ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾ ਤਹਿਤ ਅਤੇ ਡਿਪਟੀ ਕਮਿਸ਼ਨਰ ਸ੍ਰੀ ਗੁਲਪ੍ਰੀਤ ਸਿੰਘ ਔਲਖ (ਆਈ.ਏ.ਐਸ) ਜੀ ਅਤੇ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ੍ਰੀ ਜਗਰੂਪ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲ੍ਹਾ ਬਾਲ ਸੁਰੱਖਿਆ ਅਫਸਰ ਸ੍ਰੀਮਤੀ ਕੰਚਨ ਅਰੋੜਾ ਵਲੋਂ (ਆਰ ਟੀ ਓ) ਨਾਲ ਸਾਂਝੇ ਤੌਰ ਤੇ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬਲਾਚੌਰ ਬਲੌਕ ਵਿਚ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪੋਲੀਸੀ ਦੀਆਂ ਸ਼ਰਤਾਂ ਬਾਰੇ ਜਾਣੂੰ ਕਰਵਾਇਆ ਗਿਆ। ਚੈਕਿੰਗ ਦੌਰਾਨ ਬਲਾਚੌਰ ਪਬਲਿਕ ਸਕੂਲ, ਸ਼ੋਰਿਆ ਪਬਲਿਕ ਸਕੂਲ, ਮਾਉਂਟ ਕਾਰਮਲ ਸਕੂਲ, ਸ਼ਿਵਾਲਿਕ ਪਬਲਿਕ ਸਕੂਲ, ਪੈਰਾਡਾਈਸ ਪਬਲਿਕ ਸਕੂਲ, ਕੈਂਬਰਿਜ ਪਬਲਿਕ ਸਕੂਲ ਅਤੇ ਸਕਾਲਰ ਪਬਲਿਕ ਸਕੂਲ ਦੀਆਂ ਬੱਸਾਂ ਵੀ ਸ਼ਾਮਲ ਸਨ। ਇਸ ਮੁਹਿੰਮ ਦੌਰਾਨ ਤਕਰੀਬਨ 7 ਸਕੂਲਾਂ ਦੀਆਂ ਕੁੱਲ 13 ਸਕੂਲੀ ਬੱਸਾਂ ਦੇ ਦਸਤਾਵੇਜ ਚੈੱਕ ਕੀਤੇ ਗਏ ਅਤੇ ਸੇਫ ਸਕੂਲ ਵਾਹਨ ਪਾਲਸੀ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲੀਆਂ 6 ਸਕੂਲੀ ਬੱਸਾਂ ਦੇ ਚਲਾਨ (ਫਸਟ ਐਂਡ ਬਾਕਸ ਵਿਚ ਲੋੜੀਂਦੀ ਦਵਾਈਆਂ ਨਾ ਮਿਲਣ ਕਾਰਨ, ਸਕੂਲ ਬੱਸ ਦੇ ਡਰਾਈਵਰ ਦੇ ਸੀਟ ਬੈਲਟ ਨਾ ਲਗਾਉਣ ਕਾਰਨ, ਅੱਗ ਭੁਜਾਊ ਯੰਤਰ ਦੇ ਐਕਸਪਾਇਰ ਹੋਣ ਕਾਰਨ, ਬੱਸ ਫਿੱਟਨੈੱਸ ਸਰਟੀਫਿਕਟ ਨਾ ਹੋਣ ਕਾਰਨ ਅਤੇ ਲੇਡੀ ਅਟੈਂਡੈਂਟ ਬੱਸ ਵੀਚ ਮੌਜੂਦ ਨਾ ਹੋਣ ਕਾਰਨ ) ਵੀ ਕੀਤੇ ਗਏ।ਇਸ ਮੌਕੇ ਟੀਮ ਵਲੋਂ ਸਕੂਲੀ ਵਾਹਨਾਂ ਦੇ ਡਰਾਈਵਰਾਂ ਨੂੰ ਇਹ ਗੱਲ ਸਪੱਸ਼ਟ ਕੀਤੀ ਗਈ ਕਿ ਜਿਲ੍ਹਾਂ ਬਾਲ ਸੁਰੱਖਿਆ ਦਫਤਰ ਅਤੇ ਜ਼ਿਲ੍ਹਾ ਟਰਾਂਸਪੋਰਟ ਦਫਤਰ ਵਲੋ ਸਮੇ-ਸਮੇ ਤੇ ਸਕੂਲ ਦੇ ਪ੍ਰਿੰਸੀਪਲਾਂ ਅਤੇ ਸਕੂਲ ਵਾਹਨਾ ਦੇ ਡਰਾਈਵਰਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਜਿਵੇ ਕਿ ਸੀ.