ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) – ਬਜਰੰਗ ਦਲ ਹਿੰਦੁਸਤਾਨ ਹੁਸ਼ਿਆਰਪੁਰ ਦੀ ਇੱਕ ਮੀਟਿੰਗ ਪਰਮਜੀਤ ਸਿੰਘ ਫੌਜੀ ਬੂਥਗੜ੍ਹ ਰਾਸ਼ਟਰੀ ਪ੍ਰਧਾਨ ਸਿੱਖ ਸੰਗਤ ਬਜਰੰਗ ਦਲ ਹਿੰਦੁਸਤਾਨ, ਮਨਜੀਤ ਸਿੰਘ ਮਾਹਿਲਪੁਰੀ ਰਾਸ਼ਟਰੀ ਸਕੱਤਰ ਅਤੇ ਠਾਕੁਰ ਅਸ਼ਵਨੀ ਜਸਵਾਲ ਰਾਸ਼ਟਰੀ ਜਨਰਲ ਸਕੱਤਰ ਮਹਾਵੀਰ ਕ੍ਰਾਂਤੀ ਦਲ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਬੰਗਲਾਦੇਸ਼ ਵਿੱਚ ਘੱਟ ਗਿਣਤੀ ਹਿੰਦੂਆਂ ਤੇ ਹੋ ਰਹੇ ਅੱਤਿਆਚਾਰਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਅਤੇ ਭਾਰਤ ਸਰਕਾਰ ਤੋਂ ਮੰਗ ਕੀਤੀ ਗਈ ਕਿ ਬੰਗਲਾਦੇਸ਼ ਖ਼ਿਲਾਫ਼ ਸਖ਼ਤ ਕਾਰਵਾਈ ਕਰਕੇ ਹਿੰਦੂਆਂ `ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਿਆ ਜਾਵੇ। ਆਗੂਆਂ ਨੇ ਮੰਗ ਕੀਤੀ ਕਿ ਇਸ ਮਾਮਲੇ ਨੂੰ ਸੰਯੁਕਤ ਰਾਸ਼ਟਰ ਵਿੱਚ ਉਠਾਇਆ ਜਾਵੇ ਅਤੇ ਹਿੰਦੂ ਘੱਟ ਗਿਣਤੀਆਂ ਦੀ ਸੁਰੱਖਿਆ ਲਈ ਬੰਗਲਾਦੇਸ਼ ਵਿੱਚ ਫ਼ੌਜ ਭੇਜੀ ਜਾਵੇ। ਉਹਨਾਂ ਦੀਪ ਚੰਦਰ ਦਾਸ ਦੇ ਕਤਲ ਦਾ ਹਵਾਲਾ ਦਿੰਦਿਆਂ ਕਿਹਾ ਕਿ ਬੰਗਲਾਦੇਸ਼ ਵਿੱਚ ਇਸਲਾਮੀ ਕੱਟੜਪੰਥੀਆਂ ਵੱਲੋਂ ਬੇਗੁਨਾਹ ਹਿੰਦੂ ਨੌਜਵਾਨਾਂ ਨਾਲ ਅਣਮਨੁੱਖੀ ਵਿਵਹਾਰ ਕੀਤਾ ਜਾ ਰਿਹਾ ਹੈ। ਆਗੂਆਂ ਨੇ ਕਿਹਾ ਕਿ ਪਿਛਲੇ ਕੁਝ ਮਹੀਨਿਆਂ ਤੋਂ ਬੰਗਲਾਦੇਸ਼ ਵਿੱਚ ਹਿੰਦੂਆਂ `ਤੇ ਅੱਤਿਆਚਾਰ ਵਧਿਆ ਹੈ, ਜਿਸ ਵਿੱਚ ਇੱਕ ਨੌਜਵਾਨ ਨੂੰ ਬੰਨ੍ਹ ਕੇ ਜ਼ਿੰਦਾ ਸਾੜਨ ਵਰਗੀਆਂ ਘਟਨਾਵਾਂ ਵੀ ਸ਼ਾਮਲ ਹਨ। ਔਰਤਾਂ ਅਤੇ ਬੱਚੀਆਂ ਨਾਲ ਜਬਰ-ਜ਼ਨਾਹ, ਜ਼ਬਰਦਸਤੀ ਧਰਮ ਪਰਿਵਰਤਨ, ਘਰਾਂ ਤੋਂ ਬੇਦਖ਼ਲੀ ਅਤੇ ਹਿੰਦੂਆਂ ਦੇ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਨ੍ਹਾਂ ਸਾਰੀਆਂ ਗੱਲਾਂ ਦੇ ਵਿਰੋਧ ਵਿੱਚ ਹਿੰਦੂ ਜਥੇਬੰਦੀਆਂ ਨੇ ਬੰਗਲਾਦੇਸ਼ ਦਾ ਪੁਤਲਾ ਫੂਕਿਆ। ਇਸ ਮੌਕੇ ਸੰਨੀ ਨੱਸਰਾ, ਦਵਿੰਦਰ ਸਿੰਘ, ਮਨਜੀਤ ਸੋਨੂ, ਪੰਡਿਤ ਗਿਰਧਾਰੀ ਲਾਲ, ਮੰਗਲ ਸਿੰਘ, ਅਜੇ ਕੁਮਾਰ, ਅਮਨਦੀਪ ਸਿੰਘ, ਰਮਨ ਪਵਾਰ, ਹੇਮਾ ਬੱਸੀ, ਓਂਕਾਰ ਸਿੰਘ, ਰਣਜੈ ਰਾਣਾ, ਸੰਦੀਪ ਟਾਂਡਾ, ਰਾਕੇਸ਼ ਭਾਰਦਵਾਜ, ਅਜੇ ਕੁਮਾਰ, ਮੋਹਿਤ ਪਠਾਨੀਆ, ਟੋਨੀ ਹਾਂਡਾ, ਜੋਤੀ ਮਲਹਣ, ਰਾਜਨ ਆਨੰਦ, ਜੋਗਿੰਦਰ, ਮਿੰਟੂ ਜਟਪੁਰ, ਅਮਰਜੀਤ ਸਿੰਘ, ਯਸ਼ ਢੀਂਗਰਾ, ਜਸਵੀਰ ਰਾਣਾ, ਬਲਵੀਰ ਸਿੰਘ, ਬੱਬੂ ਬਜਰੋਹ, ਗੌਰਵ ਹਾਂਡਾ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



