ਖੂਨਦਾਨ ਕਰਕੇ ਕਈ ਕੀਮਤੀ ਜਾਨਾਂ ਬਚਾਈਆਂ ਜਾ ਸਕਦੀਆਂ ਹਨ – ਲਖਵਿੰਦਰ ਸਿੰਘ ਨੰਨੜਾ
ਕਪੂਰਥਲਾ (ਸਮਾਜ ਵੀਕਲੀ) (ਕੌੜਾ)- ਧੰਨ ਧੰਨ ਬਾਬਾ ਦੀਵਾਨ ਸਿੰਘ ਜੀ ਦੀ ਸਲਾਨਾ ਬਰਸੀ ਪ੍ਰਵਾਸੀ ਭਾਰਤੀਆਂ ਇਲਾਕੇ ਦੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪਿੰਡ ਸੂਜੋ ਕਾਲੀਆ ਵਿਖੇ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਗਈ। ਇਸ ਦੌਰਾਨ ਬੀਰ ਸਿੰਘ ਬਲੱਡ ਡੋਨੇਟ ਸੇਵਾ ਸੋਸਾਇਟੀ ਕਪੂਰਥਲਾ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ। ਇਹ ਖੂਨਦਾਨ ਕੈਂਪ ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ, ਨਿਰਮਲ ਸਿੰਘ ਜੇ ਈ, ਬਲਵਿੰਦਰ ਸਿੰਘ ਨੰਡਾ,ਲਖਵੀਰ ਸਿੰਘ ਸੂਜੋਕਾਲੀਆ ਦੀ ਦੇਖਰੇਖ ਹੇਠ ਜਲੰਧਰ ਦੇ ਗੰਗਾ ਬਲੱਡ ਬੈਂਕ ਦੇ ਸਹਿਯੋਗ ਨਾਲ ਆਯੋਜਿਤ ਕੀਤਾ ਗਿਆ। ਜਿਸ ਵਿੱਚ ਇਲਾਕੇ ਦੇ ਵੱਡੀ ਗਿਣਤੀ ਵਿੱਚ ਖੂਨਦਾਨੀਆਂ ਨੇ ਆਪਣਾ ਖੂਨਦਾਨ ਕਰਕੇ ਇਸ ਪਵਿੱਤਰ ਕਾਰਜ ਵਿਚ ਆਪਣਾ ਯੋਗਦਾਨ ਪਾਇਆ ਗਿਆ। ਇਸ ਦੌਰਾਨ ਜਿੱਥੇ ਸੋਸਾਇਟੀ ਦੁਆਰਾ ਖੂਨਦਾਨੀਆਂ ਨੂੰ ਸਪੈਸ਼ਲ ਰਿਫਰੈਸ਼ਮੈਂਟ ਦਿੱਤੀ ਗਈ। ਉਥੇ ਹੀ ਜਲੰਧਰ ਦੇ ਗੰਗਾ ਬਲੱਡ ਬੈਂਕ ਵੱਲੋਂ ਵਿਸੇ਼ਸ ਪ੍ਰਸੰਸਾ ਪੱਤਰ ਦੇ ਕੇ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੋਸਾਇਟੀ ਦੇ ਸੰਸਥਾਪਕ ਲਖਵਿੰਦਰ ਸਿੰਘ ਨੰਨੜਾ ਨੇ ਕਿਹਾ ਕਿ ਸੋਸਾਇਟੀ ਦੁਆਰਾ ਹਰ ਸਾਲ ਇਹ ਖੂਨਦਾਨ ਕੈਂਪ ਆਯੋਜਿਤ ਕੀਤਾ ਜਾਂਦਾ ਹੈ। ਉਹਨਾਂ ਕਿਹਾ ਕਿ ਖੂਨਦਾਨ ਇੱਕ ਪਵਿੱਤਰ ਦਾਨ ਹੈ। ਇਸ ਦਾਨ ਨਾਲ ਕਈ ਜਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ।ਇਸ ਦੌਰਾਨ 52 ਯੂਨਿਟ ਖੂਨ ਗੰਗਾ ਬਲੱਡ ਬੈਂਕ ਜਲੰਧਰ ਦੁਆਰਾ ਇਕੱਠਾ ਕੀਤਾ ਗਿਆ। ਇਸ ਕੈਂਪ ਨੂੰ ਸਫ਼ਲ ਬਣਾਉਣ ਲਈ ਜਸਵੰਤ ਸਿੰਘ ਪਾਜੀਆਂ, ਨਿਰਮਲ ਸਿੰਘ ਜੇ ਈ, ਬਲਵਿੰਦਰ ਸਿੰਘ ਨੰਡਾ,ਲਖਵੀਰ ਸਿੰਘ ਸੂਜੋਕਾਲੀਆ,ਮਨਦੀਪ ਸਿੰਘ ਮਿੰਟੂ,ਅਮਰਿੰਦਰ ਸਿੰਘ ਟੋਨਾ,ਲਖਬੀਰ ਸਿੰਘ ਸੂਜੋਕਾਲੀਆ,ਸਰਬਜੀਤ ਸਿੰਘ ਆੜਤੀਆ ਸਾਬਕਾ ਸਰਪੰਚ,ਜਸ਼ਨਪ੍ਰੀਤ ਸਿੰਘ,ਬਿੰਦਾ ਸੈਦਪੁਰ,ਬਾਬਾ ਸੋਢੀ,ਬਿੰਦਾ ਜਾਂਗਲਾ,ਰਬਾਬੀ ਅਮਰਕੋਟ,ਕਰਮਬੀਰ ਸਿੰਘ,ਮਹਿੰਦਰ ਸਿੰਘ ਮੇਵਾ ਸਿੰਘ ਵਾਲਾ,ਜੋਗਿੰਦਰ ਸਿੰਘ ਸੇਰਾ,ਬਲਕਾਰ ਸਿੰਘ ਕਾਹਨਾ ਨੇ ਅਹਿਮ ਯੋਗਦਾਨ ਪਾਇਆ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



