HOME ਸ਼ੁੱਭਕਰਮਨ ਫਾਊਂਡੇ਼ਸ਼ਨ ਵੱਲੋਂ ਮਹਿਲਾਵਾਂ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ

ਸ਼ੁੱਭਕਰਮਨ ਫਾਊਂਡੇ਼ਸ਼ਨ ਵੱਲੋਂ ਮਹਿਲਾਵਾਂ ਦੇ ਸਨਮਾਨ ਲਈ ਵਿਸ਼ੇਸ਼ ਪ੍ਰੋਗਰਾਮ

9

ਪਟਿਆਲਾ  (ਸਮਾਜ ਵੀਕਲੀ)   ਸ਼ੁੱਭਕਰਮਨ ਫਾਊਂਡੇਸ਼ਨ ਸੰਸਥਾ ਨੇ ਸਮਾਜ ਦੇ ਵੱਖ—ਵੱਖ ਖੇਤਰਾਂ ਅੰਦਰ ਖਾਸ ਮੱਲਾਂ ਮਾਰਨ ਵਾਲੀਆਂ 15 ਇਸਤਰੀਆਂ ਨੂੰ ਸਨਮਾਨਿਤ ਕੀਤਾ ਹੈ। ਪ੍ਰੋਗਰਾਮ ਦੀ ਸ਼ੁਰੂਆਤ ਸੰਸਥਾ ਦੀ ਪ੍ਰਧਾਨ ਗੁਰਪ੍ਰੀਤ ਕੌਰ ਆਏ ਹੋਏ ਮਹਿਮਾਨਾਂ ਦਾ ਸੁਆਗਤ ਕਰਕੇ ਕੀਤੀ। ਸਨਮਾਨ ਪ੍ਰਾਪਤ ਕਰਨ ਵਾਲੀਆਂ ਔਰਤਾਂ ਦੇ ਵਿੱਚ ਸੈਫਾਲੀ, ਸਜਨੀ, ਸਰਬਜੀਤ ਕੌਰ, ਅਰਚਨਾ ਸ਼ਰਮਾ, ਕੁਲਦੀਪ ਕੌਰ, ਡਾ ਰੂਬੀ ਧੀਰ, ਸਪਨਾ ਰਾਜਪੂਤ, ਗੰਗਾ ਰਾਣੀ, ਸੰਤੋਸ਼ ਕੁਮਾਰੀ, ਅਨੀਤਾ ਗੌਤਮ, ਜਸਵੀਰ, ਕਮਲੇਸ਼, ਹਰਸ਼ਰਨਜੀਤ ਕੌਰ, ਮਨਪ੍ਰੀਤ ਕੌਰ, ਰੁਪਿੰਦਰ ਕੌਰ ਆਦਿ ਸ਼ਾਮਿਲ ਸਨ।ਇਸ ਪ੍ਰੋਗਰਾਮ ਵਿੱਚ ਰਾਜਪਾਲ ਕੌਰ ਮਸਤ, ਡਾ ਸੁਨੀਤਾ ਗਰਗ ਅਤੇ ਡਾ ਜੈਸਮੀਨ ਮੁੱਖ ਮਹਿਮਾਨ ਵਜੋਂ ਸਾਮਿਲ ਹੋਏ।ਮੁੱਖ ਮਹਿਮਾਨਾਂ ਨੇ ਸਮਾਜ ਵਿੱਚ ਔਰਤਾਂ ਦੀ ਭਾਗੀਦਾਰੀ ਬਾਰੇ ਵਿਚਾਰ ਪ੍ਰਗਟ ਕੀਤੇ ਗਏ।ਪ੍ਰੋਗਰਾਮ ਵਿੱਚ ਮਹਿਲਾਵਾਂ ਦੀ ਐਂਟਰੀ ਵੇਲੇ ਉਨ੍ਹਾਂ ਨੂੰ ਗਰੀਟਿੰਗ ਕਾਰਡ ਦਿੱਤੇ ਗਏ। “ਲੜਾਂਗੇ ਸਾਥੀ ਗਰੁੱਪ” ਵੱਲੋਂ ਇਨਾਅਤ ਦੀ ਟੀਮ ਨੇ “ਅਸੀਂ ਔਰਤਾਂ ਨਹੀਂ ਕਹਾਣੀਆਂ ਹਾਂ” ਨਾਟਕ ਖੇਡ ਕੇ ਸਭਨਾਂ ਦੇ ਰੌਗਟੇ ਖੜੇ ਕਰ ਦਿੱਤੇ।ਸਮਿਸ ਮੈਣ ਦੀਆਂ ਵਿਦਿਆਰਥਣਾਂ ਨੇ ਗਿੱਧਾ ਪ੍ਰਸਤੁਤ ਕੀਤਾ।ਮਹਿਲਾ ਦਿਵਸ ਤੇ ਅਧਾਰਿਤ ਇੱਕ ਕੁਇਜ਼ ਵੀ ਕਰਵਾਇਆ ਗਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸੰਸਥਾ ਦੇ ਚੇਅਰਮੈਨ ਕੁਲਵਿੰਦਰਪਾਲ ਸਿੰਘ, ਗੁਰਪ੍ਰੀਤ ਕੌਰ, ਕੁਲਵੰਤ ਕੌਰ, ਰਵਿੰਦਰ ਕੌਰ, ਗੁਰਪ੍ਰੀਤ ਸਿੰਘ, ਬੰਧਨਾ, ਜ਼ਸਪ੍ਰੀਤ ਕੌਰ, ਕੁਲਬੀਰ ਕੌਰ, ਭੁਪਿੰਦਰ ਕੌਰ ਅਤੇ ਵੀਨਾ ਆਦਿ ਹਾਜ਼ਰ ਸਨ।ਸਟੇਜ਼ ਦਾ ਸੰਚਾਲਨ ਮਨਵੀਨ ਅਤੇ ਪਰਮਜੀਤ ਕੌਰ ਵੱਲੋਂ ਕੀਤਾ ਗਿਆ।ਇੱਥੇ ਜਿ਼ਕਰਯੋਗ ਹੈ ਕਿ ਸ਼ੁੱਭਕਰਮਨ ਫਾਊਂਡੇਸ਼ਨ ਸੰਸਥਾ ਸਮਾਜਿਕ ਭਲਾਏ ਦੇ ਕੰਮਾਂ ਵਿੱਚ ਵੱਧ ਚੜ ਕੇ ਹਿੱਸਾ ਲੈ ਰਹੀ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਯੂਨੀਵਰਸਿਟੀ ਕੰਪਿਊਟਿੰਗ ਸਕੂਲ ਨੇ ਉਦਯੋਗਿਕ ਦੌਰਾ ਆਯੋਜਿਤ ਕੀਤਾ।
Next articleਬੇਸਹਾਰਾ ਪਸ਼ੂ ਨੂੰ ਬਚਾਉਂਦੀ ਬਲੈਰੋ ਪਿੱਕਅਪ ਜੀਪ ਡਿਵਾਈਡਰ ਤੇ ਜਾ ਚੜ੍ਹੀ , ਗੱਡੀ ਅਤੇ ਹਾਈਵੇ ਤੇ ਲੱਗੀ ਰੇਲਿੰਗ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ, ਜਾਨੀ ਨੁਕਸਾਨ ਦਾ ਬਚਾਅ