HOME ਕਿਹੜੇ ਪਾਸੇ ਨੂੰ ਤੁਰ ਪਏ ਨੇ ਲੋਕ – ਜਿਨਾਂ ਪਖੰਡਾਂ ਨੂੰ...

ਕਿਹੜੇ ਪਾਸੇ ਨੂੰ ਤੁਰ ਪਏ ਨੇ ਲੋਕ – ਜਿਨਾਂ ਪਖੰਡਾਂ ਨੂੰ ਭਗਤ ਜੀ ਨੇ ਵਰਜਿਆ ਉਹੀ ਕਰਨ ਲੱਗ ਪਏ ਲੋਕ

3
ਬਲਬੀਰ ਸਿੰਘ ਬੱਬੀ  (ਸਮਾਜ ਵੀਕਲੀ)   ਸ਼੍ਰੋਮਣੀ ਭਗਤ ਰਵਿਦਾਸ ਜੀ ਦਾ ਅੱਜ ਜਨਮ ਦਿਹਾੜਾ ਪੰਜਾਬ ਭਾਰਤ ਤੋਂ ਇਲਾਵਾ ਦੁਨੀਆਂ ਦੇ ਅਨੇਕਾਂ ਸਥਾਨਾਂ ਦੇ ਉੱਪਰ ਬਹੁਤ ਹੀ ਸ਼ਰਧਾ ਸੁਮਨ ਦੇ ਨਾਲ ਮਨਾਇਆ ਗਿਆ। ਭਗਤ ਰਵਿਦਾਸ ਜੀ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਜੋ ਕਿ ਸਾਨੂੰ ਬਹੁਤ ਹੀ ਉੱਚਤਮ ਵਿਚਾਰ ਦਿੰਦੀ ਹੈ ਜਿਨਾਂ ਉੱਤੇ ਚੱਲਣ ਦਾ ਹੁਕਮ ਭਗਤ ਰਵਿਦਾਸ ਜੀ ਨੇ ਕਿੰਨਾ ਸਮਾਂ ਪਹਿਲਾਂ ਕੀਤਾ ਸੀ। ਉਹਨਾਂ ਨੇ ਧਰਮ ਖਾਸ ਕਰ ਬ੍ਰਾਹਮਣਵਾਦ ਵੱਲੋਂ ਧਰਮ ਵਿੱਚ ਫੈਲਾਏ ਜਾ ਰਹੇ ਪਖੰਡ ਦਾ ਡਟਵਾਂ ਵਿਰੋਧ ਕੀਤਾ ਤੇ ਬਹੁਤ ਕੁਝ ਸਹਿਣਾ ਵੀ ਪਿਆ ਭਗਤ ਜੀ ਦੇ ਜੋ ਸਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ ਜੋ ਉਹਨਾਂ ਨੂੰ ਵਿਚਾਰੇਗਾ ਲਾਗੂ ਕਰੇਗਾ ਉਹ ਹੀ ਭਗਤ ਰਵਿਦਾਸ ਜੀ ਦਾ ਸੱਚਾ ਸੇਵਕ ਕਿਹਾ ਜਾਂਦਾ ਹੈ। ਪਰ ਹੋ ਬਿਲਕੁਲ ਉਲਟ ਰਿਹਾ ਹੈ ਜਿਹੜੇ ਪਖੰਡ ਉਸ ਵੇਲੇ ਭਗਤ ਰਵਿਦਾਸ ਜੀ ਨੇ ਨਕਾਰੇ ਜਿਨਾਂ ਦਾ ਖੰਡਨ ਕੀਤਾ ਤੇ ਉਹਨਾਂ ਹੀ ਪਖੰਡਾਂ ਦੇ ਵਿੱਚ ਭਗਤ ਰਵਿਦਾਸ ਜੀ ਦੇ ਪੈਰੋਕਾਰ ਸੇਵਕ ਸ਼ਰਧਾਲੂ ਜਨ ਉਹਨਾਂ ਵਿੱਚ ਹੀ ਧਸਦੇ ਜਾ ਰਹੇ ਹਨ ਜਿਹੜਾ ਕੁਝ ਅਸੀਂ ਪਿਛਲੇ ਦੋ ਤਿੰਨ ਦਿਨ ਤੋਂ ਦੇਖ ਰਹੇ ਹਾਂ ਯਕੀਨ ਹੀ ਨਹੀਂ ਆਉਂਦਾ ਕਿ ਭਗਤ ਜੀ ਸਾਨੂੰ ਇਹ ਵੀ ਹੁਕਮ ਕਰਕੇ ਗਏ ਹਨ ਸ਼ਾਂਤ ਚਿਤ ਰਹਿ ਕੇ ਮਾਇਆ ਤੋਂ ਨਿਰਲੇਪ ਪ੍ਰਭ ਭਗਤੀ ਕਿਰਤ ਕਮਾਈ ਪਖੰਡਾਂ ਤੋਂ ਰਹਿਤ ਦਾ ਹੋਕਾ ਭਗਤ ਜੀ ਨੇ ਦਿੱਤਾ। ਬੇਗਮਪੁਰਾ ਸ਼ਹਿਰ ਕੋ ਨਾਉ ਜਿਸ ਵੱਲ ਨੂੰ ਅਸੀਂ ਨਹੀਂ ਤੁਰੇ ਸਿਰਫ ਇਹ ਪੰਗਤੀ ਪੜਨ ਤੱਕ ਹੀ ਸੀਮਤ ਰੱਖੀ ਹੈ। ਜੇਕਰ ਅਸੀਂ ਉਹਨਾਂ ਦੇ ਵਿਚਾਰਾਂ ਵੱਲ ਨੂੰ ਤੁਰੇ ਹੁੰਦੇ ਤਾਂ ਅੱਜ ਜੋ ਕੁਝ ਉਹਨਾਂ ਦੇ ਖਾਸ ਜਨਮ ਦਿਹਾੜੇ ਮੌਕੇ ਦੇਖਣ ਨੂੰ ਮਿਲ ਰਿਹਾ ਹੈ ਇਹ ਨਾ ਹੁੰਦਾ ਠੀਕ ਹੈ ਸਾਨੂੰ ਆਪਣੇ ਗੁਰੂਆਂ ਪੀਰਾਂ ਫਕੀਰਾਂ ਭਗਤਾਂ ਸੂਰਵੀਰ ਯੋਧਿਆਂ ਦੇ ਦਿਨ ਮਨਾਉਣੇ ਚਾਹੀਦੇ ਹਨ। ਜੋ ਕਿ ਮਾਣ ਵਾਲੀ ਗੱਲ ਹੈ ਪਰ ਆਹ ਕੀ ਅਸੀਂ ਤਾਂ ਡੀ ਜੇ ਲਾ ਕੇ ਨੱਚ ਟੱਪ ਰਹੇ ਹਾਂ ਗੀਤ ਚੱਕਵੇਂ ਲਗਾ ਰਹੇ ਹਾਂ। ਆਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਮੈਨੂੰ ਇੱਕ ਸੱਜਣ ਨੇ ਭੇਜੀ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਸਾਡੇ ਜਲੰਧਰ ਇਲਾਕੇ ਦੇ ਵਿੱਚ ਰਾਤ ਸਮੇਂ ਭਗਤ ਜੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਸ਼ਾਮ ਨੂੰ ਜਾਗੋ ਕੱਢੀ ਗਈ ਹੈ ਜਿਸ ਤਰ੍ਹਾਂ ਅਸੀਂ ਦੁਨਿਆਵੀ ਵਿਆਹਾਂ ਦੇ ਵਿੱਚ ਜਾਗੋਆਂ ਕੱਢਦੇ ਹਾਂ ਉਹ ਭਾਈ ਭਗਤ ਜੀ ਨੇ ਤਾਂ ਸਾਨੂੰ ਜਾਗਣ ਦੀ ਤਾਕੀਦ ਕੀਤੀ ਆਹ ਹੁਣ ਤੁਸੀਂ ਦੇਖ ਲਵੋ ਭਗਤ ਜੀ ਦੀ ਫੋਟੋ ਉੱਪਰ ਚੱਕੀ ਹੋਈ ਹੈ ਤੇ ਆਹ ਮੂਹਰੇ ਬੀਬੀਆਂ ਜਾਗੋ ਦਾ ਸਮਾਨ ਲਈ ਖੜੀਆਂ ਹਨ ਤੇ ਇੱਕ ਬੀਬੀ ਜਿਆਦਾ ਜੋਸ਼ ਵਿੱਚ ਆ ਕੇ ਛੱਜ ਭੰਨ ਰਹੀ ਹੈ। ਤੌਬਾ ਤੌਬਾ ਜਦੋਂ ਭਗਤ ਜੀ ਇਹ ਸਭ ਕੁਝ ਅੰਤਰ ਆਤਮਾ ਦੁਆਰਾ ਦੇਖਦੇ ਹੋਣਗੇ ਤਾਂ ਕੀ ਕਹਿੰਦੇ ਹੋਣਗੇ ਆਹ ਨੇ ਮੇਰੇ ਸੇਵਕ ਆਹ ਨੇ ਮੇਰੇ ਸ਼ਰਧਾਲੂ ਜਿਹੜੀਆਂ ਮੇਰੀਆਂ ਸਿੱਖਿਆਵਾਂ ਤੋਂ ਉਲਟ ਚੱਲ ਰਹੇ ਹਨ। ਮੇਰੀ ਗੱਲਬਾਤ ਸੱਚ ਦੇ ਬਹੁਤ ਨੇੜੇ ਹੈ ਇਸ ਲਈ ਕਈਆਂ ਨੂੰ ਕੌੜੀ ਤੇ ਬੁਰੀ ਲੱਗਣੀ ਹੈ। ਨਹੀਂ ਭਰਾਵੋ ਅਸੀਂ ਭਗਤ ਰਵਿਦਾਸ ਜੀ ਵੱਲੋਂ ਚਲਾਏ ਹੋਏ ਸੱਚ ਕਿਰਤ ਕਮਾਈ ਵਾਲੇ ਰਸਤੇ ਉੱਪਰ ਚੱਲੀਏ ਨਾ ਕਿ ਉਹਨਾਂ ਵੱਲੋਂ ਬੰਦ ਕੀਤੇ ਹੋਏ ਪਖੰਡਾਂ ਤੇ ਹੋਰ ਗੱਲਾਂ ਬਾਤਾਂ ਨੂੰ ਉਜਾਗਰ ਕਰੀਏ ਜਿਸ ਨਾਲ ਭਗਤ ਜੀ ਦੀ ਪਵਿੱਤਰਤਾ ਨੂੰ ਵੀ ਦਾਗ਼ ਲੱਗਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਇੰਡੀਆ ਐਗਰੀ ਐਕਸਪੋ 50,000+ ਦਰਸ਼ਕਾਂ ਦੀ ਰਿਕਾਰਡ ਤੋੜ ਆਮਦ ਨਾਲ ਸਫਲਤਾਪੂਰਵਕ ਸਮਾਪਤ ਹੋਇਆ
Next article*ਅਜੇ ਮੰਗਪੁਰ ਜ਼ਿਲ੍ਹਾ ਪ੍ਰਧਾਨ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਨੂੰ ਮਿਲੀ ਮਜ਼ਬੂਤੀ*