HOME ਐਡਵੋਕੇਟ ਦਿਲਜੋਤ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈਕੇ ਐਕਸ਼ਨ ਕਮੇਟੀ ਵੱਲੋਂ...

ਐਡਵੋਕੇਟ ਦਿਲਜੋਤ ਸ਼ਰਮਾ ਲਈ ਇਨਸਾਫ਼ ਦੀ ਮੰਗ ਨੂੰ ਲੈਕੇ ਐਕਸ਼ਨ ਕਮੇਟੀ ਵੱਲੋਂ 22 ਨੂੰ ਮਾਨਸਾ ਅਤੇ 2 ਫਰਵਰੀ ਨੂੰ ਲੁਧਿਆਣਾ ਵਿਖੇ ਰੋਸ ਵਿਖਾਵਾ ਕਰਨ ਦਾ ਐਲਾਨ

1
ਐਡਵੋਕੇਟ ਦਿਲਜੋਤ ਸ਼ਰਮਾ

ਦਰਜਨਾਂ ਜਨਤਕ ਤੇ ਸਿਆਸੀ ਸੰਗਠਨਾਂ ਦੇ ਆਗੂ ਹੋਏ ਦਿਲਜੋਤ ਕੌਰ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ 

ਮਾਨਸਾ  (ਸਮਾਜ ਵੀਕਲੀ)  (ਜਸਵੰਤ ਗਿੱਲ ਸਮਾਲਸਰ) ਲੁਧਿਆਣਾ ਵਿਖੇ ਸ਼ੱਕੀ ਢੰਗ ਨਾਲ ਮੌਤ ਦਾ ਸ਼ਿਕਾਰ ਹੋਈ ਐਡਵੋਕੇਟ ਲੜਕੀ ਕਾਮਰੇਡ ਦਿਲਜੋਤ ਕੌਰ ਸ਼ਰਮਾ ਦੀ ਅੰਤਮ ਅਰਦਾਸ ਅੱਜ ਗੁਰਦੁਆਰਾ ਸੰਗਤ ਸਰ ਸਾਹਿਬ ਪਿੰਡ ਰੱਲਾ ਵਿਖੇ ਹੋਈ। ਇਸ ਮੌਕੇ ਵੱਖ ਵੱਖ ਪਾਰਟੀਆਂ ਤੇ ਜਥੇਬੰਦੀਆਂ ਦੇ ਆਗੂ ਅਤੇ ਹਜ਼ਾਰਾਂ ਲੋਕ ਹਾਜ਼ਰ ਸਨ। ਇਸ ਮੌਕੇ ਤਖ਼ਤ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਕੇਵਲ ਸਿੰਘ, ਲਿਬਰੇਸ਼ਨ ਆਗੂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਪੱਤਰਕਾਰ ਹਮੀਰ ਸਿੰਘ ਅਤੇ ਪੀਐੱਸਯੂ ਦੇ ਸੂਬਾ ਪ੍ਰਧਾਨ ਰਣਬੀਰ ਸਿੰਘ ਰੰਧਾਵਾ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਦਸਿਆ ਕਿ ਪਰਿਵਾਰ ਵਲੋਂ ਸ਼ੁਰੂ ਤੋਂ ਦਿਲਜੋਤ ਕੌਰ ਦੀ ਮੌਤ ਦੇ ਮਾਮਲੇ ਵਿੱਚ ਕੇਸ ਦਰਜ ਕਰਨ ਦੀ ਮੰਗ ਕਰਨ ਦੇ ਬਾਵਜੂਦ ਦੋ ਹਫ਼ਤੇ ਗੁਜ਼ਰ ਜਾਣ ਤੇ ਵੀ ਲੁਧਿਆਣਾ ਪੁਲਿਸ ਵਲੋਂ ਹਾਲੇ ਤੱਕ ਐਫਆਈਆਰ ਵੀ ਦਰਜ ਨਹੀਂ ਕੀਤੀ ਗਈ। ਜਿਸ ਤੋਂ ਪੁਲਿਸ ਦੀ ਮਨਸ਼ਾ ਬਾਰੇ ਗੰਭੀਰ ਖਦਸ਼ਾ ਖੜ੍ਹਾ ਹੋ ਰਿਹਾ ਹੈ। ਇਸ ਲਈ ਐਕਸ਼ਨ ਕਮੇਟੀ ਨੇ ‘ਦਿਲਜੋਤ ਲਈ ਇਨਸਾਫ਼’ ਦੇ ਨਾਹਰੇ ਤਹਿਤ 22 ਜਨਵਰੀ ਨੂੰ ਐਸ ਐਸ ਪੀ ਮਾਨਸਾ ਸਾਹਮਣੇ ਅਤੇ 2 ਫਰਵਰੀ ਨੂੰ ਪੁਲਿਸ ਕਮਿਸ਼ਨਰ ਲੁਧਿਆਣਾ ਸਾਹਮਣੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ। ਕਮੇਟੀ ਨੇ ਸਮੂਹ ਇਨਸਾਨ ਪਸੰਦ ਜਥੇਬੰਦੀਆਂ ਅਤੇ ਵਿਅਕਤੀਆਂ ਨੂੰ ਇੰਨਾਂ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। ਇਸ ਤੋਂ ਇਲਾਵਾ ਐਕਸ਼ਨ ਕਮੇਟੀ ਡੀਜੀਪੀ ਪੰਜਾਬ ਨੂੰ ਵੀ ਮਿਲ ਕੇ ਕਾਰਵਾਈ ਦੀ ਮੰਗ ਕਰੇਗੀ ਅਤੇ ਜ਼ਰੂਰਤ ਪੈਣ ਤੇ ਹਾਈਕੋਰਟ ਤੱਕ ਵੀ ਪਹੁੰਚ ਕਰਕੇ ਇਨਸਾਫ਼ ਦੀ ਮੰਗ ਕਰੇਗੀ। ਅੰਤਮ ਅਰਦਾਸ ਮੌਕੇ ਆਰ ਐਮ ਪੀ ਆਈ ਆਗੂ ਪ੍ਰੋ. ਜੈਪਾਲ ਸਿੰਘ, ਸੀਪੀਐਮ ਆਗੂ ਐਡਵੋਕੇਟ ਸਵਰਨਜੀਤ ਦਲਿਓ, ਸੀਪੀਆਈ ਆਗੂ ਕ੍ਰਿਸ਼ਨ ਚੌਹਾਨ, ਪ੍ਰਗਤੀਸ਼ੀਲ ਇਸਤਰੀ ਸਭਾ ਆਗੂ ਜਸਬੀਰ ਕੌਰ ਨੱਤ, ਇਸਤਰੀ ਜਾਗ੍ਰਿਤੀ ਮੰਚ ਆਗੂ ਅਮਨਦੀਪ ਦਿਓਲ, ਰੈਡ ਸਟਾਰ ਆਗੂ ਲਾਭ ਸਿੰਘ ਅਕਲੀਆ, ਨੌਜਵਾਨ ਆਗੂ ਲਵਪ੍ਰੀਤ ਫੈਰੋਕੇ, ਬੀਕੇਯੂ ਡਕੌਂਦਾ (ਧਨੇਰ) ਦੇ ਆਗੂ ਕੁਲਵੰਤ ਸਿੰਘ ਕਿਸ਼ਨਗੜ੍ਹ, ਬੀਕੇਯੂ ਡਕੌਂਦਾ (ਬੁਰਜ ਗਿੱਲ) ਦੇ ਆਗੂ ਮਹਿੰਦਰ ਸਿੰਘ ਭੈਣੀਬਾਘਾ, ਜਮਹੂਰੀ ਕਿਸਾਨ ਸਭਾ ਦੇ ਮਾਸਟਰ ਛੱਜੂ ਰਾਮ ਰਿਸ਼ੀ, ਆਈਡੀਪੀ ਦੇ ਕਰਨੈਲ ਸਿੰਘ ਜਖੇਪਲ, ਕੁਦਰਤ ਮਾਨਵ ਕੇਂਦਰਤ ਲੋਕ ਲਹਿਰ ਦੇ ਸੁਖਦੇਵ ਸਿੰਘ ਭੁਪਾਲ, ਸੋਸ਼ਲਿਸਟ ਪਾਰਟੀ ਆਫ਼ ਇੰਡੀਆ ਦੇ ਹਰਿੰਦਰ ਮਾਨਸ਼ਾਹੀਆ, ਤਰਕਸ਼ ਦੇ ਸੰਪਾਦਕ ਅਵਤਾਰ ਸਿੰਘ ਰਾਏਖਾਨਾ,  ਆਇਸਾ ਆਗੂ ਸੁਖਜੀਤ ਰਾਮਾਂਨੰਦੀ, ਮਜ਼ਦੂਰ ਮੁਕਤੀ ਮੋਰਚਾ ਲਿਬਰੇਸ਼ਨ ਦੇ ਆਗੂ ਬਲਵਿੰਦਰ ਘਰਾਂਗਣਾਂ, ਗੁਰਸੇਵਕ ਮਾਨ, ਹਲਕਾ ਮਾਨਸਾ ਦੇ ਵਿਧਾਇਕ ਡਾਕਟਰ ਵਿਜੇ ਸਿੰਗਲਾ, ਬ੍ਰਾਹਮਣ ਸਭਾ ਵਲੋਂ ਹਰਵਿੰਦਰ ਭਾਰਦਵਾਜ, ਲਲਕਾਰ ਧੜੇ ਦੇ ਸਰਗਰਮ ਵਰਕਰ ਰਹਿ ਚੁੱਕੇ ਕਲਪਨਾ, ਵਰੁਣ ਕੁਮਾਰ , ਦਲਿਤ ਤੇ ਮਜ਼ਦੂਰ ਮੁਕਤੀ ਮੋਰਚਾ ਦੇ ਜਗਰਾਜ ਸਿੰਘ ਟੱਲੇਵਾਲ, ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਮਨਿੰਦਰ ਸਿੰਘ ਜਵਾਹਰਕੇ, ਤਰਕਸ਼ੀਲ ਆਗੂ ਮੇਘ ਰਾਜ ਰੱਲਾ, ਸਿਮਰਜੀਤ ਸਿੰਘ ਖੀਵਾ, ਏਆਈਐਸਐਫ ਦੇ ਆਗੂ ਰਜਿੰਦਰ ਸਮੇਤ ਹੋਰ ਬਹੁਤ ਸਾਰੇ ਲੇਖਕ ਤੇ ਸਰਗਰਮ ਆਗੂ ਸ਼ਾਮਲ ਸਨ। ਅੰਤ ਵਿੱਚ ਦਿਲਜੋਤ ਕੌਰ ਦੀ ਦੁਖੀ ਮਾਂ ਵੀਰਪਾਲ ਕੌਰ ਤੇ ਸਮੁੱਚੇ ਪਰਿਵਾਰ ਨੇ ਗੁਹਾਰ ਲਾਈ ਕਿ ਸਾਰੀਆਂ ਇਨਸਾਫ਼ ਪਸੰਦ ਸ਼ਕਤੀਆਂ ਨੂੰ ਉਨ੍ਹਾਂ ਦੀ ਬੇਟੀ ਨੂੰ ਇਨਸਾਫ ਦਿਵਾਉਣ ਲਈ ਪਰਿਵਾਰ ਨੂੰ ਸਹਿਯੋਗ ਦੇਣ । ਪਰਿਵਾਰ ਨੇ ਜਮਹੂਰੀ ਅਧਿਕਾਰ ਸਭਾ ਪੰਜਾਬ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਮਾਮਲੇ ਦੀ ਨਿਰਪੱਖਤਾ ਨਾਲ ਪੜਤਾਲ ਕਰਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਮਾਮਲਾ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਨਵੇਂ ਪ੍ਰਧਾਨ ਦੀ ਨਿਯੁਕਤੀ ਦਾ
Next articleਭੱਖਵੇਂ ਮੁੱਦਿਆਂ ਬਾਰੇ ਚਰਚਾ ਦੇ ਰੂਪ ਵਿੱਚ ਮਨਾਈ ਗਈ ਸ਼ਹੀਦ ਲਾਭ ਸਿੰਘ ਦੀ 45ਵੀਂ ਬਰਸੀ