(ਸਮਾਜ ਵੀਕਲੀ)
ਰੋਂਦੇ ਤਹਿਜ਼ੀਬ ਨੂੰ ਰਹੇ ਏਥੇ,
ਬਾਜ਼ਾਰ ਲੱਗ ਗਏ।
ਹੁਸਨਾਂ ਦਾ ਵੀ ਕਰਨ ਏਥੇ,
ਵਿਓਪਾਰ ਲੱਗ ਗਏ।
ਕੰਜਰਾਂ ਦੀ ਘਾਟ ਸੀ, ਜਮਾਨੇ ਵਿਚ,
ਖੜਕੰਜ਼ਰ ਨਵੇਂ ਹੀ ਆ ਗਏ।
ਨੁਮਾਇਸ਼ ਧੀਆਂ ਦੀ ਦੇ ਸ਼ਰੇਆਮ,
ਇਸ਼ਤਿਹਾਰ ਲੱਗ ਗਏ।
ਬੋਲੀ ਲੱਗ ਰਹੀ ਧੀਆਂ ਦੀ,
ਮੰਡੀ ਵਿਚ ਹੁਸਨ ਵਿਕੇਂਦਾ ਹੈ।
ਸੱਭਿਅਕ ਸਮਾਜ ਨੂੰ ਕਿਵੇਂ ?
ਕਰਨ ਤਾਰ-ਤਾਰ ਲੱਗ ਗਏ !
ਨੱਥ ਪਾਈ ਨਾ ਜੇ ਜਿਹਨਾਂ ਨੂੰ,
ਕਰਨਗੇ ਉਲਟੀਆਂ ਥਾਂ-ਥਾਂ।
ਬਿਨਾਂ ਸ਼ਹਿ ਤੋਂ ਇਹ ਕਿਵੇਂ !
ਕਰਨ ਵਾਰ ਲੱਗ ਪਏ ?
ਜਸਪਾਲ ਜੱਸੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly