ਬਲਬੀਰ ਸਿੰਘ ਬੱਬੀ (ਸਮਾਜ ਵੀਕਲੀ) ਪੰਜਾਬ ਵਿੱਚ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ 20 27 ਵਿੱਚ ਹੋਣ ਜਾ ਰਹੀਆਂ ਹਨ ਇਹ ਵਰਾ 2026 ਚੜ ਗਿਆ ਹੈ ਤੇ ਪੰਜਾਬ ਨਾਲ ਸੰਬੰਧਿਤ ਸਾਰੀਆਂ ਹੀ ਰਾਜਨੀਤਿਕ ਪਾਰਟੀਆਂ ਨੇ ਮੁਕਤਸਰ ਦੀ ਮਾਘੀ ਤੋਂ 2027 ਦੀਆਂ ਚੋਣਾਂ ਵਿੱਚ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਆਪਣੀਆਂ ਰੈਲੀਆਂ ਰਾਹੀਂ ਸ਼ੁਰੂ ਕਰ ਦਿੱਤਾ ਸਾਡੇ ਦੇਸ਼ ਵਿਚ ਕੇਂਦਰ ਦੀ ਭਾਜਪਾ ਸਰਕਾਰ ਹਰ ਹੀਲੇ ਪੰਜਾਬ ਵਿੱਚ ਆਪਣੇ ਪੈਰ ਜਮਾਉਣ ਲੱਗੀ ਹੋਈ ਹੈ ਸਭ ਨੂੰ ਪਤਾ ਹੀ ਹੈ ਕਿ ਪਹਿਲਾਂ 20 25 ਸਾਲ ਲਗਾਤਾਰ ਅਕਾਲੀ ਭਾਜਪਾ ਗੱਠਜੋੜ ਚਲਿਆ ਤੇ ਭਾਜਪਾ ਨੂੰ ਕਿਸੇ ਮਿਹਨਤ ਦੀ ਲੋੜ ਨਹੀਂ ਸੀ ਅਕਾਲੀ ਦਲ ਦੀਆਂ ਰੈਲੀਆਂ ਭਾਜਪਾ ਆਗੂ ਸੰਬੋਧਨ ਕਰਦੇ ਸਨ ਤੇ ਬੀਤੇ ਤਿੰਨ ਚਾਰ ਸਾਲ ਤੋਂ ਇਹ ਗਠਜੋੜ ਟੁੱਟ ਚੁੱਕਾ ਹੈ ਤੇ ਹੁਣ ਭਾਜਪਾ ਆਪਣੇ ਬਲਬੂਤੇ ਉੱਤੇ ਪੰਜਾਬ ਵਿੱਚ ਲਗਾਤਾਰ ਸਰਗਰਮੀਆਂ ਦਿਖਾ ਰਹੀ ਹੈ। ਲੰਘ ਕੇ ਗਈਆਂ ਬਲਾਕ ਸੰਮਤੀ ਜਿਲਾ ਪਰਿਸ਼ਦ ਚੋਣਾਂ ਵਿੱਚ ਵੀ ਭਾਜਪਾ ਇਕੱਲੇ ਚੋਣਾਂ ਲੜੀ ਜਿਹੜੀ ਭਾਜਪਾ ਕਹਿੰਦੀ ਸੀ ਅਸੀਂ ਪੰਜਾਬ ਵਿੱਚ ਆ ਚੋਣਾਂ ਜਿੱਤਾਂਗੇ ਇਉਂ ਕਰਾਂਗੇ ਉਹ ਗੱਲ ਤਾਂ ਨਹੀਂ ਬਣੀ ਹਾਂ ਪੈਰ ਜਰੂਰ ਲੱਗੇ ਹਨ। ਉਸ ਤੋਂ ਬਾਅਦ ਭਾਜਪਾ ਨੇ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਜਿੱਥੇ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ ਉਥੇ ਹੀ ਹਰ ਵੇਲੇ ਪੰਜਾਬ ਦੀਆਂ ਵੱਖ-ਵੱਖ ਰਾਜਨੀਤਿਕ ਪਾਰਟੀਆਂ ਦੇ ਆਗੂਆਂ ਉੱਪਰ ਤਿੱਖੀ ਨਿਗਾਹ ਰੱਖੀ ਹੋਈ ਹੈ ਤੇ ਜਿਹੜਾ ਵੀ ਆਗੂ ਇੱਕ ਪਾਰਟੀ ਵਿੱਚੋਂ ਤੜ ਫੜ ਕਰਦਾ ਹੈ ਉਸ ਨੂੰ ਭਾਜਪਾ ਵਾਲੇ ਤੁਰੰਤ ਹੀ ਹੱਥਾਂ ਉੱਤੇ ਚੁੱਕ ਲੈਂਦੇ ਹਨ ਇਸ ਮਾਮਲੇ ਦੇ ਵਿੱਚ ਚੜਦੇ ਇਸ ਵਰੇ ਵਿੱਚ ਦੇਖਿਆ ਜਾਵੇ ਤਾਂ ਭਾਜਪਾ ਨੇ ਪੰਜਾਬ ਵੱਲ ਨਿਗਾਹਾਂ ਹੋਰ ਤੇਜ਼ ਕਰ ਦਿੱਤੀਆਂ ਹਨ ਇਸ ਵਿੱਚ ਤਾਂ ਕੋਈ ਸ਼ੱਕ ਨਹੀਂ ਕਿ ਪੰਜਾਬ ਭਾਜਪਾ ਦੇ ਜੋ ਪ੍ਰਧਾਨ ਸੁਨੀਲ ਜਾਖੜ ਹਨ ਉਹ ਵੀ ਕਾਂਗਰਸ ਵਿੱਚੋਂ ਗਏ ਹਨ ਰਵਨੀਤ ਬਿੱਟੂ ਜਿਹੜੇ ਲੁਧਿਆਣਾ ਤੋਂ ਲੋਕ ਸਭਾ ਹਾਰੇ ਉਹ ਵੀ ਕਾਂਗਰਸ ਵਿੱਚੋਂ ਗਏ ਤੇ ਭਾਜਪਾ ਨੇ ਉਹਨਾਂ ਨੂੰ ਹਾਰਨ ਦੇ ਬਾਵਜੂਦ ਵੀ ਰੇਲ ਮੰਤਰੀ ਬਣਾ ਦਿੱਤਾ ਇਸ ਤੋਂ ਇਲਾਵਾ ਕਾਂਗਰਸ ਦੇ ਹੀ ਮਨਪ੍ਰੀਤ ਸਿੰਘ ਬਾਦਲ ਕਾਂਗਰਸ ਦੇ ਰਾਣਾ ਗੁਰਜੀਤ ਸੋਢੀ ਫਿਰੋਜ਼ਪੁਰ ਤੇ ਹੋਰ ਵੀ ਅਨੇਕਾਂ ਕਾਂਗਰਸੀ ਹਨ ਜਿਹੜੇ ਪਹਿਲਾਂ ਭਾਜਪਾਈ ਬਣ ਚੁੱਕੇ ਹਨ। ਅੱਜ ਤਾਜ਼ਾ ਹਾਲਾਤਾਂ ਉੱਤੇ ਨਿਗਾ ਮਾਰੀਏ ਤਾਂ ਪੰਜਾਬ ਨਾਲ ਸੰਬੰਧਿਤ ਉਹ ਆਗੂ ਜਿਹੜੇ ਸਮੇਂ ਸਮੇਂ ਉੱਤੇ ਅਨੇਕਾਂ ਪਾਰਟੀਆਂ ਵਿੱਚ ਸਿਆਸੀ ਸਫਰ ਕਰ ਚੁੱਕੇ ਹਨ ਪਰ ਮੌਜੂਦਾ ਸਮੇਂ ਇਹ ਚੱਲੇ ਹੋਏ ਕਾਰਤੂਸ ਹੀ ਨਜ਼ਰ ਆਉਂਦੇ ਹਨ ਇਹਨਾਂ ਨੇ ਭਾਜਪਾ ਵਿੱਚ ਸ਼ਮੂਲੀਅਤ ਕੀਤੀ ਹੈ। ਭਾਜਪਾ ਦੇ ਚੰਡੀਗੜ੍ਹ ਵਾਲੇ ਦਫ਼ਤਰ ਦੇ ਵਿੱਚ ਪੁੱਜ ਕੇ ਜਗਮੀਤ ਸਿੰਘ ਬਰਾੜ, ਚਰਨਜੀਤ ਸਿੰਘ ਬਰਾੜ, ਰਿਪਜੀਤ ਸਿੰਘ ਬਰਾੜ ਤੇ ਮੁੱਖ ਮੰਤਰੀ ਪੰਜਾਬ ਦੇ ਸਾਬਕਾ ਓਐਸਡੀ ਓਕਾਰ ਸਿੰਘ ਇਹਨਾਂ ਚਾਰਾਂ ਨੇ ਇਕੱਠਿਆਂ ਹੀ ਭਾਜਪਾ ਵਿੱਚ ਸ਼ਾਮਿਲ ਹੋ ਕੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਵਿੱਚ ਭਾਜਪਾ ਨੂੰ ਮਜਬੂਤ ਕਰਨ ਦੀਆਂ ਗੱਲਾਂ ਛੇੜ ਦਿੱਤੀਆਂ ਹਨ ਬਾਕੀ ਆਉਣ ਵਾਲੇ ਸਮੇਂ ਵਿੱਚ ਹੋਰ ਦੇਖਦੇ ਹਾਂ ਕਿ ਕੌਣ ਕਿਹੜੀ ਪਾਰਟੀ ਵਿੱਚੋਂ ਟਪੂਸੀ ਮਾਰ ਕੇ ਭਾਜਪਾ ਦੇ ਕਮਲ ਫੁੱਲ ਨੂੰ ਫੜਦਾ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



