HOME ਬੀਕੇਯੂ ਪੰਜਾਬ (ਇਕਾਈ ਜਲੰਧਰ) ਨੂਰਮਹਿਲ ਬਲਾਕ ਪ੍ਰਧਾਨ ਦੀ ਦੁਰਘਟਨਾ ਦੌਰਾਨ ਮੌਤ

ਬੀਕੇਯੂ ਪੰਜਾਬ (ਇਕਾਈ ਜਲੰਧਰ) ਨੂਰਮਹਿਲ ਬਲਾਕ ਪ੍ਰਧਾਨ ਦੀ ਦੁਰਘਟਨਾ ਦੌਰਾਨ ਮੌਤ

3

ਇਲਾਕੇ ਵਿੱਚ ਸੋਗ ਦੀ ਲਹਿਰ, ਸੰਸਕਾਰ ਅੱਜ ਹੋਵੇਗਾ 

ਮਹਿਤਪੁਰ,  (ਸਮਾਜ ਵੀਕਲੀ)  ( ਹਰਜਿੰਦਰ ਸਿੰਘ ਚੰਦੀ)– ਬੀਕੇਯੂ ਪੰਜਾਬ (ਇਕਾਈ ਜਲੰਧਰ) ਨੂਰਮਹਿਲ ਬਲਾਕ ਦੇ ਪ੍ਰਧਾਨ ਅਤੇ ਉਘੇ ਸਰਗਰਮ ਕਿਸਾਨ ਆਗੂ ਸ੍ਰ ਮਹਿੰਦਰ ਸਿੰਘ ਅਵਾਣ ਖਾਲਸਾ ਦੀ ਅਚਨਚੇਤ ਹੋਈ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਬੀਕੇਯੂ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਲਖਵੀਰ ਸਿੰਘ ਗੋਬਿੰਦਪੁਰ, ਵਾਇਰਸ ਪ੍ਰਧਾਨ ਪੰਜਾਬ ਨਰਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਬੀਕੇਯੂ ਪੰਜਾਬ ਬਲਾਕ ਨੂਰਮਹਿਲ ਦੇ ਪ੍ਰਧਾਨ ਅਤੇ ਬਹੁਤ ਹੀ ਹਰਮਨ ਪਿਆਰੇ ਮਿਲਾਪੜੇ ਸੁਭਾਅ ਦੇ ਮਾਲਕ ਬਜ਼ੁਰਗ ਕਿਸਾਨ ਆਗੂ ਹਰ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਵਾਲੇ ਕਿਸਾਨਾਂ ਦੇ ਚਹੇਤੇ ਕਿਸਾਨ ਆਗੂ ਸ੍ਰ ਮਹਿੰਦਰ ਸਿੰਘ ਅਵਾਣ ਖਾਲਸਾ ਇਕ ਦੁਰਘਟਨਾ ਦੌਰਾਨ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਕੇ ਅਕਾਲਪੁਰਖ ਦੇ ਚਰਨਾਂ ਵਿੱਚ ਜਾ ਬਿਰਾਜੇ ਹਨ। ਜ਼ਿਕਰਯੋਗ ਹੈ ਕਿ ਉਘੇ ਕਿਸਾਨ ਆਗੂ ਦੀ ਮੌਤ ਦੀ ਖ਼ਬਰ ਫੈਲਦਿਆਂ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ। ਯਾਦ ਰਹੇ ਕਿ ਮਰਹੂਮ ਮਹਿੰਦਰ ਸਿੰਘ ਅਵਾਣ ਖਾਲਸਾ ਉਘੇ ਕਿਸਾਨ ਆਗੂ ਅਤੇ ਪੰਥ ਪ੍ਰਸਿੱਧ ਢਾਡੀ ਭਾਈ ਹਰਭਜਨ ਸਿੰਘ ਜੀ ਦੇ ਵੀਰ ਸਨ ਇਸ ਮੌਕੇ ਵੱਖ ਵੱਖ ਸਿਆਸੀ, ਧਾਰਮਿਕ, ਕਿਸਾਨ, ਮਜ਼ਦੂਰ ਜਥੇਬੰਦੀਆਂ ਵੱਲੋਂ ਪਰਿਵਾਰ ਨਾਲ ਦੁਖ ਸਾਂਝਾ ਕੀਤਾ ਗਿਆ। ਇਸ ਮੌਕੇ ਬੀਕੇਯੂ ਪੰਜਾਬ ਦੇ ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਨੇ ਇਕ ਦਿੱਗਜ਼ ਸੰਘਰਸ਼ੀ ਯੋਧਾ ਗੁਵਾ ਲਿਆ ਹੈ। ਉਨ੍ਹਾਂ ਕਿਹਾ ਕਿ ਉਘੇ ਕਿਸਾਨ ਆਗੂ ਮਹਿੰਦਰ ਸਿੰਘ ਅਵਾਣ ਖਾਲਸਾ ਵੱਲੋਂ ਹੱਕੀ ਮੰਗਾਂ ਲਈ ਲੱਗੇ ਹਰ ਮੋਰਚੇ ਵਿੱਚ ਮੋਹਰੀ ਭੂਮਿਕਾ ਨਿਭਾਈ ਅਤੇ ਲੋਕ ਮਾਰੂ ਨੀਤੀਆਂ ਖ਼ਿਲਾਫ਼ ਨਿਰਭੈਅ ਅਤੇ ਨਿਡਰ ਹੋ ਕੇ ਅਵਾਜ਼ ਬੁਲੰਦ ਕੀਤੀ। ਕਿਸਾਨ ਆਗੂ ਦੀ ਮਿਰਤਕ ਦੇਹ ਦਾ ਸੰਸਕਾਰ 13 ਫਰਵਰੀ ਦਿਨ ਸ਼ੁੱਕਰਵਾਰ ਨੂੰ ਉਨ੍ਹਾਂ ਦੇ  ਪਿੰਡ ਅਵਾਣ ਖਾਲਸਾ ਵਿਖੇ ਦੁਪਹਿਰ 1:00  ਵੱਜੇ ਕੀਤਾ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article*ਆਂਗਨਵਾੜੀ ਸੁਪਰਵਾਈਜ਼ਰਾਂ ਅਤੇ ਵਰਕਰਾਂ ਲਈ ਬਾਲ ਅਧਿਕਾਰਾਂ, ਜੂਵੇਨਾਇਲ ਜਸਟਿਸ ਐਕਟ ਅਤੇ ਪੌਕਸੋ ਐਕਟ ਸਬੰਧੀ ਲਗਾਈ ਗਈ ਟ੍ਰੇਨਿੰਗ ਵਰਕਸ਼ਾਪ*
Next articleਐੱਚ.ਐੱਸ. ਬੇਦੀ ਦੀ ਪੋਤਰੀ ਇਨਾਇਤ ਨੇ ਸ਼ਹਿਰ ਦਾ ਨਾਂਅ ਚਮਕਾਇਆ : ਢੋਸੀਵਾਲ