HOME ਖੇਤਰੀ ਖੋਜ ਕੇਂਦਰ, ਬੱਲੋਂਵਾਲ ਸੌਂਖੜੀ ਦੇ ਗੈਸਟ ਹਾਊਸ ਦਾ ਨਾਮ ਡਾ. ਐੱਸ.ਡੀ....

ਖੇਤਰੀ ਖੋਜ ਕੇਂਦਰ, ਬੱਲੋਂਵਾਲ ਸੌਂਖੜੀ ਦੇ ਗੈਸਟ ਹਾਊਸ ਦਾ ਨਾਮ ਡਾ. ਐੱਸ.ਡੀ. ਖੇਪੜ ਦੇ ਨਾਮ ਤੇ ਰੱਖਿਆ

ਬਲਾਚੌਰ  (ਸਮਾਜ ਵੀਕਲੀ)   (ਜਤਿੰਦਰਪਾਲ ਸਿੰਘ ਕਲੇਰ ) ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਅਕਾਦਮਿਕ ਕਾਊਂਸਿਲ ਨੇ ਚੇਅਰਮੈਨ ਡਾ. ਸਤਿਬੀਰ ਸਿੰਘ ਗੋਸਲ ਦੀ ਅਗਵਾਈ ਵਿੱਚ ਇਹ ਫੈਸਲਾ ਲਿਆ ਕਿ ਖੇਤਰੀ ਖੋਜ ਕੇਂਦਰ, ਬੱਲੋਂਵਾਲ ਸੌਂਖੜੀ, ਵਿਖੇ ਸਥਾਪਿਤ ਗੈਸਟ ਹਾਊਸ ਦਾ ਨਾਮ ਡਾ. ਐੱਸ.ਡੀ. ਖੇਪੜ ਕੀਤਾ ਜਾਵੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਮਨਮੋਹਨਜੀਤ ਸਿੰਘ, ਡੀਨ, ਖੇਤੀਬਾੜੀ ਕਾਲਜ, ਬੱਲੋਵਾਲ ਸੌਂਖੜੀ ਨੇ ਦੱਸਿਆ ਕਿ ਡਾ. ਐੱਸ.ਡੀ. ਖੇਪੜ ਨੇ ਖੇਤਰੀ ਖੋਜ ਕੇਂਦਰ ਦੇ ਪਹਿਲੇ ਨਿਰਦੇਸ਼ਕ ਵੱਜੋਂ ਸੰਨ 1979 ਤੋਂ 1982 ਤੱਕ ਸੇਵਾਵਾਂ ਨਿਭਾਈਆਂ ਅਤੇ ਇਸ ਸੈਂਟਰ ਨੂੰ ਬਣਾਉਣ ਲਈ ਇਲਾਕੇ ਦੀਆਂ ਪੰਚਾਇਤਾਂ ਤੋਂ ਜ਼ਮੀਨ ਯੂਨੀਵਰਸਿਟੀ ਨੂੰ ਲੈ ਕੇ ਦਿੱਤੀ। ਡਾ. ਖੇਪੜ ਨੇ ਇਸ ਸੈਂਟਰ ਨੂੰ ਸਥਾਪਿਤ ਕਰਕੇ ਕੰਢੀ ਇਲਾਕੇ ਵਿੱਚ ਵਿਕਾਸ ਦੀ ਸ਼ੁਰੂਆਤ ਕੀਤੀ ਅਤੇ ਉਹਨਾਂ ਦਾ ਆਪਣਾ ਪਿੰਡ ਵੀ ਚੰਦਿਆਣੀ ਖੁਰਦ ਹੈ ਜੋ ਕਿ ਇਸ ਇਲਾਕੇ ਵਿੱਚ ਹੀ ਪੈਂਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੰਮਾ ਡੂਮੇਵਾਲੀਆ ਦਾ ਯੂ ਟਿਊਬ ਚੈਨਲ ਕੀਤਾ ਹੈਕ ਉਨ੍ਹਾਂ ਦੇ ਚਾਹੁਣ ਵਾਲਿਆਂ ਵਿੱਚ ਭਾਰੀ ਨਿਰਾਸ਼ਾ
Next articleਪੀਏਯੂ-ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਕਾਲਜ ਦੇ ਵਿਦਿਆਰਥੀਆਂ ਦਾ ਵਿਦਿਅਕ ਦੌਰਾ