HOME ਕਾਠਗੜ੍ਹ ਦੀ ਪੰਚਾਇਤ ਨੇ ਸੇਵਾ ਕੇਂਦਰ ਨੇੜੇ ਪਾਰਕ ਬਣਾਉਣ ਲਈ ਕਰਵਾਈ ਸਫਾਈ 

ਕਾਠਗੜ੍ਹ ਦੀ ਪੰਚਾਇਤ ਨੇ ਸੇਵਾ ਕੇਂਦਰ ਨੇੜੇ ਪਾਰਕ ਬਣਾਉਣ ਲਈ ਕਰਵਾਈ ਸਫਾਈ 

4
ਕੈਪਸ਼ਨ - ਕਾਠਗੜ੍ਹ ਦੇ ਸੇਵਾ ਕੇਂਦਰ ਨੇੜੇ ਪਾਰਕ ਬਣਾਉਣ ਲਈ ਕੀਤੀ ਜਾ ਰਹੀ ਸਫਾਈ ਦਾ ਦ੍ਰਿਸ਼।

ਨਿਵਾਸੀਆਂ ਵੱਲੋਂ ਪੰਚਾਇਤ ਦੀ ਕੀਤੀ ਜਾ ਰਹੀ ਸ਼ਲਾਘਾ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)   (ਜਤਿੰਦਰ ਪਾਲ ਸਿੰਘ ਕਲੇਰ)  ਜਦੋਂ ਤੋਂ ਕਾਠਗੜ੍ਹ ਵਿੱਚ ਨਵੀਂ ਪੰਚਾਇਤ ਬਣੀ ਹੈ ਉਦੋਂ ਤੋਂ ਹੀ ਪੰਚਾਇਤ ਕਾਠਗੜ੍ਹ ਦੇ ਆਲੇ ਦੁਆਲੇ ਨੂੰ ਸੁੰਦਰ ਬਣਾਉਣ ਲਈ ਪੂਰੀ ਤਰ੍ਹਾਂ ਯਤਨਸ਼ੀਲ ਹੈ  ਅਤੇ ਇਹਨਾਂ ਯਤਨਾਂ ਦੇ ਚਲਦਿਆਂ ਹੀ ਹੁਣ ਕਾਠਗੜ੍ਹ ਦੀ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਅਤੇ ਉਹਨਾਂ ਦੇ ਪਤੀ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਵੱਲੋਂ ਕਾਠਗੜ੍ਹ ਦੀ ਬਾਹਰਲੀ ਸੜਕ ਉੱਤੇ ਸਥਿਤ ਜੋ ਸੇਵਾ ਕੇਂਦਰ ਹੈ ਉਸ ਦੇ ਨੇੜੇ ਪਾਰਕ ਬਣਾਉਣ ਦਾ ਉਪਰਾਲਾ ਸ਼ੁਰੂ ਕੀਤਾ ਗਿਆ ਹੈ।ਇਸ ਸਬੰਧੀ ਗੱਲਬਾਤ ਕਰਦੇ ਆਂ ਸਰਪੰਚ ਸ਼੍ਰੀਮਤੀ ਰਿਸ਼ੂ ਬਾਲਾ ਅਤੇ ਸੇਵਾਦਾਰ ਸਾਈਂ ਕਾਲੇ ਸ਼ਾਹ ਜੀ ਨੇ ਦੱਸਿਆ ਕਿ ਸਾਂਝ ਕੇਂਦਰ ਦੇ ਨੇੜੇ ਖਾਲੀ ਪਈ ਜਗ੍ਹਾ ਵਿੱਚ ਲੰਬੇ ਸਮੇਂ ਤੋਂ ਗੰਦਗੀ ਅਤੇ ਪਸ਼ੂਆਂ ਦੇ ਗੋਬਰ ਦੇ ਢੇਰ ਲਗਾਏ ਜਾਂਦੇ ਸਨ ਜਿਸ ਨਾਲ ਜਿੱਥੇ ਵਾਤਾਵਰਨ ਤਾਂ ਗੰਦਾ ਹੁੰਦਾ ਹੀ ਸੀ ਨਾਲ ਹੀ ਹਰ ਆਉਣ ਜਾਣ ਵਾਲੇ ‘ਤੇ ਵੀ ਬੁਰਾ ਪ੍ਰਭਾਵ ਪੈਂਦਾ ਸੀ।  ਇਸ ਤੋਂ ਇਲਾਵਾ ਹਲਕੇ ਦੇ ਵੱਡੀ ਗਿਣਤੀ ਵਿੱਚ ਲੋਕ ਸਾਂਝ ਕੇਂਦਰ ਵਿੱਚ ਆਪਣੇ ਕੰਮ ਆਦਿ ਕਰਵਾਉਣ ਵਾਸਤੇ ਆਉਂਦੇ ਹਨ ਜਦਕਿ ਵੱਖ-ਵੱਖ ਪਿੰਡਾਂ ਨੂੰ ਆਉਣ ਜਾਣ ਵਾਲਿਆਂ ਦਾ ਵੀ ਇਹ ਆਮ ਰਸਤਾ ਹੈ ਪਰ ਇਸ ਥਾਂ ‘ਤੇ ਸਾਫ ਸਫਾਈ ਨਾ ਹੋਣ ਕਾਰਨ ਕਾਫੀ ਬੁਰਾ ਲੱਗਦਾ ਸੀ। ਇਸ ਲਈ ਪੰਚਾਇਤ ਨੇ ਇਸ ਜਗ੍ਹਾ ਤੇ ਪਏ ਗੋਬਰ ਤੇ ਗੰਦਗੀ ਨੂੰ ਚੁਕਵਾ ਕੇ ਸਫਾਈ ਕਰਵਾਈ ਜਿਸ ਨੂੰ ਹੁਣ ਸੁੰਦਰ ਪਾਰਕ ਵਿੱਚ ਬਦਲ ਦਿੱਤਾ ਜਾਵੇਗਾ। ਕਸਬੇ ਦੇ ਵਸਨੀਕਾਂ ਵੱਲੋਂ ਪੰਚਾਇਤ ਦੇ ਇਸ ਸ਼ਾਨਦਾਰ ਉਪਰਾਲੇ ਦੀ ਸ਼ਲਾਘਾ ਕੀਤੀ ਜਾ ਰਹੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਜੰਮੂ ਵਿੱਚ ਬੱਚਿਆਂ ਲਈ ਦੋ ਕਿਤਾਬਾਂ ਜਾਰੀ- ਅਕੈਡਮੀ ਅਜਿਹੇ ਪ੍ਰੋਗਰਾਮ ਆਯੋਜਿਤ ਕਰਨ ਲਈ ਵਚਨਬੱਧ: ਪੋਪਿੰਦਰ ਸਿੰਘ ਪਾਰਸ 
Next articleਬੀਜੇਪੀ ਮੋਗਾ ਰੈਲੀ ਨੂੰ ਲੈ ਕੇ ਸੰਗੋਵਾਲ ਮੰਡਲ ਦੀ  ਹੰਗਾਮੀ ਮੀਟਿੰਗ ਹਲਕਾ ਅਤੇ ਰੈਲੀ ਇੰਚਾਰਜ ਦੀ ਪ੍ਰਧਾਨਗੀ ਹੇਠ ਹੋਈ