HOME ਪਿੰਡ ਬੁਰਜ ਕੰਧਾਰੀ ਵਿਖੇ ਇਨਕਲਾਬੀ ਸੋਚ ਦੇ ਪਹਿਰੇਦਾਰ ਗੁਰੂ ਰਵਿਦਾਸ ਮਹਾਰਾਜ ਜੀ...

ਪਿੰਡ ਬੁਰਜ ਕੰਧਾਰੀ ਵਿਖੇ ਇਨਕਲਾਬੀ ਸੋਚ ਦੇ ਪਹਿਰੇਦਾਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ ਮਨਾਇਆ ਜਾਵੇਗਾ

4

ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਪਿੰਡ ਬੁਰਜ ਕੰਧਾਰੀ ਵਿਖੇ ਇਨਕਲਾਬੀ ਸੋਚ ਦੇ ਪਹਿਰੇਦਾਰ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਜਨਮ ਦਿਨ 6,7, ਅਤੇ 8 ਫਰਵਰੀ 2026 ਨੂੰ ਮਨਾਇਆ ਜਾਵੇਗਾ।6 ਫਰਵਰੀ ਨੂੰ ਸ੍ਰੀ ਅਖੰਡ ਪਾਠ ਸਾਹਿਬ ਜੀ ਰਖਾਏ ਜਾਣਗੇ ਅਤੇ 7 ਫਰਵਰੀ ਦਿਨ ਸ਼ਨੀਵਾਰ ਨੂੰ ਸਵੇਰੇ 9 ਵਜੇ ਨਿਸ਼ਾਨ ਸਾਹਿਬ ਦੀ ਰਸਮ ਕੀਤੀ ਜਾਵੇਗੀ ਅਤੇ ਨਗਰ ਕੀਰਤਨ ਸਜਾਇਆ ਜਾਵੇਗਾ ਜਿਹੜਾ ਕਿ ਸਾਰੇ ਨਗਰ ਦੀ ਪ੍ਰਕਰਮਾ ਕਰੇਗਾ ਅਤੇ ਇਸ ਮੌਕੇ ਸੁੱਖਾ ਰਾਮ ਸਰੋਆ ਵੱਖ ਵੱਖ ਪੰਡਾਲਾ ਵਿੱਚ ਇਨਕਲਾਬੀ ਸੋਚ ਦੇ ਪਹਿਰੇਦਾਰ ਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ, ਸੰਘਰਸ਼ ਉਪਦੇਸ਼ ਵਾਰੇ ਚਾਨਣਾ ਪਾਉਣਗੇ।8 ਫਰਵਰੀ ਨੂੰ ਠੀਕ 10 ਵਜੇ ਭੋਗ ਸ੍ਰੀ ਆਖੰਡ ਪਾਠ ਸਾਹਿਬ ਜੀ ਦੇ ਉਪਰੰਤ ਕੀਰਤਨ ਦਰਬਾਰ ਹੋਵੇਗਾ।ਲੰਗਰ ਦੀ ਸੇਵਾ ਤਿੰਨੋ ਦਿਨ ਚੱਲੇਗੀ । ਇਸ ਸਭ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਪਿੰਡ ਬੁਰਜ ਕੰਧਾਰੀ ਦੀ ਦੇਖ ਰੇਖ ਵਿੱਚ ਮਨਾਇਆ ਜਾਵੇਗਾ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਪੁਰਬ ਦੇਸ਼ ਵਿਦੇਸ਼ ਅਤੇ ਨਗਰ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਜਾਵੇਗਾ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਇਟਲੀ ਕ੍ਰਾਂਤੀਕਾਰੀ ਗੁਰੂ ਰਵਿਦਾਸ ਜੀ ਦਾ ਜਨਮ ਦਿਹਾੜਾ ਬਹੁਤ ਸ਼ਰਧਾ ਅਤੇ ਪਿਆਰ ਨਾਲ ਮਨਾਇਆ ਗਿਆ
Next articleਬਿਕਰਮ ਮਜੀਠੀਆ ਦੀ ਆਵਾਜ਼ ਨੂੰ ਦਬਾਉਣ ਦੀ ਸਾਜਿਸ਼ ਨਾਕਾਮ ਹੋਈ-ਲਾਲੀ ਬਾਜਵਾ