HOME ਸਾਬਕਾ ਸੈਨਿਕਾਂ ਦੇ ਕੰਮ ਵਿੱਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗਾ: ਬਿਗ੍ਰੇਡੀਅਰ...

ਸਾਬਕਾ ਸੈਨਿਕਾਂ ਦੇ ਕੰਮ ਵਿੱਚ ਕੋਈ ਦਿੱਕਤ ਨਹੀ ਆਉਣ ਦਿੱਤੀ ਜਾਵੇਗਾ: ਬਿਗ੍ਰੇਡੀਅਰ ਰਾਜ ਕੁਮਾਰ

 ਸਾਬਕਾ ਸੈਨਿਕ ਨਾਲ ਬਿਤਾਏ ਕੁਝ ਯਾਦਗਾਰੀ ਪੱਲ

ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )  ਹਲਕਾ ਬਲਾਚੌਰ ਤੋਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਗੁੱਜਰ ਵੈੱਲਫੇਅਰ ਬੋਰਡ ਦੇ ਚੇਅਰਮੈਨ   ਬਿਗ੍ਰੇਡੀਅਰ ਰਾਜ ਕੁਮਾਰ ਵਲੋਂ ਨਵੇ ਸਾਲ ਦੀ ਆਮਦ ਤੇ ਸਾਬਕਾ ਸੈਨਿਕਾਂ ਨਾਲ ਕੁਝ ਯਾਦਗਾਰੀ ਪਲ ਸਾਂਝੇ ਕੀਤੇ ਗਏ | ਉਨ੍ਹਾਂ ਕਿਹਾ ਕਿ ਸਾਬਕਾ ਸੈਨਿਕਾਂ ਨੂੰ  ਉਨ੍ਹਾਂ ਦੇ ਕਿਸੇ ਵੀ ਕੰਮ ਵਿੱਚ ਦਿੱਕਤ ਨਹੀ ਆਉਣਾ ਦਿੱਤੀ ਜਾਵੇ | ਉਨ੍ਹਾਂ ਦੇ ਕੰਮ ਪਹਿਲ ਦੇ ਆਧਾਰ ਤੇ  ਬੋਰਡ ਵਲੋਂ ਕਰਵਾਏ ਜਾਣਗੇ | ਬੇਸ਼ਕ ਚਾਹੇ ਉਨ੍ਹਾਂ ਤੇ ਪੈਨਸ਼ਨ  ਦਾ ਕੰਮ, ਮੈਡੀਕਲ ਦੇ ਬਿੱਲ, ਜਾ ਹੋਰ  ਦਫਤਰੀ ਕੰਮ ਹੋਵੇ ਕਿਸੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਹੋਵੇਗੀ  ਤਾਂ ਉਸ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਵਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ਵਿੱਚ ਇਨ੍ਹਾਂ ਸੈਨਿਕਾਂ ਨੇ   ਅਹਿਮ ਰੋਲ  ਅਦਾ ਕੀਤਾ | ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਬਕਾ ਸੈਨਿਕ ਦੇ ਹਰ ਕੰਮ ਨੂੰ   ਪਹਿਲ ਦੇ ਆਧਾਰ ਕਰਨ ਲਈ ਤੱਤਪਰ ਰਹਿੰਦੀ ਹੈ | ਉਨ੍ਹਾਂ ਇਲਾਕੇ ਦੇ ਸੈਨਿਕਾਂ ਨੂੰ  ਅਪੀਲ ਕੀਤੀ ਕਿ ਜੇਕਰ ਤੁਹਾਨੂੰ ਆਪਣੇ ਕਿਸੇ ਕੰਮ ਵਿੱਚ ਕੋਈ ਦਿੱਕਤ ਪੇਸ਼ ਆਉਦੀ ਹੈ ਤਾਂ ਤੁਰੰਤ ਉਨ੍ਹਾਂ ਨਾਲ ਸੰਪਰਕ ਕਰੋ |
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਲੁਧਿਆਣਾ ਵਿੱਚ ਧੱਕੇ ਨਾਲ ਪੈਸੇ ਮੰਗ ਰਹੇ ਖੁਸਰਿਆਂ ਨੂੰ ਪ੍ਰਸ਼ਾਸਨ ਨੱਥ ਪਾਵੇ
Next articleਵਿਵੇਕ ਸ਼ਰਮਾ ਮੋਰਿੰਡਾ ਦੇ ਬਲਾਕ ਪ੍ਰਧਾਨ ਨਿਯੁਕਤ