HOME ਮਨਰੇਗਾ ਮਜ਼ਦੂਰਾਂ ਨੇ ਰੋਸ ਵਜੋਂ ਤੀਜੇ ਦਿਨ ਵੀ ਕੇਂਦਰੀ ਸਰਕਾਰ ਦੇ ਪੁਤਲਾ...

ਮਨਰੇਗਾ ਮਜ਼ਦੂਰਾਂ ਨੇ ਰੋਸ ਵਜੋਂ ਤੀਜੇ ਦਿਨ ਵੀ ਕੇਂਦਰੀ ਸਰਕਾਰ ਦੇ ਪੁਤਲਾ ਫੂਕਿਆ 

ਨਕੋਦਰ  (ਸਮਾਜ ਵੀਕਲੀ)  (ਹਰਜਿੰਦਰ ਸਿੰਘ ਚੰਦੀ)- ਪੇਂਡੂ ਮਜ਼ਦੂਰ ਯੂਨੀਅਨ, ਜਮੀਨ ਪ੍ਰਾਪਤੀ ਸੰਘਰਸ਼ ਕਮੇਟੀ ਅਤੇ ਇੰਡੀਅਨ ਫੈਡਰੇਸ਼ਨ ਆਫ ਟ੍ਰੇਡ ਯੂਨੀਅਨ ਦੇ ਸੱਦੇ ਤੇ ਤੀਸਰੇ ਦਿਨ ਵੀ ਕੇਂਦਰ ਸਰਕਾਰ ਦੇ ਪੁਤਲੇ ਸਾੜਨ ਦੀ ਕੜੀ ਵਜੋਂ ਨਕੋਦਰ ਤਹਿਸੀਲ ਦੇ ਪਿੰਡ ਕਰਸ਼ੈਦਪੁਰ ਵਿੱਚ ਕੇਂਦਰ ਵੱਲੋਂ ਮਜ਼ਦੂਰਾਂ ਵਿਰੋਧੀ ਵੈਬ ਜੀ ਰਾਮ ਜੀ 2025 ਕਾਨੂੰਨ ਲਿਆਉਣ ਬਿਜਲੀ ਸੋਧ ਬਿਲ 20 25 ਲਿਆਉਣ ਦੀ ਤਿਆਰੀ  ਦਾ ਵਿਰੋਧ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਮਜ਼ਦੂਰਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੀ ਵਾਈਸ ਪ੍ਰਧਾਨ ਬਖਸ਼ੋ ਰਾਣੀ ਅਤੇ ਸਕੱਤਰ ਵਿਜੇ ਬਾਠ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਪਹਿਲਾਂ ਕਿਰਤ ਕਾਨੂੰਨਾਂ ਵਿੱਚ ਕੀਤੀਆਂ ਗਈਆਂ ਸੋਧਾਂ ਅਤੇ ਹੁਣ ਵੈੱਬ- ਜੀ ਰਾਮ ਜੀ ਕਾਨੂੰਨ ਲਿਆ ਕੇ ਮਜ਼ਦੂਰਾਂ ਦੇ ਕੰਮ ਮੰਗਣ ਦੇ ਅਧਿਕਾਰ ਅਤੇ ਰੁਜ਼ਗਾਰ ਦੀ ਗਰੰਟੀ ਖੋਕੇ ਸਾਬਤ ਕਰ ਦਿੱਤਾ ਕਿ ਉਹ ਸਰਮਾਏਦਾਰਾਂ ਅਤੇ ਵੱਡੇ ਭੂਮੀਪਤੀਆਂ ਨੂੰ ਖੁਸ਼ ਕਰਨ ਲਈ ਲਗਾਤਾਰ ਕਿਸਾਨ ਅਤੇ ਮਜ਼ਦੂਰ ਵਿਰੋਧੀ ਕਾਨੂੰਨ ਲਿਆ ਕੇ ਅਮੀਰਾਂ ਨੂੰ ਹੋਰ ਅਮੀਰ ਅਤੇ ਮਿਹਨਤੀ ਲੋਕਾਂ ਦੇ ਚੁੱਲਿਆਂ ਚ ਪਾਣੀ ਪਾਉਣਾ ਚਾਹੁੰਦੀ ਹੈ। ਇਸੇ ਲਈ ਕੇਂਦਰ ਸਰਕਾਰ ਨੇ ਪਹਿਲਾਂ ਮਨਰੇਗਾ ਦੇ ਬਜਟ ਵਿੱਚ ਵੱਡੀ ਕਟੌਤੀ ਅਤੇ ਹੁਣ ਨਵੀਂ ਕਾਨੂੰਨ ਰਾਹੀਂ  ਸੂਬਾ ਸਰਕਾਰਾਂ ਤੇ 40% ਮਨਰੇਗਾ ਦੇ ਬਜਟ ਵਿੱਚ ਹਿੱਸਾ ਪਾਉਣ  ਦਾ ਬੋਝ ਪਾ ਕੇ ਇੱਕ ਕਿਸਮ ਦੀ ਰੁਜ਼ਗਾਰ ਦੀ ਗਰੰਟੀ ਤੋਂ ਛੁਟਕਾਰਾ ਪਾਉਣਾ ਚਾਹੁੰਦੀ ਹੈ। ਜਿਸ ਨੂੰ ਮਜ਼ਦੂਰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਉਹਨਾਂ ਨੇ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਛੇ -ਸੱਤ ਜਨਵਰੀ ਨੂੰ ਪੰਜਾਬ ਭਰ ਵਿੱਚ ਜ਼ਿਲ੍ਹਾ ਹੈਡ ਕੁਆਰਟਰਾਂ ਤੇ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਵਿੱਚ ਵੱਧ ਤੋਂ ਵੱਧ ਹਿੱਸਾ ਪਾਉਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous article” ਲਾਲ ਗੁਰਾਂ ਦੇ “
Next article*ਸਾਕਾ ਗੜ੍ਹੀ ਚਮਕੌਰ*