HOME ਬੁੱਧ ਅਤੇ ਉਨਾਂ ਦਾ ਧੰਮ ਮੇਰੀ ਨਜ਼ਰ ਵਿੱਚ ਇੰਜ: ਵਿਸ਼ਾਲ ਖੈਰਾ ਨੇ...

ਬੁੱਧ ਅਤੇ ਉਨਾਂ ਦਾ ਧੰਮ ਮੇਰੀ ਨਜ਼ਰ ਵਿੱਚ ਇੰਜ: ਵਿਸ਼ਾਲ ਖੈਰਾ ਨੇ ਸਾਗਰ ਨੂੰ ਗਾਗਰ ਵਿੱਚ ਸਮੇਟਣ ਦਾ ਕੰਮ ਕੀਤਾ ਹੈ:- ਸੰਜੀਵ ਭੌਰਾ ਐਡਵੋਕੇਟ

4
ਸੰਜੀਵ ਭੌਰਾ ਐਡਵੋਕੇਟ

 (ਸਮਾਜ ਵੀਕਲੀ)  (ਸੰਜੀਵ ਭੌਰਾ ਐਡਵੋਕੇਟ)  ਮੌਜੂਦਾ ਪੁਸਤਕ ਬੁੱਧ ਅਤੇ ਉਨ੍ਹਾਂ ਦੇ ਵਿਗਿਆਨਕ ਅਤੇ ਤਰਕਵਾਦੀ ਧੱਮ ਨੂੰ ਆਮ ਜਨ ਸਾਧਾਰਨ ਲੋਕਾਂ ਤਕ ਪਹੁੰਚਾਉਣ ਲਈ ਮੀਲ ਪੱਥਰ ਸਾਬਤ ਹੋਵੇਗੀ। ਇਹ ਪੁਸਤਕ ਸਰਲ ਅਤੇ ਸੋਧੇ ਹੋਏ ਸ਼ਬਦਾਂ ਦਾ ਬਕਮਾਲ ਸੁਮੇਲ ਹੈ। ਇਸ ਪੁਸਤਕ ਵਿੱਚ ਲੇਖਕ ਨੇ ਸਾਗਰ ਨੂੰ ਗਾਗਰ ਵਿੱਚ ਸਮੇਟਣ ਦਾ ਕੰਮ ਕੀਤਾ ਹੈ। ਇਸ ਪੁਸਤਕ ਨੂੰ ਬੁੱਧ ਧੱਮ ਬਾਰੇ ਬਾਬਾ ਸਾਹਿਬ ਡਾਕਟਰ ਅੰਬੇਡਕਰ ਜੀ ਦੇ ਕ੍ਰਾਂਤੀਕਾਰੀ ਨਜ਼ਰੀਏ ਤੋਂ ਲਿਖਿਆ ਗਿਆ ਹੈ। ਤੇਜ ਰਫਤਾਰ ਨਾਲ ਦੌੜ ਰਹੇ ਸਮੇਂ ਵਿੱਚ ਹਰ ਵਿਅਕਤੀ ਸਮੇਂ ਦੀ ਘਾਟ ਤੇ ਕਮੀ ਦੀ ਸ਼ਿਕਾਇਤ ਕਰਦਾ ਹੈ, ਪਰ ਇਹ ਪੁਸਤਕ ਸਮੇਂ ਦੀ ਘਾਟ ਅਤੇ ਕਮੀ ਵਾਲੇ ਪਾਠਕਾਂ ਲਈ ਵੀ ਰੁਝੇਵਿਆਂ ਭਰੀ ਜਿੰਦਗੀ ਵਿੱਚ ਆਸਾਨੀ ਨਾਲ ਪੜ੍ਹਨ ਯੋਗ ਹੋਵੇਗੀ। ਇਸ ਪੁਸਤਕ ਵਿੱਚ ਬੁੱਧ ਦੇ ਮੂਲ ਸਿਧਾਂਤਾਂ ਉੱਪਰ ਜੋਰ ਦਿੱਤਾ ਗਿਆ ਹੈ ਅਤੇ ਉਹਨਾਂ ਦੀ ਸਰਲ ਭਾਸ਼ਾ ਵਿੱਚ ਲੋਕਾਂ ਦੇ ਸਮਝਣ ਦੇ ਪੱਧਰ ਤੇ ਜਾਕੇ ਵਿਆਖਿਆ ਕੀਤੀ ਗਈ ਹੈ। ਇਹ ਪੁਸਤਕ ਬੁੱਧ ਧੱਮ ਦੇ ਸਾਹਿਤ ਵਿੱਚ ਬ੍ਰਾਹਮਣਵਾਦੀ ਤਾਕਤਾਂ ਵੱਲੋਂ ਕੀਤੀ ਗਈ ਰਲ ਗੱਡ ਅਤੇ ਘੁਸਪੈਠ ਉਪਰੋ ਪਰਦਾ ਹਟਾਕੇ ਧੱਮ ਦੇ ਮੂਲ ਸਰੂਪ ਨੂੰ ਤਰਕਵਾਦੀ ਨਜ਼ਰੀਏ ਨਾਲ ਪੇਸ਼ ਕਰੇਗੀ ਅਤੇ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਲਈ ਕਾਰਗਰ ਸਿੱਧ ਹੋਵੇਗੀ। ਲੇਖਕ ਵੱਲੋਂ ਲਿਖਿਆ ਹਰ ਸ਼ਬਦ ਹਵਾਲਿਆਂ ਨਾਲ ਭਰਪੂਰ ਹੈ ਅਤੇ ਠੋਸ ਸਬੂਤਾਂ ਉੱਪਰ ਅਧਾਰਿਤ ਹੈ। ਉਮੀਦ ਤੇ ਭਰੋਸਾ ਹੈ ਕਿ ਇਹ ਪੁਸਤਕ ਬੁੱਧ ਧੱਮ ਦੇ ਪ੍ਰਚਾਰ ਪ੍ਰਸਾਰ ਲਈ ਉਹਨਾਂ ਛੋਟੀਆਂ ਗਿਆਨ ਭਰਪੂਰ ਪੁਸਤਕਾਂ ਦੀ ਕਮੀ ਨੂੰ ਦੂਰ ਕਰੇਗੀ, ਜਿਨ੍ਹਾਂ ਦੀ ਕਮੀ ਹਰ ਸਮੇਂ ਰੜਕਦੀ ਰਹਿੰਦੀ ਹੈ। ਲੇਖਕ ਇਸ ਮਹਾਨ ਕਾਰਜ ਲਈ ਵਧਾਈ ਦਾ ਪਾਤਰ ਹੈ ਅਤੇ ਆਸ ਰੱਖਦਾ ਹਾਂ ਕਿ ਭਵਿੱਖ ਵਿੱਚ ਉਸਦੇ ਇਹ ਇਤਿਹਾਸਿਕ ਉੱਪਰਲੇ ਲਗਾਤਾਰ ਜਾਰੀ ਰਹਿਣਗੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

 

Previous articleਬਾਬਾ ਮੋਤੀ ਰਾਮ ਮਹਿਰਾ ਜੀ — ਸਿੱਖ ਇਤਿਹਾਸ, ਮਨੁੱਖਤਾ ਅਤੇ ਅਦੁੱਤੀ ਤਿਆਗ ਦੀ ਵਿਸਥਾਰਤ ਗਾਥਾ
Next articleਬੰਗਲਾਦੇਸ਼ ਵਿੱਚ ਹਿੰਦੂਆਂ ‘ਤੇ ਵਧ ਰਹੇ ਹਮਲਿਆਂ ਦੇ ਵਿਚਕਾਰ, BMJP ਇੱਕ ਨਵੇਂ ਰਾਜਨੀਤਿਕ ਮੋੜ ਵਿੱਚ ਚੋਣ ਮੈਦਾਨ ਵਿੱਚ ਉਤਰਿਆ; ਭਾਰਤ ਨੂੰ ਇਹ ਸਲਾਹ ਦਿੰਦਾ ਹੈ