ਰੀਵਿਊਕਾਰ: ਬਲਜਿੰਦਰ ਮਾਨ 98150-18947
ਕਹਾਣੀਕਾਰ: ਅਮਨਦੀਪ ਸਿੰਘ ਨੌਰਾ ਪ੍ਰਕਾਸ਼ਕ: ਅਮਨ ਪ੍ਰਕਾਸ਼ਨ ਅਮਰੀਕਾ ਪੰਨੇ: 52, ਮੁੱਲ: 150 ਰੁਪਏ
ਕਹਾਣੀਕਾਰ: ਅਮਨਦੀਪ ਸਿੰਘ ਨੌਰਾ ਪ੍ਰਕਾਸ਼ਕ: ਅਮਨ ਪ੍ਰਕਾਸ਼ਨ ਅਮਰੀਕਾ ਪੰਨੇ: 52, ਮੁੱਲ: 150 ਰੁਪਏ
(ਸਮਾਜ ਵੀਕਲੀ) ਬਾਲ ਕਹਾਣੀ ਦੀ ਸਿਰਜਣਾ ਕਰਨਾ ਹਾਰੀ ਸਾਰੀ ਦਾ ਕੰਮ ਨਹੀਂ । ਖਾਸ ਕਰਕੇ ਵਿਗਿਆਨਿਕ ਕਹਾਣੀਆਂ ਦੀ ਸਿਰਜਣਾ ਤਾਂ ਇੱਕ ਬੜੀ ਵੱਡੀ ਪ੍ਰੀਖਿਆ ਹੈ। ਜਿਸ ਵਿੱਚੋਂ ਸਾਹਿਤਕਾਰ ਨੂੰ ਬੜੀ ਮਿਹਨਤ ਅਤੇ ਲਗਨ ਨਾਲ ਲੰਘਣਾ ਪੈਂਦਾ ਹੈ। ਦੇਸ਼ ਦੁਨੀਆਂ ਵਿੱਚ ਪੰਜਾਬੀ ਬੱਚਿਆਂ ਨੂੰ ਵਿਗਿਆਨਿਕ ਸੋਚ ਪ੍ਰਦਾਨ ਕਰਨ ਦੇ ਉਦੇਸ਼ ਨਾਲ ਡਾ. ਡੀ ਪੀ ਸਿੰਘ, ਪ੍ਰਿੰਸੀਪਲ ਹਰੀ ਕ੍ਰਿਸ਼ਨ ਮਾਇਰ, ਡਾ. ਸੋਨੀਆ ਚਹਿਲ ਅਤੇ ਅਮਨਦੀਪ ਸਿੰਘ ਨੌਰਾ ਵਰਗੇ ਸਾਹਿਤਕਾਰ ਇਸ ਖੇਤਰ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ। ਅਮਰੀਕਾ ਵਾਸਦਾ ਮਾਹਿਰ ਇੰਜਨੀਅਰ ਸਾਹਿਤ ਦਾ ਸਿਰਜਕ ਵੀ ਹੈ। ਉਹ ਪੰਜਾਬੀ ਵਿਗਿਆਨ ਗਲਪ ਦੀਆਂ ਕਿਤਾਬਾਂ ਦੀ ਸਿਰਜਣਾ ਕਰਦਾ ਹੈ। ਵਿਗਿਆਨਿਕ ਬਾਲ ਕਵਿਤਾਵਾਂ, ਲੇਖ ਅਤੇ ਕਹਾਣੀਆਂ ਉਸ ਦੇ ਮੁੱਖ ਸ਼ੌਕ ਹਨ। ਉਹ ਆਪਣੇ ਵਿਗਿਆਨਕ ਰਸਾਲੇ ਰਾਹੀਂ ਗਿਆਨ ਵਿਗਿਆਨ ਦਾ ਪ੍ਰਚਾਰ ਤੇ ਪ੍ਰਸਾਰ ਦੇਸ਼ ਦੁਨੀਆਂ ਵਿੱਚ ਕਰ ਰਿਹਾ ਹੈ। ਹੱਥਲੀ ਪੁਸਤਕ ‘ਕੈਨੇਡਾ ਦੀ ਸੈਰ’ ਰਾਹੀਂ ਵੀ ਸਾਹਿਤਕਾਰ ਅਮਨਦੀਪ ਸਿੰਘ ਨੌਰਾ ਨੇ ਪੰਜਾਬੀ ਭਾਸ਼ਾ ਵਿੱਚ ਪੰਜਾਬੀ ਬੱਚਿਆਂ ਲਈ ਗਿਆਨ ਵਿਗਿਆਨ ਦਾ ਇੱਕ ਟਹਿਕਦਾ ਤੇ ਮਹਿਕਦਾ ਬਾਗ ਲਗਾਇਆ ਹੈ ਜਿਸ ਵਿੱਚੋਂ ਹਰ ਪਾਠਕ ਆਪਣੀ ਲੋੜ ਅਨੁਸਾਰ ਫੁੱਲ ਅਤੇ ਮਹਿਕ ਲੈ ਸਕਦਾ ਹੈ। ਕੁਦਰਤ ਨਾਲ ਹੁੰਦੀ ਛੇੜਛਾੜ ਅਤੇ ਕੁਦਰਤੀ ਵਰਤਾਰਿਆਂ ਤੋਂ ਨਾ ਵਾਕਿਫ਼ ਬੱਚਿਆਂ ਨੂੰ ਇਹ ਪੁਸਤਕ ਜ਼ਰੂਰ ਪੜ੍ਹਨੀ ਚਾਹੀਦੀ ਹੈ ਕਿਉਂਕਿ ਇਸ ਰਾਹੀਂ ਸਾਨੂੰ ਸਿਰਫ਼ ਤੇ ਸਿਰਫ਼ ਕੈਨੇਡਾ ਦੀ ਸੈਰ ਦਾ ਆਨੰਦ ਹੀ ਨਹੀਂ ਮਿਲਦਾ ਸਗੋਂ ਗਿਆਨ ਵਿਗਿਆਨ ਦੇ ਬੰਦ ਦਰਵਾਜੇ ਵੀ ਖੁੱਲਦੇ ਜਾਂਦੇ ਹਨ। ਛੇ ਕਹਾਣੀਆਂ ਦਾ ਇਹ ਪ੍ਰੇਰਨਾਦਾਇਕ, ਸਿੱਖਿਆਦਾਇਕ ਅਤੇ ਲਾਭਦਾਇਕ ਕਹਾਣੀ ਸੰਗ੍ਰਹਿ ਹੈ। ਪੁਸਤਕ ਨੂੰ ਪੜ੍ਹਦਿਆਂ ਦੇਸ਼ ਦੁਨੀਆਂ ਦੀ ਸੈਰ ਹੁੰਦੀ ਹੈ ਕਿਉਂਕਿ ਵੱਖ-ਵੱਖ ਦੇਸ਼ਾਂ ਵਿੱਚ ਪੱਤਿਆਂ ਦੇ ਬਦਲਦੇ ਰੰਗ ਅਤੇ ਕੁਦਰਤ ਦੇ ਕ੍ਰਿਸ਼ਮੇ ਇਸ ਪੁਸਤਕ ਵਿੱਚ ਦਰਸਾਏ ਗਏ ਹਨ। ਇਹਨਾਂ ਕਹਾਣੀਆਂ ਵਿੱਚ ਰੌਚਕਤਾ ਭਰਨ ਲਈ ਕਹਾਣੀਕਾਰ ਨੇ ਪੰਜਾਬੀ ਵਿਰਾਸਤ ਦੀਆਂ ਬਾਤਾਂ ਵੀ ਪਾਈਆਂ ਹਨ। ਸਾਡਾ ਭਵਿੱਖ ਕਿਹੋ ਜਿਹਾ ਬਣੇਗਾ ਅਤੇ ਭਵਿੱਖ ਦਾ ਨਿਰਮਾਣ ਅਸੀਂ ਕਿਵੇਂ ਕਰਨਾ ਹੈ?