
ਨਵਾਂਸ਼ਹਿਰ /ਕਾਠਗੜ੍ਹ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਰੋਪੜ੍ਹ ਬਲਾਚੌਰ ਨੈਸ਼ਨਲ ਹਾਈਵੇ ਤੇ ਨੇੜੇ ਸੁੱਧਾਮਾਜਰਾ ਕਾਲੀ ਚਰਨ ਦੇ ਸਾਹਮਣੇ ਆਲਟੋ ਕਾਰ ਦਾ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਸ ਐਫ ਟੀਮ ਦੇ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਹਗੀਰ ਤੋਂ ਸੂਚਨਾ ਪ੍ਰਾਪਤ ਹੋਈ ਸੀ ਐਕਸੀਡੈਂਟ ਹੋ ਗਿਆ ਹੈ। ਉਨ੍ਹਾਂ ਨੇ ਆਪਣੀ ਟੀਮ ਨਾਲ ਤਰੁੰਤ ਮੌਕੇ ਜਾ ਕੇ ਦੇਖਿਆ ਕਿ ਇੱਕ ਆਲਟੋ ਕਾਰ ਜਿਸ ਦਾ ਨੰਬਰ ਪੀ ਬੀ 65 ਟੀ 5273 ਜਿਸ ਨੂੰ ਅਵਤਾਰ ਸਿੰਘ ਵਾਸੀ ਮੋਹਾਲੀ ਚਲਾ ਰਿਹਾ ਸੀ ਚਲਾ ਰਿਹਾ ਸੀ ਇਸ ਦੇ ਨਾਲ ਉਸ ਪਤਨੀ ਜਿਸ ਦਾ ਨਾ ਵਰਿੰਦਰ ਕੌਰ ਬੈਠੀ ਸੀ ।ਇਹ ਆਲਟੋ ਕਾਰ ਜਦੋਂ ਪਿੰਡ ਸੁੱਧਾਮਾਜਰਾ ਨੇੜੇ ਕਾਲੀ ਚਰਨ ਦੇ ਢਾਬੇ ਦੇ ਸਾਹਮਣੇ ਪਹੁੰਚੀ ਤਾਂ ਕਾਰ ਦਾ ਅਚਾਨਕ ਸਤੁੰਨਲ ਵਿਗੜ ਗਿਆ ਜਿਸ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ ਤੇ ਚੜ੍ਹ ਕਾਰ ਪਲਟ ਗਈ ਜਿਸ ਕਾਰਨ ਕਾਰ ਚਾਲਕ ਨਾਲ ਬੈਠੀ ਉਨ੍ਹਾਂ ਪਤਨੀ ਵਰਿੰਦਰ ਕੌਰ ਗੰਭੀਰ ਜਖਮੀ ਹੋ ਗਈ।ਜਿਸ ਨੂੰ ਨੈਸ਼ਨਲ ਹਾਈਵੇ ਅਥਾਰਟੀ ਦੀ ਐਬੂਲੈਂਸ ਰਾਹੀਂ ਇਲਾਜ਼ ਲਈ ਨਵਾਂਸ਼ਹਿਰ ਦੇ ਨਿੱਜੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਹਾਦਸੇ ਵਿੱਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ। ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਹੈ।‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



