ਫਿਊਲ ਸਰਚਾਰਜ ਦੇ ਵੱਧਣ ਨਾਲ ਉਡਾਣਾ ਦੇ ਕਿਰਾਏ ਕਾਫੀ ਵਧੇ
ਨਵਾਸ਼ਹਿਰ (ਸਮਾਜ ਵੀਕਲੀ) (ਮਨੋਰੰਜਨ ਕਾਲੀਆ) ਤੇਲ ਦੀਆ ਕੀਮਾਤ ਵਿੱਚ ਆਏ ਭਾਰੀ ਉਛਾਲ ਕਾਰਨ ਟ੍ਰੈਵਲ ਕਰਨੇ ਵਾਲੇ ਯਾਤਰੀਆ ਦੇ ਲਈ ਹਵਾਈ ਕਿਰਾਏ ਦੇ ਰੇਟ ਆਸਮਾਨ ਤੇ ਪਹੁੰਚ ਗਏ | ਹਾਲਾਤ ਇਹ ਹੈ ਕਿ ਥਾਈਲੈਡ ਤੇ ਸਿੰਗਾਪੁਰ ਦੇ ਕਿਰਾਏ ਵੀ ਫਿਊਲ ਸਰਚਾਰਜ ਦੇ ਵੱਧਣ ਦੇ ਵਾਧ ਕਰੀਬ 50-70 ਫੀਸਦੀ ਤੱਕ ਵੱਧਾ ਦਿੱਤੇ ਗਏ | ਕਨੇਡਾ ਦੀ ਉਡਾਨ ਹੁਣ ਇਕ ਲੱਖ ਤੋ ਜਿਆਦਾ ਦੀ ਕੀਮਤ ਤੇ ਬੁੱਕ ਹੋ ਰਹੀ ਹੈ | ਟ੍ਰੈਵਲ ਏਜੰਟਾ ਦਾ ਕਹਿਣਾ ਹੈ ਕਿ ਭਾਰਤੀ ਜਹਾਜ ਕੰਪਨੀਆ ਨੇ ਫਿਊਜ ਸਰਚਾਰਜ ਵਧਾਇਆ ਜਿਸ ਨਾਕ ਕਿਰਾਇਆ ਇਕਦਮ ਵੱਧ ਗਿਆ | ਕਿਰਾਏ ਵਿੱਚ ਜਿਆਦਾ ਅੰਤਰ ਵਿਦੇਸ਼ਾ ਦੀ ਉਡਾਨਾ ਤੇ ਹੈ ਪਰ ਘਰੇਲੂ ਉਡਾਨਾ ਤੇ ਵੀ ਇਸਦਾ ਅਸਰ ਦੇਖਣ ਨੂੰ ਮਿਲ ਰਿਹਾ ਹੈ | ਉਨਾ ਕਿਹਾ ਕਿ ਫਿਊਲ ਸਰਚਾਰਜ ਹਰ ਉਡਾਨ ਤੇ ਵੱਧਿਆ ਹੈ ਲੇਕਿਨ ਇਸਦਾ ਅਸਰ ਵਿਦੇਸ਼ ਜਾਣ ਵਾਲੀਆ ਫਲਾਈਟਾ ਤੇ ਹੈ | ਇੰਡੀਗੋ, ਏਅਰ ਇੰਡੀਆ ਦੇ ਨਾਲ ਹੀ ਵਿਦੇਸ਼ੀ ਜਹਾਜ ਕੰਪਨੀਆ ਨੇ ਵੀ ਕਿਰਾਏ ਵਿੱਚ ਕਾਫੀ ਤੇਜੀ ਕਰ ਦਿੱਤੀ ਹੈ |
ਕਿਸ ਦੇਸ਼ ਦਾ ਕਿੰਨਾ ਕਿਰਾਇਆ ਵਧਿਆ
ਦੇਸ਼ – ਪਹਿਲਾ- ਹੁਣ
ਉਤਰੀ ਅਮਰੀਕਾ
(ਯੂਐਸਏ ,ਕਨੇਡਾ) 75000 110000
ਦੱਖਣ ਪੂਰਬ ਏਸ਼ੀਆ
(ਥਾਈਲੈਡ/ਸਿੰਗਾਪੁਰ) 18000 30000
ਯੂਰਪ (ਯੂਕੇ ਜਰਮਨੀ ) 45000 100000
ਅਫਰੀਕਾ 50,000 95000
ਮਯੂਨਿਖ 52810 80,810
ਪੈਰਿਸ 59,538 76,538



