(ਸਮਾਜ ਵੀਕਲੀ) ਇੱਕ ਵਾਰ ਦੀ ਗੱਲ ਹੈ। ਇੱਕ ਪਿੰਡ ਵਿੱਚ ਇੱਕ ਰਮਨ ਨਾਂ ਦਾ ਵਪਾਰੀ ਰਹਿੰਦਾ ਸੀ। ਉਹ ਬਹੁਤ ਹੀ ਅਮੀਰ ਸੀ। ਇੱਕ ਦਿਨ ਉਸ ਦੇ ਕੋਲ ਇੱਕ ਬੁੱਢੀ ਮਾਈ ਆਈ। ਉਸਨੇ ਕਿਹਾ ਪੁੱਤਰ ਜੇਕਰ ਤੇਰੇ ਕੋਲ ਕੁੱਝ ਖਾਣ ਨੂੰ ਹੈ ਤਾਂ ਮੈਨੂੰ ਖਾਣ ਲਈ ਦੇ ਦੇ। ਰਮਨ ਨੇ ਉਸ ਬੁੱਢੀ ਮਾਈ ਨੂੰ ਖਾਣ ਲਈ ਕੜੀ ਚਾਵਲ ਦੇ ਦਿੱਤੇ। ਬੁੱਢੀ ਮਾਈ ਨੇ ਮਨ ਭਰ ਕੇ ਕੜੀ ਚਾਵਲ ਖਾਦੇ। ਥੋੜੀ ਦੇਰ ਬਾਅਦ ਜਦੋਂ ਬੁੱਢੀ ਮਾਈ ਜਾਣ ਲੱਗੀ ਤਾਂ ਰਮਨ ਨੇ ਕਿਹਾ, “ਮਾਈ ਥੋੜੀ ਦੇਰ ਤੁਸੀਂ ਇੱਥੇ ਹੀ ਆਰਾਮ ਕਰ ਲਓ।” ਬੁੱਢੀ ਮਾਈ ਨੂੰ ਰਮਨ ਦੀ ਇਹ ਗੱਲ ਬਹੁਤ ਚੰਗੀ ਲੱਗੀ। ਜਦੋਂ ਦੋ ਘੰਟਿਆਂ ਬਾਅਦ ਬੁੱਢੀ ਮਾਈ ਜਾਣ ਲੱਗੀ ਤਾਂ ਬੁੱਢੀ ਮਾਈ ਨੇ ਰਮਨ ਨੂੰ ਇੱਕ ਅੰਡਾ ਦਿੱਤਾ ਤੇ ਕਿਹਾ ਕਿ ਪੁੱਤਰ ਤੂੰ ਜੋ ਕੁੱਝ ਵੀ ਇਸ ਅੰਡੇ ਨੂੰ ਕਹੇਗਾ ਉਹ ਸੱਚ ਹੋ ਜਾਵੇਗਾ ਪਰ ਇਹ ਸਿਰਫ਼ ਇੱਕ ਦਿਨ ਵਿੱਚ ਇੱਕ ਗੱਲ ਪੂਰੀ ਕਰ ਸਕਦਾ ਹੈ। ਰਮਨ ਨੂੰ ਉਸ ਬੁੱਢੀ ਮਾਈ ਦੀ ਗੱਲ ਤੇ ਬਹੁਤ ਹੈਰਾਨੀ ਹੋਇਆ। ਰਾਤ ਨੂੰ ਜਦੋਂ ਰਮਨ ਸੌਣ ਲੱਗਾ ਤਾਂ ਉਸ ਨੇ ਸੋਚਿਆ ਕਿਉਂ ਨਾ ਉਸ ਅੰਡੇ ਤੋਂ ਕੁੱਝ ਮੰਗਿਆ ਜਾਵੇ। ਜਦੋਂ ਰਮਨ ਨੇ ਉਸ ਅੰਡੇ ਨੂੰ ਕਿਹਾ ਕਾਸ਼ ਮੇਰੇ ਕੋਲ ਇੱਕ ਸੋਨੇ ਦੀ ਗੱਡੀ ਹੁੰਦੀ, ਇਹ ਕਹਿੰਦੇ ਹੀ ਉਸਦੇ ਪਿੱਛੇ ਸੋਨੇ ਦੀ ਗੱਡੀ ਆ ਗਈ। ਇਹ ਦੇਖ ਕੇ ਰਮਣ ਲਾਲਚ ਵਿੱਚ ਆ ਗਿਆ, ਉਸਨੇ ਅੰਡੇ ਤੋਂ ਸੋਨੇ ਦਾ ਰੁੱਖ ਮੰਗਿਆ ਪਰ ਕੁਝ ਨਾ ਹੋਇਆ। ਇਹ ਦੇਖ ਰਮਨ ਨੂੰ ਗੁੱਸਾ ਆ ਗਿਆ ਉਸਨੇ ਗੁੱਸੇ ਵਿੱਚ ਅੰਡਾ ਥੱਲੇ ਸੁੱਟ ਦਿੱਤਾ, ਅੰਡੇ ਦੇ ਦੋ ਟੁਕੜੇ ਹੋ ਗਏ। ਅਚਾਨਕ ਉੱਥੇ ਉਹ ਬੁੱਢੀ ਮਾਈ ਹਾਜ਼ਰ ਹੋਈ,ਜਿਸ ਨੇ ਰਮਨ ਨੂੰ ਅੰਡਾ ਦਿੱਤਾ ਸੀ। ਬੁੱਢੀ ਮਾਈ ਨੇ ਕਿਹਾ,”ਮੂਰਖ ਤੂੰ ਲਾਲਚ ‘ਚ ਇਨਾ ਅੰਨ੍ਹਾ ਹੋ ਜਾਵੇਗਾ ਮੈਨੂੰ ਪਤਾ ਨਹੀਂ ਸੀ।” ਇਹ ਦੇਖ ਕੇ ਰਮਨ ਨੂੰ ਬੁੱਢੀ ਮਾਈ ਦੀ ਕਹੀ ਗੱਲ ਯਾਦ ਆ ਗਈ ਕਿ ਇਹ ਅੰਡਾ ਸਿਰਫ਼ ਇੱਕ ਦਿਨ ਵਿੱਚ ਇੱਕ ਵਾਰ ਹੀ ਗੱਲ ਪੂਰੀ ਕਰਦਾ ਹੈ। ਇਹ ਸੋਚ ਕੇ ਰਮਨ ਨੂੰ ਆਪਣੇ ਕੀਤੇ ਤੇ ਬੜਾ ਪਛਤਾਵਾ ਹੋਇਆ।
ਸੀਰਤਦੀਪ ਕੌਰ ਜਮਾਤ- ਛੇਂਵੀ
ਸਰਕਾਰੀ ਮਿਡਲ ਸਕੂਲ ਜਾਗੋ ਚਨਾਰਥਲ ਫ਼ਤਹਿਗੜ੍ਹ ਸਾਹਿਬ
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



