HOME ਸਰਕਾਰੀ ਪ੍ਰਾਈਮਰੀ ਸਕੂਲ ਕਲਸੀਆਂ ਦੀ ਵਿਦਿਆਰਥਣ ਨਵੋਦਿਆ ਲਈ ਚੁਣੀ ਗਈ।

ਸਰਕਾਰੀ ਪ੍ਰਾਈਮਰੀ ਸਕੂਲ ਕਲਸੀਆਂ ਦੀ ਵਿਦਿਆਰਥਣ ਨਵੋਦਿਆ ਲਈ ਚੁਣੀ ਗਈ।

4
ਰਾਏਕੋਟ,   (ਸਮਾਜ ਵੀਕਲੀ)   ( ਗੁਰਭਿੰਦਰ ਗੁਰੀ ) ਸਰਕਾਰੀ ਪ੍ਰਾਈਮਰੀ ਸਕੂਲ ਕਲਸੀਆਂ ਦੀ ਵਿਦਿਆਰਥਣ ਮਨਜਿੰਦਰ ਕੌਰ ਪੁੱਤਰੀ ਹਰਜਿੰਦਰ ਸਿੰਘ ਦਾ ਜਵਾਹਰ ਨਵੋਦਿਆ ਵਿਦਿਆਲਿਆ ਵਿਖੇ ਛੇਵੀਂ ਜਮਾਤ ‘ਚ ਦਾਖਲਾ ਹੋਣ ਤੇ ਸਕੂਲ ਤੇ ਮਾਪਿਆਂ ਤੇ ‘ਚ ਖੁਸ਼ੀ ਦਾ ਮਾਹੌਲ ਹੈ। ਸਕੂਲ ਮੁੱਖ ਅਧਿਆਪਕ ਰਾਜਨ ਸਿੰਘ ਨੇ ਦੱਸਿਆ ਕਿ ਸਰਕਾਰੀ ਪ੍ਰਾਈਮਰੀ ਸਕੂਲ ਕਲਸੀਆਂ ਚ ਬੱਚਿਆਂ ਨੂੰ ਵਧੀਆ ਪੜਾਈ ਦਿੱਤੀ ਜਾ ਰਹੀ ਹੈ ਤੇ ਜਵਾਹਰ ਨਵੋਦਿਆ ਵਿਦਿਆਲਿਆ ਦੀ ਪਰਵੇਸ਼ ਪ੍ਰੀਖਿਆ ਲਈ ਪਿਛਲੇ ਕਈ ਸਾਲਾਂ ਤੋਂ ਵਿਦਿਆਰਥੀਆਂ ਦਾ ਜਵਾਹਰ ਨਵੋਦਿਆ ਵਿਦਿਆਲਿਆ ‘ਚ ਚੋਣ ਹੁੰਦੀ ਆ ਰਹੀ ਹੈ ਤੇ ਇਸ ਤੋਂ ਪਹਿਲਾਂ ਵੀ ਬਹੁਤ ਵਿਦਿਆਰਥੀ ਨਵੋਦਿਆ ਲਈ ਚੁਣੇ ਜਾ ਚੁੱਕੇ ਹਨ। ਉਹਨਾਂ ਅੱਗੇ ਦੱਸਿਆ ਕਿ ਸਕੂਲ ਵਿੱਚ ਡੀ.ਸੀ.ਆਰ ਦੇ ਮਾਧਿਅਮ ਰਾਹੀਂ ਵੀ ਵਧੀਆ ਸਿੱਖਿਆ ਦੇਕੇ ਬੱਚਿਆਂ ਨੂੰ ਇਸ ਯੋਗ ਬਣਾਉਣ ਲਈ ਅਧਿਆਪਕਾਂ ਦੁਆਰਾ ਮਿਹਨਤ ਕਰਵਾਈ ਜਾ ਰਹੀ ਹੈ ਕਿ ਅਗਲੇ ਸਾਲ ਹੋਰ ਵਿਦਿਆਰਥੀ ਤੇ ਵਿਦਿਆਰਥਣਾਂ ਜਵਾਹਰ ਨਵੋਦਿਆ ਵਿਦਿਆਲਿਆ’ ਚ ਪੜਨ ਦੇ ਯੋਗ ਬਣ ਸਕਣ।ਇਸ ਮੌਕੇ ਵਿਦਿਆਰਥਣ ਮਨਜਿੰਦਰ ਕੌਰ ਨੂੰ ਮੁੱਖ ਅਧਿਆਪਕ ਰਾਜਨ ਸਿੰਘ ਤੇ ਸਮੂਹ ਸਕੂਲ ਸਟਾਫ ਵੱਲੋਂ ਘੜੀ ਨਾਲ ਸਨਮਾਨਤ ਕੀਤਾ ਤੇ ਅੱਗੇ ਹੋਰ ਬਿਹਤਰ ਪ੍ਰਦਰਸ਼ਨ ਕਰਨ ਲਈ ਪ੍ਰੇਰਿਤ ਕੀਤਾ ਇਸ ਮੌਕੇ ਮਨਦੀਪ ਸਿੰਘ,ਜਗਜੀਤ ਸਿੰਘ, ਮਨਜੀਤ ਕੌਰ, ਕਮਲਦੀਪ ਕੌਰ,ਰੁਪਾਲੀ ਅਰੋੜਾ,ਰੁਪਿੰਦਰ ਕੌਰ, ਪਰਮਜੀਤ ਕੌਰ,ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articlePEC expresses concern over sealing of UNI office in Delhi
Next articleਨਿਸਾਨ ਨੇ ਸਪਿੰਨੀ ਨਾਲ ਮਿਲ ਕੇ ਦੇਸ਼ ਵਿਆਪੀ 55-ਮਿੰਟ ਵਾਹਨ ਐਕਸਚੇਂਜ ਪ੍ਰੋਗਰਾਮ ਸ਼ੁਰੂ ਕੀਤਾ