ਰਾਏਕੋਟ (ਸਮਾਜ ਵੀਕਲੀ) ਗੁਰਭਿੰਦਰ ਗੁਰੀ -ਸਿੱਖ ਰਾਜ ਦੇ ਅੰਤਿਮ ਪਲਾਂ ਨੂੰ ਅਤੇ ਮਹਾਰਾਜਾ ਦਲੀਪ ਸਿੰਘ ਦੇ ਪੰਜਾਬ ਵਿੱਚ ਆਖਰੀ ਸਫ਼ਰ ਦੀ ਯਾਦ ਨੂੰ ਸਮਰਪਿਤ ਹਠੂਰ ਇਲਾਕੇ ਦੇ ਨੌਜਵਾਨਾਂ ਵੱਲੋਂ ਵਿਸ਼ੇਸ਼ ਉਪਰਾਲਾ ਕੀਤਾ ਗਿਆ।ਮਹਾਰਾਜਾ ਦਲੀਪ ਸਿੰਘ ਲਾਹੌਰ ਤੋਂ ਆਉਂਦੇ ਹੋਏ 31 ਦਸੰਬਰ, 1849 ਨੂੰ ਇਸ ਇਲਾਕੇ ਵਿੱਚੋਂ ਲੰਘੇ ਸਨ ਤੇ ਫਿਰ ਉਹ ਕਦੇ ਪੰਜਾਬ ਵਾਪਸ ਨਹੀਂ ਆ ਸਕੇ।ਇਨ੍ਹਾਂ ਪਲਾਂ ਨੂੰ ਮੁੜ ਤਾਜ਼ਾ ਕਰਨ ਲਈ ਪੰਜਾਬ ਪੁਲਿਸ ਦੇ ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ (ਆਈ.ਪੀ.ਐਸ.) ਦੀ ਸਰਪ੍ਰਸਤੀ ਹੇਠ ਗ੍ਰਾਮ ਪੰਚਾਇਤ ਮੱਲ੍ਹਾ, ‘5 ਜੈਬ ਸਪੋਰਟਸ ਅਕੈਡਮੀ’ ਚਕਰ, ਮਾਣੂੰਕੇ, ਲੰਮੇ ਜੱਟਪੁਰਾ, ਬੱਸੀਆਂ, ਜਲਾਲਦੀਵਾਲ, ਅੱਚਰਵਾਲ, ਹਠੂਰ, ਝੋਰੜਾ, ਬੱਸੀਆ ਅਤੇ ਰਾਏਕੋਟ ਦੇ ਸਹਿਯੋਗ ਨਾਲ ‘ਕਾਫ਼ਲਾ ਜੀਵੇ ਪੰਜਾਬ’ ਵੱਲੋਂ ਸਾਇਕਲ ਰੈਲੀ ਕੱਢੀ ਗਈ।ਇਹ ਰੈਲੀ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿਚੋ ਦੀ ਹੁੰਦੀ ਹੋਈ ਮਹਾਰਾਜਾ ਦਲੀਪ ਸਿੰਘ ਯਾਦਗਾਰੀ ਕੋਠੀ ਬੱਸੀਆ ਵਿਖੇ ਸਮਾਪਤ ਹੋਈ।ਬੱਸੀਆਂ ਕੋਠੀ ਵਿਖੇ ਮਹਾਰਾਜਾ ਦਲੀਪ ਸਿੰਘ ਦੇ ਸਮੁੱਚੇ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।ਇਸ ਮੌਕੇ ਗੁਰਪ੍ਰੀਤ ਸਿੰਘ ਤੂਰ ਨੇ ਪੰਜਾਬ ਦੇ ਇਤਿਹਾਸ ਵਿੱਚ 31 ਦਸੰਬਰ ਅਤੇ ਬੱਸੀਆਂ ਕੋਠੀ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਸਾਨੂੰ ਆਪਣੇ ਇਤਿਹਾਸ ਅਤੇ ਵਿਰਸੇ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ।ਜਿਹੜੀਆਂ ਕੌਮਾਂ ਇਤਿਹਾਸ ਨੂੰ ਯਾਦ ਨਹੀਂ ਰੱਖਦੀਆਂ, ਉਨ੍ਹਾਂ ਵਿੱਚ ਸਮੇਂ ਦੇ ਹਾਲਾਤਾਂ ਦਾ ਸਾਹਮਣਾ ਕਰਨ ਦੀ ਸ਼ਕਤੀ ਨਹੀਂ ਰਹਿੰਦੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਨੈਤਿਕ ਕਰਦਾਂ ਕੀਮਤਾਂ ਅਪਣਾਉਣ, ਕਿਤਾਬਾਂ ਦੇ ਲੜ ਲੱਗਣ ਲਈ ਵੀ ਪ੍ਰੇਰਿਆ।