HOME ਲੁਧਿਆਣਾ ਵਿੱਚ ਧੱਕੇ ਨਾਲ ਪੈਸੇ ਮੰਗ ਰਹੇ ਖੁਸਰਿਆਂ ਨੂੰ ਪ੍ਰਸ਼ਾਸਨ ਨੱਥ ਪਾਵੇ

ਲੁਧਿਆਣਾ ਵਿੱਚ ਧੱਕੇ ਨਾਲ ਪੈਸੇ ਮੰਗ ਰਹੇ ਖੁਸਰਿਆਂ ਨੂੰ ਪ੍ਰਸ਼ਾਸਨ ਨੱਥ ਪਾਵੇ

2
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਪਿੱਛੇ ਜਿਹੇ ਪੰਜਾਬ ਸਰਕਾਰ ਨੇ ਇੱਕ ਐਲਾਨ ਕੀਤਾ ਸੀ ਕਿ ਸਮੁੱਚੇ ਪੰਜਾਬ ਵਿੱਚ ਭੇਖ ਮੰਗਣ ਵਾਲੇ ਮੰਗਤਿਆਂ ਉੱਤੇ ਕਾਰਵਾਈ ਕੀਤੀ ਜਾਵੇਗੀ ਸਰਕਾਰੀ ਐਲਾਨ ਤੋਂ ਬਾਅਦ ਪੰਜਾਬ ਦੇ ਵੱਡੇ ਸ਼ਹਿਰਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੱਲੋਂ ਭੀਖ ਮੰਗ ਰਹੇ ਮੰਗਤਿਆਂ ਉੱਤੇ ਕਾਰਵਾਈ ਵੀ ਕੀਤੀ ਸੀ ਪਰ ਇਹ ਜਿਹੜੇ ਖੁਸਰੇ ਧੱਕੇ ਨਾਲ ਲੁਧਿਆਣਾ ਤੇ ਪੰਜਾਬ ਦੇ ਹੋਰ ਵੱਡੇ ਛੋਟੇ ਸ਼ਹਿਰਾਂ ਦੇ ਵਿੱਚ ਭੀਖ ਮੰਗ ਰਹੇ ਹਨ ਪ੍ਰਸ਼ਾਸਨ ਉਹਨਾਂ ਵੱਲ ਧਿਆਨ ਦੇਵੇ। ਬੀਤੇ ਦਿਨੀ ਲੁਧਿਆਣਾ ਦੀ ਕਚਹਿਰੀ ਵਿੱਚ ਕਿਸੇ ਕੰਮ ਲਈ ਜਾਣ ਦਾ ਮੌਕਾ ਮਿਲਿਆ ਜਦੋਂ ਵਾਪਸ ਆਏ ਤਾਂ ਭਰਤ ਨਗਰ ਚੌਕ ਨਜਦੀਕ ਕਾਰਾਂ ਨੂੰ ਧੱਕੇ ਨਾਲ ਰੋਕ ਕੇ ਖੁਸਰੇ ਭੀਖ ਮੰਗਦੇ ਨਜ਼ਰ ਆਏ ਕਈਆਂ ਨੇ ਤਾਂ ਆਪਣਾ ਖਹਿੜਾ ਛੁਡਾਉਣ ਲਈ ਉਹਨਾਂ ਨੂੰ ਪੈਸੇ ਦੇ ਦਿੱਤੇ ਇੱਕ ਨੌਜਵਾਨ ਨੇ ਜਦੋਂ ਅਜਿਹਾ ਕਰਨ ਤੋਂ ਮਨਾ ਕੀਤਾ ਤਾਂ ਇਹ ਖੁਸਰਿਆਂ ਦਾ ਟੋਲਾ ਉਸ ਨੌਜਵਾਨ ਦਾ ਅਸ਼ਲੀਲ ਗਲਤ ਗੱਲਾਂ ਦੇ ਨਾਲ ਜਲੂਸ ਕੱਢਣ ਲੱਗਾ ਧੱਕੇ ਨਾਲ ਰੋਕੀ ਹੋਈ ਗੱਡੀ ਨੂੰ ਦੇਖ ਕੇ ਅਨੇਕਾਂ ਲੋਕ ਉਥੇ ਇਕੱਤਰ ਹੋਏ ਅਸੀਂ ਵੀ ਦੇਖਿਆ ਤਾਂ ਇਹ ਗੱਲ ਸਾਹਮਣੇ ਆਈ ਕਿ ਖੁਸਰੇ ਧੱਕੇ ਨਾਲ ਪੈਸਿਆਂ ਦੀ ਮੰਗ ਕਰ ਰਹੇ ਹਨ ਜਿਹੜੇ ਨਹੀਂ ਦਿੰਦਾ ਉਹਨੂੰ ਜਲੀਲ ਕਰ ਰਹੇ ਹਨ। ਇਹ ਵੀ ਗੱਲ ਸਾਹਮਣੇ ਆਈ ਹੈ ਕਿ ਲੁਧਿਆਣਾ ਦੇ ਵਿੱਚ ਜਿਆਦਾਤਰ ਨਕਲੀ ਖੁਸਰੇ ਜੋ ਯੂਪੀ ਬਿਹਾਰ ਤੋਂ ਪ੍ਰਵਾਸੀ ਹਨ ਉਹ ਬੱਸਾਂ ਵਿੱਚ ਆਟੋਆਂ ਵਿੱਚ ਧੱਕੇ ਨਾਲ ਚੜ ਕੇ ਲੋਕਾਂ ਨੂੰ ਸਿਰ ਉੱਤੇ ਹੱਥ ਰੱਖ ਕੇ ਆਸ਼ੀਰਵਾਦ ਦੇਈ ਜਾ ਰਹੇ ਹਨ ਤੇ ਕਈ ਭੋਲੇ ਭਾਲੇ ਲੋਕੀ ਉਹਨਾਂ ਨੂੰ ਪੈਸੇ ਵੀ ਦੇਈ ਜਾ ਰਹੇ ਹਨ। ਜਿਹੜੇ ਖੁਸਰੇ ਭੀਖ ਮੰਗ ਰਹੇ ਹਨ ਉਹਨਾਂ ਦੇ ਹੱਥ ਵਿੱਚ 10 20 50 100 ਦੇ ਨੋਟਾਂ ਦੀ ਗੱਥੀ ਰੂਪੀ ਪੈਸੇ ਵੀ ਹੱਥਾਂ ਵਿੱਚ ਹੁੰਦੇ ਹਨ। ਜੇਕਰ ਪੰਜਾਬ ਸਰਕਾਰ ਨੇ ਇਸ ਤਰਾਂ ਭੀਖ ਮੰਗਣ ਉੱਤੇ ਪਾਬੰਦੀ ਲਗਾਈ ਹੋਈ ਹੈ ਤਾਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਲੁਧਿਆਣਾ ਦੇ ਵਿੱਚ ਧੱਕੇ ਨਾਲ ਲੋਕਾਂ ਨੂੰ ਘੇਰ ਕੇ ਪੈਸੇ ਮੰਗ ਰਹੇ ਹਨ ਉਹਨਾਂ ਵਿਰੁੱਧ ਧਿਆਨ ਦੇ ਕੇ ਕਾਰਵਾਈ ਕੀਤੀ ਜਾਵੇ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਵਿਕਾਸ ਕਾਰਜਾਂ ਤੇ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ
Next articleਸਾਬਕਾ ਸੈਨਿਕਾਂ ਦੇ ਕੰਮ ਵਿੱਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗਾ: ਬਿਗ੍ਰੇਡੀਅਰ ਰਾਜ ਕੁਮਾਰ