ਫ਼ਰੀਦਕੋਟ (ਸਮਾਜ ਵੀਕਲੀ) (ਸ਼ਿਵਨਾਥ) ਆਫੀਸਰ ਕਲੱਬ ਫ਼ਰੀਦਕੋਟ ਵਿਖੇ ਅੰਤਰ ਰਾਸ਼ਟਰੀ ਮਹਿਲਾ ਦਿਵਸ ਤੇ ‘ਲਾਰਡ ਬੁੱਧਾ ਚੈਰੀਟੇਬਲ ਟਰੱਸਟ ਫ਼ਰੀਦਕੋਟ ਵੱਲੋ ਇੱਕ ਖੂਬਸੂਰਤ ਸਮਾਗਮ ਅਯੋਜਿਤ ਕੀਤਾ। ਜਿਸ ਵਿਚ ਵੱਖ-ਵੱਖ ਖੇਤਰ ਵਿੱਚ ਨਾਮਣਾ ਖੱਟ ਚੁੱਕੀਆਂ ਪ੍ਰਤਿਭਾਸ਼ਾਲੀ ਔਰਤਾਂ ਦਾ ‘ਸਵਿੱਤਰੀ ਬਾਈ ਫੂਲੇ ਅਵਾਰਡ’ ਦੇ ਨਾਲ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਸਮਾਗਮ ਦੌਰਾਨ ‘ਕਲਮਾਂ ਦੇ ਰੰਗ ਸਾਹਿਤ ਸਭਾ(ਰਜਿ) ਫ਼ਰੀਦਕੋਟ ਦੀਆਂ ਚਾਰ ਪ੍ਰਤਿਭਾਸ਼ਾਲੀ ਮਹਿਲਾ ਮੈਡਮ ਮਮਤਾ , ਮੈਡਮ ਕਰਮਜੀਤ ਕੌਰ , ਮੈਡਮ ਨਰਿੰਦਰ ਕੌਰ ਤੇ ਸਭਾ ਦੇ ਖ਼ਜਾਨਚੀ ਦੀ ਬੇਟੀ ਅਰਮਾਨਦੀਪ ਕੌਰ ਨੂੰ ਆਪਣੇ ਖੇਤਰ ਵਿੱਚ ਨਾਮਣਾ ਖੱਟਣ ਤੇ ਵਿਸੇਸ਼ ਸਨਮਾਨ ਕੀਤਾ ਗਿਆ। ਇਸ ਤੇ ਸਮੁੱਚੀ ਸਭਾ ਵੱਲੋ ਟਰੱਸਟ ਦੇ ਸੰਸਥਾਪਕ ਜਸਦੀਸ਼ ਢੋਸੀਵਾਲ ਤੇ ਪ੍ਰਧਾਨ ਜਸਦੀਸ਼ ਭਾਰਤੀ ਜੀ ਦਾ ਧੰਨਵਾਦ ਕੀਤਾ ਗਿਆ। ਇਸ ਤੇ ਸਭਾ ਦੇ ਪ੍ਰਧਾਨ ਸ਼ਿਵਨਾਥ ਦਰਦੀ , ਚੇਅਰਮੈਨ ਬੀਰ ਇੰਦਰ ਸਰਾਂ , ਜਰਨਲ ਸਕੱਤਰ ਜਸਵਿੰਦਰ ਜੱਸ, ਖਜਾਨਚੀ ਕਸ਼ਮੀਰ ਮਾਨਾ , ਸੁਖਵੀਰ ਬਾਬਾ ,ਸੀਨੀਅਰ ਮੀਤ ਪ੍ਰਧਾਨ ਸਰਬਿੰਦਰ ਸਿੰਘ ਬੇਦੀ, ਕਾਨੂੰਨੀ ਸਲਾਹਕਾਰ ਐਡਵੋਕੇਟ ਪ੍ਰਦੀਪ ਅਟਵਾਲ, ਮੀਤ ਪ੍ਰਧਾਨ ਰਾਜ ਗਿੱਲ ਭਾਣਾ, ਗੁਰਜੀਤ ਸਿੰਘ ਹੈਰੀ ਢਿਲੋ , ਕੇ.ਪੀ ਸਰਾਂ, ਕਾਮਰੇਡ ਵੀਰ ਸਿੰਘ ਕੰਮੇਆਣਾ , ਬਲਕਾਰ ਸਿੰਘ ਸਹੋਤਾ, ਗੁਰਦੀਪ ਸਿੰਘ ਕੰਮੇਆਣਾ , ਅਸੀਸ ਕੁਮਾਰ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly





