HOME ਮੀਂਹ ਨਾਲ ਜ਼ਿਆਦਾਤਰ ਤਾਪਮਾਨ 25ਡਿਗਰੀ ਤੇ ਪਹੁੰਚਿਆ ਦੋ ਦਿਨ ਮੀਹ ਪੈਣ...

ਮੀਂਹ ਨਾਲ ਜ਼ਿਆਦਾਤਰ ਤਾਪਮਾਨ 25ਡਿਗਰੀ ਤੇ ਪਹੁੰਚਿਆ ਦੋ ਦਿਨ ਮੀਹ ਪੈਣ ਦੀ ਸੰਭਾਵਨਾ

2

 ਮਾਰਚ ਵਿੱਚ ਜਨਵਰੀ ਦਾ ਅਹਿਸਾਸ ,ਫਿਰ ਕੱਢੇ ਗਰਮ ਕੱਪੜੇ

ਨਵਾਸ਼ਹਿਰ /ਕਾਠਗੜ੍ਹ   (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ)– ਪਿਛਲਾ  ਫਰਵਰੀ ਮਹੀਨਾ ਪੂਰੀ ਤਰ੍ਹਾਂ ਗਰਮ ਰਿਹਾ ਜਿਸਨੇ ਮਈ ਜੂਨ ਵਾਲੀ ਗਰਮੀ ਦਾ ਅਹਿਸਾਸ ਕਰਵਾ ਦਿੱਤਾ ਸੀ | ਜਦਕਿ ਕੱਲ ਤੋਂ ਮੌਸਮ ਦੇ ਬਦਲੇ ਮਿਜਾਜ਼ ਨੇ  ਮਾਰਚ ਮਹੀਨਾ  ਠੰਡਾ ਕਰ ਦਿੱਤਾ ਜਿਸ ਨੇ ਜਨਵਰੀ ਮਹੀਨੇ ਦੀ ਯਾਦ ਮੁੜ ਤਾਜ਼ਾ ਕਰਵਾ ਦਿੱਤੀ | ਸਵੇਰ ਤੋਂ ਹੀ ਆਸਮਾਨ ਵਿੱਚ ਕਾਲੇ ਬੱਦਲ ਛਾਉਣ, ਤੇਜ਼ ਠੰਡੀਆ ਹਵਾਵਾਂ ਅਤੇ   ਲਗਾਤਾਰ ਬਾਰਿਸ਼ ਪੈਣ  ਲੋਕਾਂ ਨੂੰ ਮੁੜ ਠੰਡ ਦਾ ਅਹਿਸਾਸ ਹੋਇਆ |ਅੱਜ ਦੀ ਇਸ ਬਾਰਿਸ਼ ਨੇ ਲੋਕਾਂ ਨੂੰ  ਗਰਮ ਕੱਪੜੇ ਪਹਿਨਣ ਲਈ ਮਜਬੂਰ ਕਰ ਦਿੱਤਾ | ਠੰਡੀਆ ਹਵਾਵਾ ਦਾ ਦੌਰ ਲਗਾਤਾਰ ਸਾਰਾ ਦਿਨ ਜਾਰੀ ਰਿਹਾ |  ਵੀਰਵਾਰ ਤੋਂ ਜ਼ਿਆਦਾਤਰ ਤਾਪਮਾਨ 25 ਡਿਗਰੀ ਤੇ ਘੱਟੋ ਘੱਟ ਤਾਪਮਾਨ 17 ਡਿਗਰੀ  ਦਰਜ ਕੀਤਾ ਗਿਆ | ਮੌਸਮ ਵਿਭਾਗ ਦੇ ਮਾਹਿਰਾ ਦਾ ਕਹਿਣਾ ਹੈ ਕਿ  ਪੂਰਾ ਦਿਨ ਬੱਦਲ ਛਾਏ ਰਹਿਣ ਗੇ |  ਦੇਰ ਰਾਤ ਹਲਕੇ ਤੱਕ ਮੀਂਹ ਦਾ  ਪੈਣ ਅਨੁਮਾਨ ਲਗਾਇਆ ਗਿਆ ਹੈ |  ਉਨ੍ਹਾਂ  ਦੱਸਿਆ ਕਿ ਕਈ ਥਾਵਾਂ ਤੇ ਤੇਜ਼ ਹਵਾਵਾਂ ਤੇ ਗੜੇਮਾਰੀ ਵੀ ਹੋ ਸਕਦੀ ਹੈ | ਜਿਸ ਨਾਲ ਕਣਕ ਦੀ ਫਸਲ ਨੂੰ  ਨੁਕਸਾਨ ਹੋਣ ਦਾ ਡਰ ਹੈ |ਇਸ ਨੂੰ ਦੇਖਦਿਆਂ ਕਿਸਾਨਾਂ ਦੀ ਜਾਨ ਮੁੱਠੀ ਵਿੱਚ ਆ ਗਈ ਹੈ। ਕੰਡੀ ਖੇਤਰ ਦੇ ਕਿਸਾਨਾਂ ਦੇ ਚਿਹਰੇ ਖਿੜੇ ਜਦ ਕਿ ਕੰਡੀ ਖੇਤਰ ਦੇ ਕਿਸਾਨਾਂ ਵੱਲੋ ਗਰਮੀ ਨੂੰ  ਦੇਖਦੇ ਹੋਏ ਸਰਕਾਰੀ ਟਿਊਬਵੈਲਾਂ ਤੋਂ ਕਣਕ ਦੀ ਫਸਲ ਨੂੰ  ਪਾਣੀ ਲਗਾਇਆ ਜਾ ਰਿਹਾ ਸੀ |  ਪਰ ਹੁਣ ਮੀਂਹ ਨਾਲ ਉਨ੍ਹਾਂ ਨੂੰ  ਕੁੱਝ ਸੁਖ ਦਾ ਸਾਹ ਆਇਆ | ਕਿਸਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਸਲ ਨੂੰ ਲੱਗਿਆ ਤੇਲਾ ਥੋ ਹੋ ਜਾਵੇਗਾ ਤੇ ਫਸਲ ਵੀ  ਇਸ ਵਾਰ ਬੰਪਰ ਹੋਣ ਦੀ ਸੰਭਾਵਨਾ ਹੈ | ਇਹ ਮੀਂਹ ਕਣਕ , ਮੱਕੀ ਦੇ ਚਾਰੇ ਦੇ ਲਈ ਵਰਦਾਨ ਸਾਬਤ ਹੋਵੇਗਾ |ਇੱਥੇ ਇਹ ਵੀ ਜਿਕਰਯੋਗ ਕੇ ਕੰਡੀ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਵਿੱਚ ਇਹ ਬਾਰਿਸ਼ ਪੈਣ ਨਾਲ ਜਿੱਥੇ ਜਾਨਵਰਾਂ ਨੂੰ ਪੀਣ ਵਾਲੇ ਦੀ ਸਹੂਲਤ ਮਿਲੇਗੀ ਉੱਥੇ ਪਸ਼ੂਆ ਲਈ ਘਾਹ, ਪੱਠਾ ਅਤੇ ਬਗੜ ਵਗੈਰਾ ਦੀ ਵੀ ਆਮਦਨ ਵਧੇਗੀ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜਿੱਥੇ ਚੱਲੇਗਾ, ਚਲੂਗੀ ਨਾਲ ਤੇਰੇ ਟਿਕਟਾਂ ਦੋ ਲੈ ਲਈ  ਸੂਫ਼ਿਆਨਾ ਰੰਗ ਵਿੱਚ ਰੰਗਿਆ ਨੰਗਲ  
Next articleਸ਼੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ ਦੇ ਪੰਜਾਬੀ ਵਿਭਾਗ ਵੱਲੋਂ ਸ਼ਾਇਰ ਡਾ.ਅਮਰਜੀਤ ਕੌਂਕੇ ਨਾਲ ਸੰਵਾਦ ਸਮਾਰੋਹ ਕਰਵਾਇਆ ਗਿਆ