ਮਾਲੇਰ ਕੋਟਲਾ (ਸਮਾਜ ਵੀਕਲੀ) (ਕੁਲਵੰਤ ਸਿੰਘ ਮੁਹਾਲੀ) ਮਾਲੇਰਕੋਟਲਾ ਦੀ ਨਾਮਵਰ ਸਾਹਿਤਿਕ ਸੰਸਥਾ ਕਾਰਵਾਨੇ ਅਦਬ ਪੰਜਾਬ, ਮਲੇਰਕੋਟਲਾ ਵੱਲੋਂ ਇੱਕ ਸਾਹਿਤਿਕ ਬੈਠਕ ਦਾ ਆਯੋਜਨ ਮੁਹੰਮਦ ਮੁਅਜਮ ਸੈਫੀ ਦੀ ਰਿਹਾਇਸ਼ ਤੇ ਕੀਤਾ ਗਿਆ। ਜਿਸ ਵਿੱਚ ਅੰਤਰਰਾਸ਼ਟਰੀ ਸ਼ਾਇਰ ਡਾਕਟਰ ਮੁਹੰਮਦ ਇਕਬਾਲ ਦਾ ਤਰਹੀ ਮਿਸਰਾ ‘ਹਮਾਰੇ ਘਰ ਮੇ ਹੈਰਾਨੀ ਰਹੇਗੀ’ ਤੇ ਕਾਵਿ ਚੁਣੌਤੀ ਦਿੱਤੀ ਗਈ। ਇਸ ਬੈਠਕ ਦੀ ਪ੍ਰਧਾਨਗੀ ਉਸਤਾਦ ਸ਼ਾਇਰ ਸ੍ਰੀ ਜਫਰ ਅਹਿਮਦ ਜਫਰ, ਪ੍ਰਧਾਨ ਕਾਰਵਾਨੇ ਅਦਬ ਪੰਜਾਬ ਨੇ ਕੀਤੀ ਅਤੇ ਮੁੱਖ ਮਹਿਮਾਨ ਦੇ ਤੌਰ ਤੇ ਮਸ਼ਹੂਰ ਸ਼ਾਇਰ ਅਤੇ ਉੱਘੇ ਇਤਿਹਾਸਕਾਰ ਸ਼ੇਖ ਇਫਤਖਾਰ ਹੁਸੈਨ ਪਹੁੰਚੇ। ਸ੍ਰੀ ਜਫਰ ਅਹਿਮਦ ਜਫਰ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਇਸ ਬੈਠਕ ਵਿੱਚ ਸਾਰੇ ਸ਼ਾਇਰਾਂ ਵੱਲੋਂ ਆਪਣਾ ਸ਼ਾਨਦਾਰ ਕਲਾਮ ਪੇਸ਼ ਕੀਤਾ ਗਿਆ, ਜਿਸ ਦੇ ਲਈ ਇਸ ਸੰਸਥਾ ਦੇ ਸਾਰੇ ਮੈਂਬਰ ਮੁਬਾਰਕਬਾਦ ਦੇ ਹੱਕਦਾਰ ਹਨ। ਉਹਨਾਂ ਇਸ ਸਾਹਿਤਿਕ ਬੈਠਕ ਨੂੰ ਇੱਕ ਸਫਲ ਬੈਠਕ ਕਰਾਰ ਦਿੰਦੇ ਹੋਏ ਕਿਹਾ ਕਿ ਉਰਦੂ ਭਾਸ਼ਾ ਨੂੰ ਪ੍ਰਫੁੱਲਿਤ ਕਰਨ ਦੇ ਲਈ ਅਜਿਹੀਆਂ ਬੈਠਕਾਂ ਦਾ ਆਯੋਜਨ ਭਵਿੱਖ ਵਿੱਚ ਵੀ ਹੁੰਦੇ ਰਹਿਣਾ ਚਾਹੀਦਾ ਹੈ। ਸ੍ਰੀ ਜਫਰ ਅਹਿਮਦ ਜਫਰ ਨੇ ਇਸ ਮੌਕੇ ਤੇ ਭਵਿੱਖ ਵਿੱਚ ਹੋਣ ਵਾਲੀ ਅਗਲੀ ਕਾਵਿ ਬੈਠਕ ਦੇ ਲਈ ਤਰਹੀ ਮਿਸਰੇ ਦਾ ਵੀ ਐਲਾਨ ਕੀਤਾ। ਇਸ ਬੈਠਕ ਵਿੱਚ ਸ੍ਰੀ ਜਫਰ ਅਹਿਮਦ ਜਫਰ, ਸ਼ੇਖ ਇਫਤਖਾਰ ਹੁਸੈਨ,ਡਾਕਟਰ ਸਲੀਮ ਜੁਬੈਰੀ ,ਪ੍ਰਿੰਸੀਪਲ ਰਸ਼ੀਦ ਅੱਬਾਸ, ਮੁਕਰਮ ਸੈਫੀ, ਡਾਕਟਰ ਅਨਵਾਰ ਅੰਸਾਰੀ , ਮੁਸ਼ਤਾਕ ਜੋਸ਼ ,ਅਸਗਰ ਅਮੀਨ, ਮੁਅਜਮ ਸੈਫੀ, ਡਾਕਟਰ ਸ਼ਫੀਕ ਥਿੰਦ, ਡਾਕਟਰ ਮੁਹੰਮਦ ਅਸ਼ਰਫ, ਡਾਕਟਰ ਅਨਵਰ ਰਜਾ, ਮਮਨੂਨ ਆਲਮ ਖਾਨ, ਡਾਕਟਰ ਸੰਦੀਪ ਕੁਮਾਰ, ਮੁਬੀਨ ਸ਼ੇਖ ਆਦਿ ਪ੍ਰਮੁੱਖ ਸ਼ਾਇਰਾਂ ਨੇ ਆਪਣਾ ਕਲਾਮ ਪੇਸ਼ ਕੀਤਾ। ਡਾਕਟਰ ਇਕਬਾਲ ਦੀ ਗਜ਼ਲ ਜਿਸ ਵਿੱਚੋਂ ਤਰਹੀ ਮਿਸਰਾ ਦਿੱਤਾ ਗਿਆ ਸੀ ਉਸ ਨੂੰ ਇਫਤਖਾਰ ਸੈਫੀ ਨੇ ਪੇਸ਼ ਕੀਤਾ। ਇਸ ਬੈਠਕ ਦੀ ਕਾਰਵਾਈ ਦਾ ਸੰਚਾਲਨ ਡਾਕਟਰ ਮੁਹੰਮਦ ਸ਼ਫੀਕ ਥਿੰਦ ਨੇ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ। ਬੈਠਕ ਵਿੱਚ ਹਾਜ਼ਰ ਹੋਣ ਵਾਲਿਆਂ ਵਿੱਚ ਡਾਕਟਰ ਹਨੀਫ ਆਜ਼ਾਦ, ਡਾਕਟਰ ਸੁਹੇਲ, ਪਰਵੇਜ਼ ਪੰਨੂ, ਅਖਤਰ ਸ਼ਾਦ ,ਮੁਹੰਮਦ ਯਾਮੀਨ, ਇਮਰਾਨ ਰਾਜਪੂਤ ਅਤੇ ਫਰਹਾਨ ਆਜ਼ਮ ਨੇ ਦੇ ਨਾਂ ਵਰਨਣਯੋਗ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



