HOME ਦਰਜ਼ੀ ਦੀ ਕਿਰਤ

ਦਰਜ਼ੀ ਦੀ ਕਿਰਤ

5
 (ਸਮਾਜ ਵੀਕਲੀ) 
ਜਿਸ ਕਿੱਤੇ ਤੋਂ ਨਾਮ ਕਮਾਇਆ, ਉਸਨੂੰ ਕਿਵੇਂ ਭੁਲਾਵਾਂ,
ਦਰਜ਼ੀ ਦੇ ਕਿੱਤੇ ਤੋਂ, ਮੈਂ ਬਲਿਹਾਰੇ ਜਾਵਾਂ।
ਧੰਨ ਹੈ ਮੇਰਾ ਕਾਉੰਟਰ, ਜਿਸ ਉੱਤੇ ਕਪੜਾ ਮੈਂ ਕੱਟਾਂ,
ਮਸ਼ੀਨ ਹੈ ਜਿਸ ਤੇ ਰੱਖੀ ਮੇਰੀ, ਧੰਨ ਲੱਕੜ ਦਾ ਫੱਟਾ,
ਸੱਚੇ ਮੰਨੋ ਧਿਆ ਗੁਰੂ ਨੂੰ, ਫੇਰ ਸਿਲਾਈ ਪਾਵਾਂ,
ਦਰਜ਼ੀ ਦੇ ਕਿੱਤੇ ਤੋਂ ਮੈਂ ਬਲਿਹਾਰੇ ਜਾਵਾਂ।
ਇੰਚੀ ਟੇਪ ਹੈ ਸਾਥੀ ਮੇਰਾ,ਇਸ ਨੂੰ ਗਲੇ ਵਿੱਚ ਪਾਵਾਂ,
ਗੱਠ ਜਦੋਂ ਹੈ ਪੈਂਦੀ ਇਸ ਵਿੱਚ,ਚੁੰਮ ਮੱਥੇ ਨਾਲ ਲਾਵਾਂ,
ਸੂਈ ਮੇਰੀ ਤਾਜ਼ ਹੈ ਸਿਰ ਦਾ,ਪੱਗ ਦੇ ਵਿੱਚ ਸਜ਼ਾਵਾਂ,
ਦਰਜ਼ੀ ਦੇ ਕਿੱਤੇ ਤੋਂ ਮੈਂ ਬਲਿਹਾਰੇ ਜਾਵਾਂ।
ਕੈਂਚੀ ਅਤੇ ਅੰਗੂਠੀ ਦੇ ਬਿਨ, ਕਿਵੇਂ ਮੈਂ ਕੰਮ ਚਲਾਵਾਂ,
ਸਕੇਅਰ ਫੱਟੀ ਰੱਖ ਕੱਪੜੇ ਉੱਤੇ,ਚਾਕ ਨਾਲ ਨਿਸ਼ਾਨ ਲਗਾਵਾਂ,
ਪ੍ਰੈਸ ਕਰਾਂ ਦਮਫਰਾਗ ਮੈਂ ਰੱਖਕੇ, ਪਾਣੀ ਨਾਲ ਪਚਾਰੇ ਲਾਵਾਂ,
ਦਰਜ਼ੀ ਦੇ ਕਿੱਤੇ ਤੋਂ ਮੈਂ ਬਲਿਹਾਰੇ ਜਾਵਾਂ।
ਬੇ-ਰੁਜ਼ਗਾਰਾਂ ਨੂੰ ਦੇਵਾਂ ਹੋਕਾ,ਨਾ ਬੇ-ਰੁਜਗਾਰ ਕਹਾਓ,
ਸੋਹਣਾ ਕਿੱਤਾ ਦਰਜ਼ੀ ਦਾ, ਤੁਸੀਂ ਇਸ ਨੂੰ ਅਪਨਾਓ,
‘ਅਗਰੋਈਆ’ ਨੂੰ ਉਸਤਾਦ ‘ਪੁਰਬਾ’ ਜੀ ਨੇ ਲਾਇਆ ਹੈ ਕਿੱਤੇ,
ਗੁਣ ਉਸਤਾਦ ਜੀ ਦੇ ਸਦਾ ਹੀ ਮੈਂ ਗਾਵਾਂ,
ਜਿਸ ਕਿੱਤੇ ਤੋਂ ਨਾਮ ਕਮਾਇਆ, ਉਸ ਨੂੰ ਕਿਵੇਂ ਭੁਲਾਵਾਂ,
ਦਰਜ਼ੀ ਦੇ ਕਿੱਤੇ ਤੋਂ ਮੈਂ ਬਲਿਹਾਰੇ ਜਾਵਾਂ।
ਬਲਵੀਰ ਸਿੰਘ ਅਗਰੋਈਆ
Previous articleਰੈਲੀ ਰੈਲੀ ਵਿੱਚ
Next articleਤੂਫ਼ਾਨ ਦੌਰਾਨ ਬਰਮਿੰਘਮ ‘ਚ ਆਸਮਾਨ ਗੁਲਾਬੀ