ਇੱਕ ਦੂਜੇ ਗਲੇ ਨੂੰ ਲਗਾ ਕੇ ਈੰਦ ਦੀ ਮੁਬਾਰਕਬਾਦ ਦਿੱਤੀ
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਸਨਅਤੀ ਖੇਤਰ ਦੇ ਪਿੰਡ ਰੈਲ ਮਾਜਰਾ ਦੀ ਮਸਜਿਦ ਵਿੱਚ ਮੁਸਲਮਾਨ ਭਾਈਚਾਰੇ ਵਲੋਂ ਈਦ ਉੱਲ ਫਿਤਰ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਮੀਆਂ ਜਾਵੇਦ ਅਹਿਮਦ ਨਾਇਕ ਦੀ ਅਗਵਾਈ ਵਿੱਚ ਸਾਰਿਆਂ ਵਲੋਂ ਨਮਾਜ਼ ਅਦਾ ਕੀਤੀ ਗਈ। ਸਭਨੇ ਇੱਕ ਦੂਜੇ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ। ਉਪਰੰਤ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਅਸੀਂ ਸਾਰੇ ਉਸ ਅੱਲਾ ਦੇ ਬੰਦੇ ਹਾਂ। ਸਾਨੂੰ ਸਭ ਦਾ ਸਤਿਕਾਰ ਕਰਨਾ ਚਾਹੀਦਾ ਹੈ। ਹਮੇਸ਼ਾ ਸਹੀ ਰਸਤੇ ਚੱਲਦਿਆਂ ਕੋਈ ਔਕੜ ਨਹੀਂ ਆਉਂਦੀ ਹੈ। ਇਸ ਮੌਕੇ ਸਾਬਕਾ ਵਿਧਾਇਕ ਚੌਧਰੀ ਦਰਸ਼ਨ ਲਾਲ ਮੰਗੂਪੁਰ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਸਭ ਨੂੰ ਈਦ ਦੀਆਂ ਮੁਬਾਰਕਾਂ ਦਿੱਤੀਆਂ।ਉਨ੍ਹਾਂ ਕਿਹਾ ਕਿ ਇਹ ਸਾਡੀ ਭਾਈਚਾਰਕ ਸਾਂਝ ਹੈ, ਅਸੀਂ ਹਰ ਤਿਉਹਾਰ ਰਲ ਮਿਲ ਕੇ ਮਨਾਉਂਦੇ ਹਾਂ। ਇਸ ਮੌਕੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਮੀਡੀਆ ਪ੍ਰਭਾਰੀ ਪ੍ਰਧਾਨ ਸੁਰਿੰਦਰ ਸ਼ਿੰਦਾ ਰੈਲਮਾਜਰਾ , ਜਗਤਾਰ ਖਾਨ, ਅਮਾਨਤ ਖਾਨ, ਸ਼ਾਦੀ ਖਾਨ,ਗਿੱਟੂ ਖਾਨ, ਸੱਤਪਾਲ ਖਾਨ,ਹਮੀਦ ਖਾਨ, ਦਿਲਬਾਗ ਖਾਨ,ਪੰਚ ਬਹਾਦਰ ਖਾਨ, ਰੂਪ ਲਾਲ, ਲਾਲੀ ਖਾਨ,ਸਲੀਮ ਮੁਹੰਮਦ,ਰਫੀਕ ਖਾਨ, ਇਕਬਾਲ ਖ਼ਾਨ,ਬਿੱਲਾ ਖਾਨ ਅਤੇ ਵੱਡੀ ਗਿਣਤੀ ਵਿੱਚ ਔਰਤਾਂ ਤੇ ਬੱਚੇ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