ਸੀ ਟੀ. ਵੀ. ਕੈਮਰਾ, ਖਿੜਕੀ ਤੇ ਲੋਹੇ ਦੀ ਗਰਿਲ, ਫਸਟ ਐਡ ਬਾਕਸ, ਲੇਡੀ ਕੰਡਕਟਰ, ਬੱਸ ਡਰਾਈਵਰ ਦਾ ਸਕੂਲ ਯੂਨੀਫੋਮ ਵਿੱਚ ਹੋਣਾ, ਸੀਟ ਬੈਲਟ ਲਗਾਣਾ, ਕਪੈਸਿਟੀ ਤੋਂ ਵੱਧ ਬੱਚੇ ਸਕੂਲ ਬੱਸ ਵਿੱਚ ਨਾ ਬਿਠਾਣਾ, ਬੱਸ ਵੀਚ ਰਿਫਲੈਕਟਰ ਲੱਗੇ ਹੋਣਾ, ਫੋਗ ਲਾਇਟ ਹੋਣਾ ਅਤੇ ਸਪੀਡ ਲਿਮਿਟ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸਕੂਲ ਵਾਰਨ ਦੇ ਡਰਾਇਵਰਾਂ ਕੋਲ ਵਾਹਨ ਦੇ ਕਾਗਜ਼ਾਤ ਵੀ ਪੂਰੇ ਹੋਣੇ ਚਾਹੀਦੇ ਹਨ ਤਾਂ ਜੋ ਉਹਨਾ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਗੌਰਵ ਸ਼ਰਮਾ ਬਾਲ ਸੁਰੱਖਿਆ ਅਫਸਰ (ਆਈ ਸੀ) ਵੱਲੋਂ ਆਮ ਜਨਤਾ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਆਪਣੇ ਬੱਚਿਆਂ ਨੂੰ ਸਕੂਲੀ ਬੱਸਾਂ ਵਿੱਚ ਭੇਜਣ ਤੋਂ ਪਹਿਲੇ ਸਕੂਲੀ ਬੱਸਾਂ ਦਾ ਜਾਇਜ਼ਾ ਜਰੂਰ ਲੈਣ ਤਾਂ ਜੋ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾ ਸਕਣ। ਇਸਦੇ ਨਾਲ ਹੀ ਟਰਾਂਸਪੋਰਟ ਅਫਸਰ ਵੱਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਚੇਤਾਵਨੀ ਦਿੱਤੀ ਗਈ ਕਿ ਸੇਫ ਸਕੂਲ ਵਾਹਨ ਪਾਲਸੀ ਦੀ ਉਲੰਘਣਾ ਕਰਨ ਤੇ ਬਸਾਂ ਨੂੰ ਬੰਦ ਕਰਨ ਜਾਂ ਚਲਾਨ ਕੱਟਣ ਤੇ ਕਿਸੇ ਤਰ੍ਹਾਂ ਦੀ ਢਿੱਲ ਨਹੀਂ ਵਰਤੀ ਜਾਏਗੀ। ਸਾਰੇ ਡਰਾਈਵਰ, ਬੱਸਾਂ ਨੂੰ ਰੋਡ ਤੇ ਲਿਆਣ ਤੋਂ ਪਹਿਲਾਂ ਆਪਣੇ ਅਤੇ ਆਪਣੀ ਬਸਾਂ ਦੇ ਦਸਤਾਵੇਜ਼ ਤੰਦਰੁਸਤ ਕਰ ਲੈਣ। ਇਸ ਮੌਕੇ ਟੀਮ ਵਿੱਚ ਜ਼ਿਲ੍ਹਾ ਟਰਾਂਸਪੋਰਟ ਅਫ਼ਸਰ ਇੰਦਰਪਾਲ ਸਿੰਘ, ਕੰਚਨ ਅਰੋੜਾ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਗੌਰਵ ਸ਼ਰਮਾ (ਬਾਲ ਸੁਰੱਖਿਆ ਅਫ਼ਸਰ, ਆਈ ਸੀ), ਏ ਟੀ ਓ ਮੈਡਮ ਕਮਲੇਸ਼, ਸਿੱਖਿਆ ਵਿਭਾਗ ਤੋ ਟੀਚਰ ਸਤੀਸ਼ ਕੁਮਾਰ, ਟ੍ਰੈਫਿਕ ਪੁਲਿਸ ਜੋਗਿੰਦਰ ਪਾਲ (ਏ.ਏਸ.ਆਈ)ਅਤੇ ਤਰਸੇਮ ਲਾਲ (ਏ.ਐਸ.ਆਈ)ਦੇ ਨਾਲ ਨਾਲ ਜਿਲ੍ਹਾ ਬਾਲ ਸੁਰੱਖਿਆ ਯੂਨਿਟ ਦਾ ਸਟਾਫ਼ ਵੀ ਮੌਜੂਦ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