ਇਸ ਮੌਕੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ,ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਨੰਬੜਦਾਰ ਜਗਜੀਤ ਸਿੰਘ ਮੱਲ੍ਹਾ, ਤਰਕਸੀਲ ਆਗੂ ਗੁਰਮੀਤ ਸਿੰਘ ਮੱਲ੍ਹਾ,ਸੀਨੀਅਰ ਆਗੂ ਗੁਰਜਿੰਦਰ ਸਿੰਘ ਸੰਧੂ ਮਾਣੂੰਕੇ,ਮਾਸਟਰ ਅਵਤਾਰ ਸਿੰਘ ਚੀਮਾ, ਰੁਪਿੰਦਰ ਕੌਰ ਚਕਰ,ਸਿਮਰਨ ਕੌਰ ਚਕਰ,ਸਵਰੀਤ ਕੌਰ ਚਕਰ,ਗੁਰਲੀਨ ਕੌਰ ਮੱਲ੍ਹਾ ਆਦਿ ਨੇ ਸਟੇਜ ਤੋਂ ਬੋਲਦਿਆਂ ਸਿੱਖ ਇਤਿਹਾਸ ਦੇ ਵੱਖ-ਵੱਖ ਪੱਖਾਂ ਦਾ ਜ਼ਿਕਰ ਕੀਤਾ।ਇਸ ਮੌਕੇ ਪ੍ਰਿੰਸੀਪਲ ਬਲਵੰਤ ਸਿੰਘ ਸੰਧੂ ਨੇ ਮੰਚ ਸੰਚਾਲਨ ਕੀਤਾ।ਅੰਤ ਵਿਚ ਸਾਬਕਾ ਡੀ.ਆਈ.ਜੀ. ਗੁਰਪ੍ਰੀਤ ਸਿੰਘ ਤੂਰ ਨੇ ਆਪਣੀ ਨਵੀਂ ਲਿਖੀ ਪੁਸਤਕ ‘ਫਸਲਾਂ ਹੇਠੋਂ ਖਿਸਕਦੀ ਜ਼ਮੀਨ’ ਵੱਖ-ਵੱਖ ਬੁਲਾਰਿਆ ਨੂੰ ਭੇਂਟ ਕੀਤੀ।ਇਸ ਮੌਕੇ ਸਰਪੰਚ ਗੁਰਮੇਲ ਸਿੰਘ ਮੱਲ੍ਹਾ, ਸਾਬਕਾ ਸਰਪੰਚ ਹਰਬੰਸ ਸਿੰਘ ਢਿੱਲੋ,ਪ੍ਰਧਾਨ ਕੁਲਦੀਪ ਸਿੰਘ ਗੋਗਾ, ਨੰਬੜਦਾਰ ਜਗਜੀਤ ਸਿੰਘ ਮੱਲ੍ਹਾ,ਪ੍ਰਧਾਨ ਰਜਿੰਦਰ ਸਿੰਘ ਗਾਗਾ ਮੱਲ੍ਹਾ, ਖਿਡਾਰਨ ਗੁਰਲੀਨ ਕੌਰ ਮੱਲ੍ਹਾ, ਖਿਡਾਰਨ ਹਰਲੀਨ ਕੌਰ ਮੱਲ੍ਹਾ, ਸੀਨੀਅਰ ਆਗੂ ਬਿੱਟੂ ਸੰਧੂ ਮਾਣੂੰਕੇ, ਹਰਦੀਪ ਕੌਸ਼ਲ ਮੱਲ੍ਹਾ,ਜਿੰਦਰ ਸਿੰਘ ਲੰਮੇ, ਫੁੱਟਵਾਲ ਕੋਚ ਜਗਜੀਤ ਸਿੰਘ ਸਿੱਧੂ,ਕਬੱਡੀ ਕੋਚ ਗੱਗੀ ਮੱਲ੍ਹਾ, ਡਾ: ਰਾਜਾ ਵਰਮਾ,ਭੋਲਾ ਸ਼ਰਮਾਂ, ਪਰਮਜੀਤ ਸਿੰਘ, ਅਮਿਤ ਕੁਮਾਰ, ਜਿੰਮੀ ਚਕਰ, ਲਾਲੀ ਮੱਲ੍ਹਾ,ਸੂਬੇਦਾਰ ਜਸਵੰਤ ਸਿੰਘ ਸਿਵੀਆ,ਬਿੱਕਰ ਸਿੰਘ,ਨਛੱਤਰ ਸਿੰਘ, ਪਾਲੀ ਮੱਲ੍ਹਾ, ਪ੍ਰਧਾਨ ਦਵਿੰਦਰ ਸਿੰਘ ਸਿੱਧੂ,ਜਗਸੀਰ ਸਿੰਘ ਜੱਗੀ,ਗਗਨਦੀਪ ਸਿੰਘ ਸਿੱਧੂ, ਬਲਦੀਪ ਸਿੰਘ ਸਿੱਧੂ, ਸਤਨਾਮ ਸਿੰਘ ਹਠੂਰ, ਕਾਕਾ ਮੱਲ੍ਹਾ, ਮੁਖਤਿਆਰ ਸਿੰਘ ਤੋ ਇਲਾਵਾ ਇਲਾਕੇ ਦੇ ਨੌਜਵਾਨ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



