ਜੈਪੁਰ (ਸਮਾਜ ਵੀਕਲੀ) ਰਾਏਕੋਟ ਗੁਰਭਿੰਦਰ ਗੁਰੀ :- ਪਿਛਲੇ ਦਿਨੀਂ ਲਾਈਫ ਇੰਸ਼ੋਰੈਂਸ ਕਾਰਪੋਰੇਸ਼ਨ ਆਫ਼ ਇੰਡੀਆ (ਐੱਲਆਈਸੀ) ਵੱਲੋਂ ਜੈਪੁਰ’ ਚ ਇੱਕ ਜ਼ੋਨ ਪੱਧਰੀ ਭਵਯ ਸਨਮਾਨ ਸਮਾਰੋਹ ਕਰਵਾਇਆ ਗਿਆ। ਇਸ ਦੌਰਾਨ ਸਥਾਨਕ ਸ਼ਹਿਰ ਨਿਵਾਸੀ ਅਤੇ ਪ੍ਰਸਿੱਧ ਬੀਮਾ ਸਲਾਹਕਾਰ ਸ਼੍ਰੀ ਨਰਾਇਣ ਕੌਸ਼ਿਕ ਨੂੰ ਉਨ੍ਹਾਂ ਦੀ ਲੰਬੇ ਸਮੇਂ ਦੀ ਇਮਾਨਦਾਰੀ ਭਰੀ ਸੇਵਾ, ਉੱਤਮ ਕਾਰਗੁਜ਼ਾਰੀ ਅਤੇ ਬੀਮਾ ਖੇਤਰ ਵਿੱਚ ਵਿਸ਼ੇਸ਼ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਹ ਵਿਸ਼ੇਸ਼ ਸਨਮਾਨ ਉਹਨਾਂ ਨੂੰ ਐੱਲ.ਆਈ.ਸੀ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਮੈਨੇਜਿੰਗ ਡਾਇਰੈਕਟਰ ਸ਼੍ਰੀ ਆਰ.ਦੋਰਾਈਸਵਾਮੀ ਵੱਲੋਂ ਪ੍ਰਦਾਨ ਕੀਤਾ ਗਿਆ। ਇਸ ਸਮਾਰੋਹ ਦੌਰਾਨ. ਜਿੱਥੇ ਉੱਤਰ ਜ਼ੋਨ ਦੇ ਜ਼ੋਨਲ ਮੈਨੇਜਰ ਸ਼੍ਰੀ ਜੇ.ਪੀ.ਐਸ. ਬਜਾਜ ਸਮੇਤ ਕਈ ਉੱਚ ਅਧਿਕਾਰੀ, ਸੀਨੀਅਰ ਅਧਿਕਾਰੀ ਅਤੇ ਦੇਸ਼ ਭਰ ਤੋਂ ਆਏ ਚੁਣਵੇੰ ਏਜੰਟ ਹਾਜ਼ਰ ਸਨ ਉੱਥੇ ਹੀ ਨਰਾਇਣ ਦੱਤ ਕੋਸ਼ਿਕ ਦੀ ਵੱਖਰੀ ਪਹਿਚਾਣ ਨੇ ਉੱਥੇ ਹਾਜ਼ਰ ਅਧਿਕਾਰੀਆਂ ਦਾ ਮਨ ਮੋਹਿਆ। ਜ਼ਿਕਰਯੋਗ ਹੈ ਕਿ ਸ਼੍ਰੀ ਨਰਾਇਣ ਕੌਸ਼ਿਕ ਸਾਲ 2002 ਤੋਂ ਐਲ.ਆਈ.ਸੀ ਨਾਲ ਜੁੜ ਕੇ ਬੀਮਾ ਖੇਤਰ ਵਿੱਚ ਨਿਰੰਤਰ ਸੇਵਾ ਨਿਭਾ ਰਹੇ ਹਨ।ਆਪਣੀ ਲਗਨ, ਸਾਫ਼-ਸੁਥਰੇ ਕੰਮਕਾਜ ਅਤੇ ਗਾਹਕ-ਕੇਂਦਰਿਤ ਸੋਚ ਦੇ ਸਦਕਾ ਉਹ ਹੁਣ ਤੱਕ 2000 ਤੋਂ ਵੱਧ ਲੋਕਾਂ ਅਤੇ ਪਰਿਵਾਰਾਂ ਨੂੰ ਬੀਮਾ ਸੁਰੱਖਿਆ ਪ੍ਰਦਾਨ ਕਰ ਚੁੱਕੇ ਹਨ, ਜਿਸ ਨਾਲ ਅਨੇਕ ਪਰਿਵਾਰਾਂ ਦਾ ਭਵਿੱਖ ਸੁਰੱਖਿਅਤ ਹੋਇਆ ਹੈ। ਸ਼੍ਰੀ ਕੌਸ਼ਿਕ ਆਪਣੀ ਬੇਮਿਸਾਲ ਕਾਰਗੁਜ਼ਾਰੀ ਕਰਕੇ ਕਈ ਵਾਰ ਐਮ.ਡੀ.ਆਰ.ਟੀ ਵਰਗੀ ਅੰਤਰਰਾਸ਼ਟਰੀ ਉਪਲਬਧੀ ਹਾਸਲ ਕਰ ਚੁੱਕੇ ਹਨ ਅਤੇ ਨਾਲ ਹੀ ਗੋਲਡ ਮੈਡਲ ਸਮੇਤ ਅਨੇਕ ਸਨਮਾਨ ਆਪਣੇ ਨਾਮ ਕਰ ਚੁੱਕੇ ਹਨ। ਉਨ੍ਹਾਂ ਦੀ ਇਹ ਉਪਲਬਧੀ ਨਾ ਸਿਰਫ਼ ਐਲ.ਆਈ.ਸੀ ਲਈ ਸਗੋਂ ਪੂਰੇ ਰਾਏਕੋਟ ਖੇਤਰ ਲਈ ਮਾਣ ਦੀ ਗੱਲ ਹੈ। ਸਮਾਰੋਹ ਦੌਰਾਨ ਉੱਚ ਅਧਿਕਾਰੀਆਂ ਵੱਲੋਂ ਸ਼੍ਰੀ ਨਰਾਇਣ ਕੌਸ਼ਿਕ ਦੀ ਸੇਵਾ ਭਾਵਨਾ, ਪੇਸ਼ੇਵਰ ਇਮਾਨਦਾਰੀ ਅਤੇ ਗਾਹਕਾਂ ਨਾਲ ਭਰੋਸੇ ਭਰਿਆ ਰਿਸ਼ਤਾ ਬਣਾਉਣ ਦੀ ਯੋਗਤਾ ਦੀ ਖੁੱਲ੍ਹ ਕੇ ਸ਼ਲਾਘਾ ਕੀਤੀ ਗਈ। ਸਥਾਨਕ ਸ਼ਹਿਰ ਵਾਸੀਆਂ ਵੱਲੋਂ ਵੀ ਉਨ੍ਹਾਂ ਨੂੰ ਇਸ ਮਹੱਤਵਪੂਰਨ ਸਨਮਾਨ ਲਈ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



