ਰਾਏਕੋਟ, (ਸਮਾਜ ਵੀਕਲੀ) : ਗੁਰਭਿੰਦਰ ਗੁਰੀ :- ਮਿਤੀ 06/02/2026 ਨੂੰ ਹੋਟਲ ਏ-9 ਰਾਏਕੋਟ ਵਿੱਚ ਇੱਕ ਕਾਰ ਚੋਰੀ ਦੀ ਘਟਨਾ ਸਾਹਮਣੇ ਆਈ ਸੀ, ਜਿਸ ਵਿੱਚ ਦੋ ਨਾਮਾਲੂਮ ਨੌਜਵਾਨਾਂ ਨੇ ਕਾਰ ਮਾਲਕ ਦੇ ਕਿਰਾਏ ਦੇ ਕਮਰੇ ਵਿਚੋਂ ਕਾਰ ਦੀ ਚਾਬੀ ਅਤੇ ਪਰਸ ਚੋਰੀ ਕਰਕੇ ਹੋਟਲ ਦੀ ਪਾਰਕਿੰਗ ਵਿੱਚ ਖੜੀ TATA Punch (ਨੰਬਰ HR 42-J-8996) ਕਾਰ ਲੈ ਕੇ ਫਰਾਰ ਹੋ ਗਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਕਾਰ ਮਾਲਕ ਰਾਕੇਸ਼ ਕੁਮਾਰ ਪੁੱਤਰ ਮਹਾਂ ਸਿੰਘ ਵਾਸੀ ਬਲੰਦਪੁਰ, ਜ਼ਿਲ੍ਹਾ ਸੋਨੀਪਤ (ਹਰਿਆਣਾ) ਨੇ ਇਸ ਸੰਬੰਧੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਸੀ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਥਾਣਾ ਸਿਟੀ ਰਾਏਕੋਟ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਮੁਕੱਦਮਾ ਨੰਬਰ 12 ਮਿਤੀ 07/02/2026 ਅਧੀਨ ਜੁਰਮ 303(2), 305, 331(3), 3(5) BNS ਦਰਜ ਕੀਤਾ। ਪੁਲਿਸ ਵੱਲੋਂ ਕੀਤੀ ਗਈ ਤੇਜ਼ ਜਾਂਚ ਦੇ ਨਤੀਜੇ ਵਜੋਂ ਕੇਵਲ 24 ਘੰਟਿਆਂ ਵਿੱਚ ਦੋਸ਼ੀਆਂ ਮਨਜਿੰਦਰ ਸਿੰਘ ਉਰਫ ਗੁਗਲਾ ਪੁੱਤਰ ਪਰਮਿੰਦਰ ਸਿੰਘ ਵਾਸੀ ਨਿਊ ਅਬਾਦੀ ਅਕਾਲਗੜ੍ਹ ਅਤੇ ਮਨਜੋਤ ਸਿੰਘ ਉਰਫ ਮਨੂੰ ਪੁੱਤਰ ਜਗਤਾਰ ਸਿੰਘ ਵਾਸੀ ਪੱਤੀ ਗਿੱਲ ਸੁਧਾਰ ਨੂੰ ਟਰੇਸ ਕਰਕੇ ਗ੍ਰਿਫਤਾਰ ਕਰ ਲਿਆ ਗਿਆ। ਪੁਲਿਸ ਨੇ ਦੋਸ਼ੀਆਂ ਕੋਲੋਂ ਚੋਰੀ ਕੀਤੀ ਕਾਰ ਅਤੇ ਪਰਸ ਸਮੇਤ ਸਾਰੇ ਦਸਤਾਵੇਜ਼ ਵੀ ਬਰਾਮਦ ਕਰ ਲਏ ਹਨ। ਥਾਣਾ ਸਿਟੀ ਰਾਏਕੋਟ ਦੇ ਐਸਐਚਓ ਐਸਆਈ ਗੁਰਸੇਵਕ ਸਿੰਘ ਨੇ ਦੱਸਿਆ ਕਿ ਦੋਸ਼ੀਆਂ ਨੂੰ ਮੁਕੱਦਮੇ ਵਿੱਚ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਮਾਮਲੇ ਦੀ ਹੋਰ ਜਾਂਚ ਜਾਰੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



