HOME ਗ੍ਰੀਨਲੈਂਡ ਮਸਲੇ ‘ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ

ਗ੍ਰੀਨਲੈਂਡ ਮਸਲੇ ‘ਤੇ ਅਮਰੀਕੀ ਦਬਾਅ ਅੱਗੇ ਨਹੀਂ ਝੁਕਾਂਗਾ-ਕੀਟ ਸਟਾਰਮਰ

4
ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)– ਬਰਤਾਨੀਆ ਦੇ ਪ੍ਰਧਾਨ ਮੰਤਰੀ ਕੀਟ ਸਟਾਰਮਰ ਨੇ ਸੰਸਦ ਵਿੱਚ ਦ੍ਰਿੜ੍ਹ ਸ਼ਬਦਾਂ ਵਿੱਚ ਕਿਹਾ ਹੈ ਕਿ ਗ੍ਰੀਨਲੈਂਡ ਦੇ ਮਸਲੇ ‘ਤੇ ਅਮਰੀਕਾ ਵੱਲੋਂ ਬਣਾਏ ਜਾ ਰਹੇ ਦਬਾਅ ਅੱਗੇ ਬਰਤਾਨੀਆ ਕਿਸੇ ਵੀ ਕੀਮਤ ‘ਤੇ ਨਹੀਂ ਝੁਕੇਗਾ। ਉਨ੍ਹਾਂ ਸਪਸ਼ਟ ਕੀਤਾ ਕਿ ਬਰਤਾਨੀਆ ਆਪਣੀ ਵਿਦੇਸ਼ ਨੀਤੀ ਖੁਦ ਤੈਅ ਕਰਨ ਵਾਲਾ ਖੁਦਮੁਖ਼ਤਿਆਰ ਦੇਸ਼ ਹੈ ਅਤੇ ਕਿਸੇ ਹੋਰ ਰਾਸ਼ਟਰ ਦੀ ਧਮਕੀ ਜਾਂ ਦਬਾਅ ਸਵੀਕਾਰ ਨਹੀਂ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗ੍ਰੀਨਲੈਂਡ ਦਾ ਭਵਿੱਖ ਉਥੋਂ ਦੇ ਲੋਕਾਂ ਦੀ ਇੱਛਾ ਅਤੇ ਅੰਤਰਰਾਸ਼ਟਰੀ ਕਾਨੂੰਨੀ ਮਰਿਆਦਾਵਾਂ ਦੇ ਅਧੀਨ ਹੀ ਤੈਅ ਹੋਣਾ ਚਾਹੀਦਾ ਹੈ। ਕਿਸੇ ਵੱਡੀ ਤਾਕਤ ਵੱਲੋਂ ਜ਼ਬਰਦਸਤੀ ਫ਼ੈਸਲੇ ਥੋਪਣਾ ਲੋਕਤੰਤਰਕ ਅਸੂਲਾਂ ਦੇ ਖ਼ਿਲਾਫ਼ ਹੈ ਅਤੇ ਬਰਤਾਨੀਆ ਅਜਿਹੀ ਸੋਚ ਦਾ ਵਿਰੋਧ ਕਰਦਾ ਰਹੇਗਾ। ਉਨ੍ਹਾਂ ਦੱਸਿਆ ਕਿ ਬਰਤਾਨੀਆ ਹਮੇਸ਼ਾ ਗੱਲਬਾਤ, ਆਪਸੀ ਸਨਮਾਨ ਅਤੇ ਸਹਿਯੋਗ ਦੇ ਰਾਹੀਂ ਅੰਤਰਰਾਸ਼ਟਰੀ ਮਸਲੇ ਸੁਲਝਾਉਣ ‘ਚ ਵਿਸ਼ਵਾਸ ਰੱਖਦਾ ਆਇਆ ਹੈ। ਗ੍ਰੀਨਲੈਂਡ ਨਾਲ ਜੁੜਿਆ ਮਾਮਲਾ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ‘ਚ ਧੀਰਜ, ਸਮਝਦਾਰੀ ਅਤੇ ਸੰਤੁਲਿਤ ਨੀਤੀ ਦੀ ਲੋੜ ਹੈ। ਵਿਰੋਧੀ ਧਿਰ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ‘ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਮਰੀਕਾ ਬਰਤਾਨੀਆ ਦਾ ਮਹੱਤਵਪੂਰਨ ਸਾਥੀ ਹੈ, ਪਰ ਦੋਸਤੀ ਦਾ ਮਤਲਬ ਇਹ ਨਹੀਂ ਕਿ ਬਰਤਾਨੀਆ ਆਪਣੀ ਖੁਦਮੁਖ਼ਤਿਆਰੀ ਜਾਂ ਅਸੂਲਾਂ ਨਾਲ ਸਮਝੌਤਾ ਕਰ ਲਵੇ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਬਰਤਾਨੀਆ ਦੀ ਆਵਾਜ਼ ਅੰਤਰਰਾਸ਼ਟਰੀ ਮੰਚ ‘ਤੇ ਸਦਾ ਮਜ਼ਬੂਤ ਰਹੇਗੀ। ਇਸ ਬਿਆਨ ਤੋਂ ਬਾਅਦ ਸੰਸਦ ਵਿੱਚ ਸਿਆਸੀ ਗਰਮੀ ਵੇਖਣ ਨੂੰ ਮਿਲੀ ਅਤੇ ਮਾਮਲੇ ਨੇ ਅੰਤਰਰਾਸ਼ਟਰੀ ਪੱਧਰ ‘ਤੇ ਵੀ ਚਰਚਾ ਛੇੜ ਦਿੱਤੀ ਹੈ। ਰਾਜਨੀਤਿਕ ਮਾਹਿਰਾਂ ਦਾ ਮੰਨਣਾ ਹੈ ਕਿ ਇਹ ਬਿਆਨ ਸਾਫ਼ ਦਰਸਾਉਂਦਾ ਹੈ ਕਿ ਬਰਤਾਨੀਆ ਭਵਿੱਖ ਵਿੱਚ ਵੀ ਕਿਸੇ ਤਰ੍ਹਾਂ ਦੇ ਵਿਦੇਸ਼ੀ ਦਬਾਅ ਅੱਗੇ ਨਹੀਂ ਝੁਕੇਗਾ।ਸਰਕਾਰੀ ਸੂਤਰਾਂ ਅਨੁਸਾਰ ਬਰਤਾਨੀਆ ਆਪਣੇ ਸਾਥੀ ਦੇਸ਼ਾਂ ਨਾਲ ਵਪਾਰਕ ਅਤੇ ਸੁਰੱਖਿਆ ਸਹਿਯੋਗ ਜਾਰੀ ਰੱਖੇਗਾ, ਪਰ ਨਾਲ ਹੀ ਇਹ ਵੀ ਸਪਸ਼ਟ ਹੈ ਕਿ ਹਰ ਫ਼ੈਸਲਾ ਦੇਸ਼ ਦੇ ਹਿੱਤਾਂ, ਕਾਨੂੰਨ ਅਤੇ ਲੋਕਤੰਤਰਕ ਮਰਿਆਦਾਵਾਂ ਦੇ ਅਨੁਸਾਰ ਹੀ ਲਿਆ ਜਾਵੇਗਾ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਲੰਧਰ ਦੇ ਮਾਹਲ ਪਿੰਡ ਦੇ ਗੁਰਦੁਆਰਾ ਸਾਹਿਬ ਵਿਖੇ ਬੇਅਦਬੀ ਦੀ ਘਟਨਾ ਵਿੱਚ ਜਾਂਚ ਦੇ ਆਦੇਸ਼, ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਲਈ ਕਿਹਾ
Next articleਕੰਗਣੀ ਵਾਲ ਵੇਈਂ ਪੁਲ ਅਤੇ ਨਕੋਦਰ ਰੋਡ ਜਗਰਾਉਂ ਬਣਾਉਣ ਸਬੰਧੀ ਕਿਸਾਨਾਂ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੋਂਪਿਆ