ਨਵਾਂਸ਼ਹਿਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਅਤੇ ਜ਼ਿਲ੍ਹਾ ਪ੍ਰਧਾਨ ਸ਼ਹੀਦ ਭਗਤ ਸਿੰਘ ਨਗਰ ਸ੍ਰੀ ਸਤਨਾਮ ਸਿੰਘ ਜਲਾਲਪੁਰ ਵੱਲੋਂ ਨਵਾਂਸ਼ਹਿਰ ਦੇ ਵਾਰਡ ਨੰਬਰ 6 ਵਿੱਚ ਸਥਿਤ ਪਬਲਿਕ ਪਾਰਕ ਦੇ ਵਿਕਾਸ ਲਈ 2,26,000 ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਹ ਰਾਸ਼ੀ ਵਿੱਚ ਸੌਂਪਿਆ ਚੈੱਕ ਉਨ੍ਹਾਂ ਨੇ ਆਪਣੇ ਅਖ਼ਤਿਆਰੀ ਕੋਟੇ ਵਿੱਚੋਂ ਪਾਰਕ ਵਿੱਚ ਜਨਤਕ ਵਾਸ਼ਰੂਮ ਦੀ ਉਸਾਰੀ ਲਈ ਮੁਹੱਈਆ ਕਰਵਾਈ ਹੈ। ਇਸ ਮੌਕੇ ਸੰਬੋਧਨ ਕਰਦਿਆਂ ਸਤਨਾਮ ਜਲਾਲਪੁਰ ਨੇ ਕਿਹਾ ਕਿ ਵਾਰਡ ਨੰਬਰ 6 ਦਾ ਇਹ ਪਾਰਕ ਬਹੁਤ ਹੀ ਮਿਹਨਤ ਨਾਲ ਉਸਾਰਿਆ ਗਿਆ ਹੈ ਅਤੇ ‘ਮਿਊਂਸੀਪਲ ਪਬਲਿਕ ਪਾਰਕ ਮੈਨੇਜਮੈਂਟ ਕਮੇਟੀ’ ਇਸ ਦੀ ਸਾਂਭ-ਸੰਭਾਲ ਬਹੁਤ ਵਧੀਆ ਤਰੀਕੇ ਨਾਲ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਕਮੇਟੀ ਦੇ ਮੁਖੀ ਰਿਟਾਇਰਡ ਡੀ.ਐਸ.ਪੀ. ਸ. ਦੀਦਾਰ ਸਿੰਘ ਜੀ ਨੇ ਪਾਰਕ ਵਿੱਚ ਵਾਸ਼ਰੂਮ ਦੀ ਜ਼ਰੂਰਤ ਬਾਰੇ ਜਾਣੂ ਕਰਵਾਇਆ ਸੀ, ਜਿਸ ਨੂੰ ਮੁੱਖ ਰੱਖਦਿਆਂ ਇਹ ਗ੍ਰਾਂਟ ਤੁਰੰਤ ਪ੍ਰਵਾਨ ਕੀਤੀ ਗਈ।ਗ੍ਰਾਂਟ ਜਾਰੀ ਕਰਨ ਸਮੇਂ ਨਵਾਂਸ਼ਹਿਰ ਦੇ ਹਲਕਾ ਇੰਚਾਰਜ ਸ੍ਰੀ ਲਲਿਤ ਮੋਹਨ ਪਾਠਕ, ਮਾਰਕੀਟ ਕਮੇਟੀ ਦੇ ਚੇਅਰਮੈਨ ਗਗਨ ਅਗਨੀਹੋਤਰੀ ਅਤੇ ਜਾਡਲਾ ਦੇ ਸਰਪੰਚ ਵਿਨੀਤ ਰਾਣਾ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਮੁੱਖ ਸੇਵਾਦਾਰ ਗੁਰੂ ਨਾਨਕ ਮਿਸ਼ਨ ਸੇਵਾ ਸੋਸਾਇਟੀ, ਵਿਨੋਦ ਕੁਮਾਰ ਪਿੰਕਾ ਸਾਬਕਾ ਐਮਸੀ, ਦੀਦਾਰ ਸਿੰਘ ਗਹੂੰਣ, ਮੋਹਿੰਦਰ ਪਾਲ, ਬਖਸ਼ੀਸ਼ ਸਿੰਘ, ਗੁਰਪਾਲ ਸਿੰਘ, ਜਗਜੀਤ ਸਿੰਘ ਸੈਣੀ, ਇੰਦਰਜੀਤ ਸ਼ਰਮਾ, ਗਿਆਨ ਸਿੰਘ, ਪਰਮਜੀਤ ਸਿੰਘ ਕੰਦੋਲਾ, ਰਾਮਪਾਲ ਰਾਏ, ਸੋਮ ਸਿੰਘ, ਬਲਬੁਧ ਸਿੰਘ ਬਾਂਸਲ, ਮਨਮੋਹਣ ਸਿੰਘ, ਅਨੂਪ ਨਈਅਰ, ਮਨਮੋਹਣ ਸਿੰਘ ਦਿਆਲ, ਬ੍ਰਿਜ ਭੂਸ਼ਣ ਹਾਂਡਾ, ਸਤਨਾਮ ਸਿੰਘ, ਵਿਨੋਦ ਅਗਨੀਹੋਤਰੀ, ਬਲਵਿੰਦਰ ਸਿੰਘ, ਰਸ਼ਪਾਲ ਚੰਦਰ ਅਤੇ ਕੁਲਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿੱਚ ਵਾਰਡ ਨਿਵਾਸੀ ਵੀ ਮੌਜੂਦ ਸਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



