*ਜੰਗ ਬਹਾਦਰ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਪੰਜਾਬ ਨੇ ਵੀ ਫੋਨ ‘ਤੇ ਪੁੱਛਿਆ ਹਾਲ*
ਫਿਲੌਰ/ਅੱਪਰਾ, (ਸਮਾਜ ਵੀਕਲੀ) (ਦੀਪਾ)-ਪਿਛਲੇ ਦਿਨੀਂ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ (ਦਿਹਾਤੀ) ਦੇ ਗਿੱਟੇ ਦੀ ਹੱਡੀ ਟੁੱਟ ਗਈ ਸੀ ਤੇ ਉਸ ਦੀ ਸਰਜਰੀ ਕਰਨੀ ਪਈ ਸੀ | ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਦਿੰਰ ਸੰਧੂ ਅੱਜ ਵਿਸ਼ੇਸ਼ ਤੌਰ ‘ਤੇ ਸੋਮ ਦੱਤ ਸੋਮੀ ਕੋ-ਚੇਅਰਮੈਨ ਐੱਸ. ਸੀ ਡਿਪਾਰਟਮੈਂਟ ਜਿਲਾ ਜਲੰਧਰ (ਦਿਹਾਤੀ) ਨੂੰ ਉਨਾਂ ਦਾ ਹਾਲ ਚਾਲ ਪੁੱਛਣ ਲਈ ਉਨਾਂ ਦੇ ਗ੍ਰਹਿ ਪਿੰਡ ਅੱਪਰਾ ਵਿਖੇ ਮਿਲੇ | ਇਸ ਮੌਕੇ ਜੰਗ ਬਹਾਦਰ ਕੋ-ਚੇਅਰਮੈਨ ਐਸ. ਸੀ. ਡਿਪਾਰਟਮੈਂਟ ਪੰਜਾਬ ਨੇ ਵੀ ਫੋਨ ‘ਤੇ ਸੋਮ ਦੱਤ ਸੋਮੀ ਦਾ ਹਾਲ ਪੁੱਛਿਆ ਤੇ ਕਾਮਨਾ ਕੀਤੀ ਕਿ ਉਹ ਜਲਦ ਹੀ ਠੀਕ ਹੋ ਕੇ ਪਾਰਟੀ ਲਈ ਕੰਮ ਕਰਨ | ਇਸ ਮੌਕੇ ਰਜਿੰਦਰ ਸੰਧੂ ਨੇ ਸੋਮ ਦੱਤ ਸੋਮੀ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਸੰਬੰਧ ‘ਚ ਵੀ ਵਿਚਾਰ ਚਰਚਾ ਕੀਤੀ | ਰਜਿੰਦਰ ਸੰਧੂ ਨੇ ਕਿਹਾ ਕਿ ਸੋਮ ਦੱਤ ਸੋਮੀ ਇੱਕ ਮਿਹਨਤੀ ਤੇ ਅਣਥੱਕ ਕਾਂਗਰਸੀ ਲੀਡਰ ਹਨ, ਜਿਨਾਂ ਨੇ ਹਮੇਸ਼ਾ ਹੀ ਪਾਰਟੀ ਦੀ ਚੜਦੀਕਲਾ ਲਈ ਕੰਮ ਕੀਤਾ ਹੈ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



