HOME ਪਾਰਕ ਹੇਠਾਂ ਦੱਬੀ ਮਿਲੀ ਰੋਮਨ ਰਾਜ ਦੀ ਵੱਡੀ ਕੋਠੀ, ਇਲਾਕਾ ਪੋਮਪੀਈ ਵਰਗਾ...

ਪਾਰਕ ਹੇਠਾਂ ਦੱਬੀ ਮਿਲੀ ਰੋਮਨ ਰਾਜ ਦੀ ਵੱਡੀ ਕੋਠੀ, ਇਲਾਕਾ ਪੋਮਪੀਈ ਵਰਗਾ ਕਰਾਰ

ਤਸਵੀਰ:- ਸੁਖਜਿੰਦਰ ਸਿੰਘ ਢੱਡੇ
ਲੈਸਟਰ (ਇੰਗਲੈਂਡ),  (ਸਮਾਜ ਵੀਕਲੀ)   (ਸੁਖਜਿੰਦਰ ਸਿੰਘ ਢੱਡੇ)-ਵੇਲਜ਼ ਦੇ ਮਾਰਗਮ ਪਾਰਕ ਵਿੱਚ ਉਸ ਵੇਲੇ ਸਭ ਨੂੰ ਹੈਰਾਨੀ ਹੋ ਗਈ, ਜਦੋਂ ਪਾਰਕ ਦੀ ਜ਼ਮੀਨ ਹੇਠਾਂ ਰੋਮਨ ਰਾਜ ਸਮੇਂ ਦੀ ਇਕ ਬਹੁਤ ਵੱਡੀ ਕੋਠੀ ਦੇ ਨਿਸ਼ਾਨ ਮਿਲੇ। ਪੁਰਾਣੇ ਵੇਲਿਆਂ ਦੀ ਇਹ ਕੋਠੀ ਇੰਨੀ ਵਿਸ਼ਾਲ ਦੱਸੀ ਜਾ ਰਹੀ ਹੈ ਕਿ ਮਾਹਿਰਾਂ ਨੇ ਇਸ ਇਲਾਕੇ ਨੂੰ ਪੋਮਪੀਈ ਵਰਗਾ ਆਖਣਾ ਸ਼ੁਰੂ ਕਰ ਦਿੱਤਾ ਹੈ। ਮਿੱਟੀ ਹੇਠਾਂ ਕੀਤੀ ਗਈ ਜਾਂਚ ਦੌਰਾਨ ਪਤਾ ਲੱਗਿਆ ਹੈ ਕਿ ਕੋਠੀ ਦੇ ਚਾਰੋਂ ਪਾਸੇ ਮਜ਼ਬੂਤ ਕੰਧਾਂ ਸਨ ਅਤੇ ਅੰਦਰ ਕਈ ਕਮਰੇ, ਖੁੱਲ੍ਹਾ ਅੰਗਣ ਤੇ ਵੱਡਾ ਹਾਲ ਵੀ ਮੌਜੂਦ ਸੀ। ਨਾਲ ਹੀ ਇਕ ਹੋਰ ਵੱਡਾ ਢਾਂਚਾ ਵੀ ਸਾਹਮਣੇ ਆਇਆ ਹੈ, ਜਿਸ ਬਾਰੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਉਹ ਅਨਾਜ ਰੱਖਣ ਜਾਂ ਲੋਕਾਂ ਦੇ ਇਕੱਠ ਲਈ ਵਰਤਿਆ ਜਾਂਦਾ ਹੋਵੇਗਾ। ਪੁਰਾਤਨ ਵਸਤਾਂ ਦੇ ਜਾਣਕਾਰਾਂ ਦਾ ਕਹਿਣਾ ਹੈ ਕਿ ਇਹ ਕੋਠੀ ਕਿਸੇ ਵੱਡੇ ਸਰਦਾਰ ਜਾਂ ਅਮੀਰ ਘਰਾਣੇ ਦੀ ਰਹੀ ਹੋ ਸਕਦੀ ਹੈ। ਉਸ ਸਮੇਂ ਇਥੇ ਵੱਸਦਾ ਜੀਵਨ ਸੁਖਾਲਾ ਤੇ ਰੌਣਕਾਂ ਭਰਿਆ ਹੋਣ ਦੇ ਅਸਾਰ ਮਿਲਦੇ ਹਨ। ਇਲਾਕਾ ਸਿਰਫ਼ ਰਹਿਣ ਲਈ ਨਹੀਂ, ਸਗੋਂ ਰਾਜ ਦੇ ਕੰਮਕਾਜ ਅਤੇ ਸਮਾਜਿਕ ਇਕੱਠਾਂ ਦਾ ਕੇਂਦਰ ਵੀ ਹੋ ਸਕਦਾ ਹੈ। ਹਾਲੇ ਤੱਕ ਮਿੱਟੀ ਖੋਦ ਕੇ ਪੂਰੀ ਤਰ੍ਹਾਂ ਕੋਠੀ ਬਾਹਰ ਨਹੀਂ ਕੱਢੀ ਗਈ, ਪਰ ਮਿੱਟੀ ਹੇਠਾਂ ਮਿਲੇ ਨਿਸ਼ਾਨ ਹੀ ਇਹ ਸਾਬਤ ਕਰ ਰਹੇ ਹਨ ਕਿ ਇੱਥੇ ਕਦੇ ਰੋਮਨ ਰਾਜ ਦੀ ਵੱਡੀ ਬਸਤੀ ਵੱਸਦੀ ਸੀ। ਅਗਲੇ ਦਿਨਾਂ ਵਿੱਚ ਹੋਰ ਜਾਂਚ ਕਰਕੇ ਇਸ ਕੋਠੀ ਦੇ ਸਮੇਂ ਅਤੇ ਵਰਤੋਂ ਬਾਰੇ ਹੋਰ ਪਤਾ ਲਗਾਇਆ ਜਾਵੇਗਾ। ਇਲਾਕੇ ਦੇ ਲੋਕਾਂ ਵਿੱਚ ਇਸ ਖੋਜ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਇਲਾਕੇ ਦੀ ਪੁਰਾਣੀ ਕਹਾਣੀ ਦੁਨੀਆ ਸਾਹਮਣੇ ਆਵੇਗੀ ਅਤੇ ਇੱਥੇ ਦੂਰ-ਦੂਰ ਤੋਂ ਲੋਕ ਇਹ ਥਾਂ ਵੇਖਣ ਆਉਣਗੇ। ਮਾਹਿਰਾਂ ਦਾ ਮੰਨਣਾ ਹੈ ਕਿ ਜੇ ਪੂਰੀ ਖੁਦਾਈ ਕੀਤੀ ਗਈ ਤਾਂ ਹੋਰ ਵੀ ਕਈ ਅਨੋਖੇ ਭੇਦ ਸਾਹਮਣੇ ਆ ਸਕਦੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਰਿਹਾਇਸ਼ੀ ਇਲਾਕੇ ਦੇ ਪਾਰਕ ਵਿੱਚ ਨਾਬਾਲਗ ਲੜਕੀ ਨਾਲ ਜਬਰਜਨਾਹ , ਦੋਸ਼ੀ ਨੂੰ ਕੈਦ
Next articleਨਧੀਮ ਜਹਾਵੀ ਨੇ ਕਨਜ਼ਰਵੇਟਿਵ ਪਾਰਟੀ ਛੱਡੀ, ਰੀਫਾਰਮ ਯੂਕੇ ਵਿੱਚ ਸ਼ਾਮਲ