ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੁਰਬਾਨੀ ਹੈ: ਠਰੋਲੀ, ਹੈਪੀ, ਸਤੀਸ਼, ਬੰਟੀ
ਹੁਸ਼ਿਆਰਪੁਰ (ਸਮਾਜ ਵੀਕਲੀ) (ਤਰਸੇਮ ਦੀਵਾਨਾ) – ਦਸਮੇਸ਼ ਪਿਤਾ ਸਰਬੰਸ ਦਾਨੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਿਆਰੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ, ਬੇਗਮਪੁਰਾ ਟਾਈਗਰ ਫੋਰਸ ਨੇ ਕਸਬਾ ਹਰਿਆਣਾ ਵਿਖ਼ੇ ਫੋਰਸ ਦੇ ਬਲਾਕ ਹਰਿਆਣਾ ਭੂੰਗਾ ਦੇ ਪ੍ਰਧਾਨ ਅਨਿਲ ਕੁਮਾਰ ਬੰਟੀ ਅਤੇ ਅਮਰੀਕ ਸਿੰਘ ਰਾਜੂ ਦੀ ਪ੍ਰਧਾਨਗੀ ਹੇਠ ਬੜੀ ਸ਼ਰਧਾ ਨਾਲ ਦੁੱਧ ਦਾ ਲੰਗਰ ਲਗਾਇਆ ! ਕਸਬਾ ਹਰਿਆਣਾ ਵਿਖ਼ੇ ਲਗਾਏ ਗਏ ਦੁੱਧ ਦੇ ਲੰਗਰ ਵਿੱਚ ਬੇਗਮਪੁਰਾ ਟਾਈਗਰ ਫੋਰਸ ਦੇ ਪੰਜਾਬ ਪ੍ਰਧਾਨ ਵੀਰਪਾਲ ਠਰੋਲੀ, ਜ਼ਿਲ੍ਹਾ ਪ੍ਰਧਾਨ ਹੈਪੀ ਫਤਿਹਗੜ੍ਹ ਅਤੇ ਜ਼ਿਲ੍ਹਾ ਸੀਨੀਅਰ ਉਪ ਪ੍ਰਧਾਨ ਸਤੀਸ਼ ਕੁਮਾਰ ਸ਼ੇਰਗੜ੍ਹ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕੀਤੀ! ਦੁੱਧ ਦੇ ਲੰਗਰ ਦੇ ਉਦਘਾਟਨ ਮੌਕੇ ਫੋਰਸ ਦੇ ਆਗੂਆਂ ਅਤੇ ਵਰਕਰਾਂ ਨੇ ਸਾਹਿਬਜ਼ਾਦਿਆਂ ਦੀ ਬੇਮਿਸਾਲ ਕੁਰਬਾਨੀ ਨੂੰ ਯਾਦ ਕੀਤਾ। ਇਸ ਮੌਕੇ ‘ਤੇ, ਫੋਰਸ ਦੇ ਆਗੂਆਂ ਨੇ ਕਿਹਾ, “ਸਾਹਿਬਜ਼ਾਦਿਆਂ ਦੀ ਸ਼ਹਾਦਤ ਵਿਸ਼ਵ ਦੇ ਇਤਿਹਾਸ ਵਿੱਚ ਸਭ ਤੋਂ ਵੱਡੀ ਕੁਰਬਾਨੀ ਹੈ। ਉਹਨਾਂ ਕਿਹਾ ਕਿ ਉਹ ਛੋਟੀ ਉਮਰ ਵਿੱਚ ਹੀ ਜ਼ੁਲਮ ਦੇ ਵਿਰੁੱਧ ਡਟੇ ਰਹੇ ਅਤੇ ਮਨੁੱਖਤਾ ਦੀ ਭਲਾਈ ਅਤੇ ਧਰਮ ਦੀ ਰੱਖਿਆ ਲਈ ਆਪਣੀਆਂ ਜਾਨਾਂ ਵਾਰ ਗਏ । ਆਗੂਆਂ ਨੇ ਕਿਹਾ ਕਿ ਫੋਰਸ ਦਾ ਟੀਚਾ ਉਨ੍ਹਾਂ ਦੀਆਂ ਸਿੱਖਿਆਵਾਂ ਅਤੇ ਕੁਰਬਾਨੀਆਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣਾ ਹੈ। ਇਸ ਮੌਕੇ ‘ਤੇ, ਬੇਗਮਪੁਰਾ ਟਾਈਗਰ ਫੋਰਸ ਦੇ ਆਗੂਆਂ ਨੇ ਸਵੇਰ ਤੋਂ ਸ਼ਾਮ ਤੱਕ ਸੰਗਤ ਦੀ ਸੇਵਾ ਕੀਤੀ, ਵੱਡੀ ਗਿਣਤੀ ਵਿੱਚ ਰਾਹਗੀਰਾਂ ਅਤੇ ਆਸ ਪਾਸ ਦੀ ਸੰਗਤ ਨੂੰ ਗਰਮ ਦੁੱਧ ਪਿਲਾਇਆ। ਇਸ ਦੌਰਾਨ, ਫੋਰਸ ਦੇ ਮੈਂਬਰਾਂ ਨੇ, ਮਨੁੱਖਤਾ ਪ੍ਰਤੀ ਭਾਈਚਾਰੇ ਅਤੇ ਸੇਵਾ ਦਾ ਸੰਦੇਸ਼ ਫੈਲਾਇਆ। ਸੰਗਤ ਨੇ ਫੋਰਸ ਦੇ ਯਤਨਾਂ ਦੀ ਬਹੁਤ ਸ਼ਲਾਘਾ ਕੀਤੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਰਾਹੁਲ ਕਲੋਤਾ, ਮਨਪ੍ਰੀਤ ਕਲੋਤਾ, ਤਜਿੰਦਰ ਸਿੰਘ ਬੱਬੂ, ਅਮਨਦੀਪ ਢਿੱਲੋਂ, ਰਾਹੁਲ ਬੱਧਣ, ਸੁਰਿੰਦਰ ਪਾਲ ਨੰਬਰਦਾਰ, ਜਗਦੀਸ਼ ਲਾਲ ਨੰਬਰਦਾਰ, ਕੁਲਦੀਪ ਕੁਮਾਰ ਮੈਂਬਰ ਪੰਚਾਇਤ, ਰਾਮਜੀਤ ਮਲਹੋਤਰਾ ਕੌਂਸਲਰ ਹਰਿਆਣਾ, ਸਾਬੀ ਹਰਿਆਣਾ ਸਾਊਂਡ ਸਰਵਿਸ, ਇੰਦਰਪਾਲ, ਹਰਦੀਪ ਸਿੰਘ ਮਣਕੂ, ਸੰਦੀਪ, ਸੁਖਜਿੰਦਰ ਸਿੰਘ ਹੈਪੀ, ਗੁਰਵਿੰਦਰ ਸਿੰਘ ਫੌਜੀ, ਰਮਨ ਕੁਮਾਰ, ਅਰੁਣ ਕੁਮਾਰ, ਲਵਪ੍ਰੀਤ ਸਿੰਘ, ਮਹਿੰਦਰ ਸਿੰਘ, ਅਮਰਜੋਤ, ਮਨਬੀਰ, ਕਾਰਤਿਕ, ਰਾਹੁਲ, ਅਮਨਦੀਪ, ਪ੍ਰਭ, ਰਾਜਦੀਪ, ਸਾਹਿਬ ਸਿੰਘ, ਰਵੀ ਸੁੰਦਰ ਨਗਰ, ਰਾਮ ਮੂਰਤੀ ਸ਼ੇਰਪੁਰ ਗਲੈਂਡ, ਸਤੀਸ਼ ਸ਼ੇਰਗੜ੍ਹ, ਰੋਹਿਤ ਬੱਧਨ ਨਾਰਾ, ਅਮਨਦੀਪ ਕੋਂਡਲਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



