕੇ ਵੀ ਗੱਡੀ ਨਹੀਂ ਚਲਾਉਣੀ ਚਾਹੀਦੀ। ਸ ਗਹੀਰ ਨੇ ਕਿਹਾ ਸਾਨੂੰ ਪ੍ਰਣ ਕਰਨਾ ਚਾਹੀਦਾ ਕਿ ਅਸੀਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੀਏ । ਉਨ੍ਹਾਂ ਕਿਹਾ ਕਿ ਮਨੁੱਖੀ ਜੀਵਨ ਬਹੁਤ ਕੀਮਤੀ ਹੈ। ਸਾਵਧਾਨੀ ਨਾਲ ਅਸੀਂ ਆਪਣਾ ਅਤੇ ਦੂਸਰੇ ਦਾ ਬਚਾਅ ਕਰ ਸਕਦੇ ਹਾਂ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਮਿਸ਼ਨਰੀ ਗਾਇਕਾਂ ਰਜਨੀ ਠੱਕਰਵਾਲ ਜੀ ਦੇ ਸਹੁਰਾ ਸਾਹਿਬ ਦਾ ਅਤਿੰਮ ਸੰਸਾਰ ਅੱਜ ਕੀਤਾ ਗਿਆ।
Next articleਮਨੁੱਖੀ ਅਧਿਕਾਰ ਕਾਰਕੁਨ ਲਿੰਗਾਰਾਜ ਆਜ਼ਾਦ ਤੇ ਸੁਰੇਸ਼ ਸੰਗਰਾਮ ਨੂੰ ਤੁਰੰਤ ਰਿਹਾ ਕੀਤਾ ਜਾਵੇ – ਜਮਹੂਰੀ ਫਰੰਟ