HOME ਕੈਨੇਡਾ ਦੀ ਲੌਰੀ ਬਲੂਇਨ ਨੇ ਵਰਲਡ ਕੱਪ ਸਲੋਪਸਟਾਈਲ ਵਿੱਚ ਸੋਨ ਤਮਗਾ ਜਿੱਤ...

ਕੈਨੇਡਾ ਦੀ ਲੌਰੀ ਬਲੂਇਨ ਨੇ ਵਰਲਡ ਕੱਪ ਸਲੋਪਸਟਾਈਲ ਵਿੱਚ ਸੋਨ ਤਮਗਾ ਜਿੱਤ ਕੇ ਕਰਵਾਈ ਬੱਲੇ ਬੱਲੇ

ਕੈਪਸ਼ਨ ਲੌਰੀ ਬਲੂਇਨ ਦੀ ਇੱਕ ਤਸਵੀਰ

ਵੈਨਕੂਵਰ,  (ਸਮਾਜ ਵੀਕਲੀ)  (ਮਲਕੀਤ ਸਿੰਘ) – ਕੈਨੇਡਾ ਦੀ ਮਸ਼ਹੂਰ ਸਨੋਬੋਰਡ ਖਿਡਾਰਨ ਲੌਰੀ ਬਲੂਇਨ ਨੇ ਅਮਰੀਕਾ ਦੇ ਐਸਪਨ ਸ਼ਹਿਰ ਵਿੱਚ ਹੋਏ ਮਹਿਲਾ ਵਰਲਡ ਕੱਪ ਸਨੋਬੋਰਡ ਸਲੋਪਸਟਾਈਲ ਮੁਕਾਬਲੇ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਮਗਾ ਜਿੱਤਣ ਚ ਸਫਲਤਾ ਪ੍ਰਾਪਤ ਕੀਤੀ ਹੈ। ਕਿਊਬੈਕ ਨਾਲ ਸਬੰਧਤ ਬਲੂਇਨ ਦੀ ਇਹ ਵਰਲਡ ਕੱਪ ਕੈਰੀਅਰ ਦੀ ਤੀਜੀ ਜਿੱਤ ਹੈ ਪ੍ਰਾਪਤ ਵੇਰਵਿਆਂ ਮੁਤਾਬਕ , ਫਾਈਨਲ ਰਾਊਂਡ ਤੋਂ ਪਹਿਲਾਂ ਬਲੂਇਨ ਛੇਵੇਂ ਸਥਾਨ ‘ਤੇ ਸੀ, ਪਰ ਮੁਕਾਬਲੇ ਦੇ ਆਖਰੀ ਦੌਰ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਕੇ ਉਸਨੇ ਸਿਖਰ ‘ਤੇ ਪਹੁੰਚ ਕੇ ਸੋਨ ਤਮਗਾ ਜਿੱਤ ਕਿ ਬੱਲੇ ਬੱਲੇ ਕਰਵਾ ਦਿੱਤੀ।  ਇਸ ਜਿੱਤ ਨਾਲ ਕਨੇਡਾ ਦੀ ਸਨੋਬੋਰਡਿੰਗ ਟੀਮ ਦਾ ਮਨੋਬਲ ਹੋਰ ਉੱਚਾ ਹੋਣਾ ਤੈਅ ਹੈ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਵੈਨਕੂਵਰ ਆਈਲੈਂਡ ਨੇੜੇ ਸਮੁੰਦਰ ‘ਚ ਜਹਾਜ਼ ਦਾ ਕਰਮਚਾਰੀ ਲਾਪਤਾ : ਲੱਭਣ ਦੀਆਂ ਕੋਸ਼ਿਸ਼ਾਂ ਜਾਰੀ
Next articleਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਡੇਵਿਡ ਐਬੀ 12 ਜਨਵਰੀ ਤੋ ਕਰਨਗੇ ਭਾਰਤ ਦਾ ਦੌਰਾ