HOME ਸਰਕਾਰੀ ਪ੍ਰਾਇਮਰੀ ਸਕੂਲ ਮਾਜਰਾ ਜੱਟਾਂ ਨੂੰ ਇਨਵਰਟਰ ਅਤੇ ਵਾਟਰ ਫਿਲਟਰ ਭੇਟ ਕੀਤਾ...

ਸਰਕਾਰੀ ਪ੍ਰਾਇਮਰੀ ਸਕੂਲ ਮਾਜਰਾ ਜੱਟਾਂ ਨੂੰ ਇਨਵਰਟਰ ਅਤੇ ਵਾਟਰ ਫਿਲਟਰ ਭੇਟ ਕੀਤਾ ਗਿਆ

ਨਵਾਂਸ਼ਹਿਰ /ਕਾਠਗੜ੍ਹ,  (ਸਮਾਜ ਵੀਕਲੀ)  ( ਜਤਿੰਦਰ ਪਾਲ ਸਿੰਘ ਕਲੇਰ ) ਮਾਸਟਰ ਚਰਨਜੀਤ ਸਿੰਘ ਸਿਆਣ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨਜਿੰਦਰ ਸਿੰਘ (ਐੱਨ ਆਰ ਆਈ )ਪੁੱਤਰ ਸਰਦਾਰ ਜਗਤਾਰ ਸਿੰਘ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਮਾਜਰਾ ਜੱਟਾਂ ਨੂੰ ਇੱਕ ਇਨਵਰਟਰ ਅਤੇ ਵਾਟਰ ਫਿਲਟਰ ਦਿੱਤਾ ਗਿਆ  ਗਿਆ। ਇਸ ਮੌਕੇ ਮਾਸਟਰ ਚਰਨਜੀਤ ਸਿੰਘ ਸਿਆਣ ਨੇ ਦੱਸਿਆ ਕਿ ਇਹ ਸਕੂਲ ਦੀ ਇੱਕ ਮੁਢਲੀ ਲੋੜ ਸੀ ਕਿਉਂਕਿ ਬੱਚੇ ਗਰਮੀ ਵਿੱਚ ਬਿਜਲੀ ਤੋਂ ਬਿਨਾਂ ਬੜਾ ਔਖਾ ਮਹਿਸੂਸ ਕਰਦੇ ਸਨ ਇਸ ਤੋਂ ਇਲਾਵਾ ਪੀਣ ਵਾਲੇ ਸਾਫ ਪਾਣੀ ਦੀ ਵੀ ਵੱਡੀ ਸਮੱਸਿਆ ਸੀ ਜੋ ਮਨਜਿੰਦਰ ਸਿੰਘ ਨੇ ਅੱਜ ਹੱਲ ਕੀਤੀ ਹੈ। ਮਾਸਟਰ ਚਰਨਜੀਤ ਸਿੰਘ ਸਿਆਣ ਅਤੇ ਸਮੂਹ ਸਟਾਫ ਨੇ ਮਨਜਿੰਦਰ ਸਿੰਘ ਦਾ ਜਿੱਥੇ ਧੰਨਵਾਦ ਕੀਤਾ ਉੱਥੇ ਵਾਹਿਗੁਰੂ ਅੱਗੇ ਉਹਨਾਂ ਦੀ ਤਰੱਕੀ ਲਈ ਅਰਦਾਸ ਵੀ ਕੀਤੀ l ਮਾਸਟਰ ਚਰਨਜੀਤ ਸਿੰਘ ਨੇ ਦੱਸਿਆ ਕਿ ਹੋਰ ਵੀ ਐਨ ਆਰ ਆਈ ਵੀਰ ਅਤੇ ਸਾਡੇ ਸਰਦਾਰ ਜੁਝਾਰ ਸਿੰਘ ਅਤੇ ਉਨਾਂ ਦੀ ਟੀਮ ਸਦਾ ਇਸੇ ਤਰ੍ਹਾਂ ਸਕੂਲ ਦੀ ਬੇਹਤਰੀ ਲਈ ਕੰਮ ਕਰਦੀ ਰਹਿੰਦੀ ਹੈl ਇਸ ਮੌਕੇ ਮਨਜਿੰਦਰ ਸਿੰਘ ਐੱਨ ਆਰ ਆਈ ਨੂੰ ਸਕੂਲ ਸਟਾਫ਼ ਵਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਮੈਡਮ ਆਰਤੀ ਆਂਗਰਾ ਐਚਟੀ, ਮੈਡਮ ਅਮਨਦੀਪ ਕੌਰ ਸਿਆਣ, ਕੁਲਦੀਪ ਸਿੰਘ, ਮਨਜੀਤ ਕੌਰ ਰਾਜਵਿੰਦਰ ਕੌਰ ਸਿਮਰਨਜੀਤ ਕੌਰ ਆਦਿ ਹਾਜ਼ਰ ਸਨl
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪੁਣੇ ਪੋਰਸ਼ ਹਿੱਟ-ਐਂਡ-ਰਨ ਮਾਮਲੇ ਵਿੱਚ ਤਿੰਨ ਮੁਲਜ਼ਮਾਂ ਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦੇ ਦਿੱਤੀ, ਖੂਨ ਦੇ ਨਮੂਨਿਆਂ ਨਾਲ ਛੇੜਛਾੜ ਦੇ ਦੋਸ਼
Next articleBalochistan Burns While Pakistan’s Army Chief Courts the World