ਇਹ ਸਭ ਵਿਸ਼ੇ ਇਹਨਾਂ ਕਹਾਣੀਆਂ ਵਿੱਚ ਨਿਖਾਰੇ ਤੇ ਵਿਚਾਰੇ ਗਏ ਹਨ। ਧਰਤੀ ਤੇ ਆਏ ਜੀਵਨ ਬਾਰੇ ਵੀ ਬੜੀ ਰੌਚਕ ਜਾਣਕਾਰੀ ਦਰਜ ਹੈ। ਇਸ ਪੁਸਤਕ ਦੀ ਵਿਸ਼ੇਸ਼ ਗੱਲ ਇਹ ਹੈ ਕਿ ਹਰ ਕਹਾਣੀ ਮਗਰ ਵਿਗਿਆਨਿਕ ਖੋਜ ਦੇ ਤੱਥ ਪੇਸ਼ ਕੀਤੇ ਗਏ ਹਨ ਜਿਸ ਨਾਲ ਵਿਦਿਆਰਥੀਆਂ ਦੇ ਗਿਆਨ ਵਿੱਚ ਚੋਖਾ ਵਾਧਾ ਹੋ ਜਾਂਦਾ ਹੈ। ਜਿੱਥੇ ਇਹਨਾਂ ਕਹਾਣੀਆਂ ਵਿੱਚੋਂ ਕਥਾ ਰਸ ਮਿਲਦਾ ਹੈ ਉੱਥੇ ਵਿਗਿਆਨਿਕ ਜਾਣਕਾਰੀ ਵੀ ਇਕੱਤਰ ਹੁੰਦੀ ਹੈ। ਪੁਸਤਕ ਵਿੱਚ ਦਰਜ ਪਹਿਲੀ ਕਹਾਣੀ ਕਨੇਡਾ ਦੀ ਸੈਰ ਰਾਹੀਂ ਕਨੇਡਾ ਦੀ ਸੈਰ ਕਰਵਾਈ ਗਈ ਹੈ ਜਿਸ ਵਿੱਚ ਵਿਗਿਆਨਿਕ ਤਜਰਬੇ ਸਾਂਝੇ ਕੀਤੇ ਗਏ ਹਨ। ਪੁਸਤਕ ਵਿੱਚ ਦਰਜ ਤਰ 1815.5 ਫੁੱਟ ਉਚਾ ਸੀ ਐਨ ਟਾਵਰ 1976 ਵਿੱਚ ਦੂਰ ਸੰਚਾਰ ਦੇ ਨਿਰੀਖਣ ਕਰਨ ਲਈ ਬਣਾਇਆ ਗਿਆ ਸੀ। ਧਰਤੀ ਦੀ ਉਮਰ 4.6 ਅਰਬ ਸਾਲ ਹੈ ਤੇ ਇਸ ਉੱਤੇ ਮਨੁੱਖਾਂ ਦੀ ਜਨਸੰਖਿਆ 8 ਅਰਬ ਤੋਂ ਵੀ ਵੱਧ ਹੈ। ਕੂੜੇ ਤੇ ਪਲਾਸਟਿਕ ਦੇ ਢੇਰ ਧਰਤੀ ਤੇ ਅਸਹਿ ਬੋਝ ਪਾ ਰਹੇ ਹਨ ਮਾਈਕਰੋ ਪਲਾਸਟਿਕ ਮਨੁੱਖੀ ਸਰੀਰ ਦੇ ਅੰਦਰ ਵੀ ਪਹੁੰਚ ਚੁੱਕੇ ਹਨ। ਬ੍ਰਹਿਮੰਡ ਵਿੱਚ ਅਨੰਤ ਗ੍ਰਹਿ ਵੀ ਹਨ ਤੇ ਉਹਨਾਂ ਵਿੱਚੋਂ ਬਹੁਤ ਸਾਰੇ ਗੋਲਡੀਲੋਕਸ ਗ੍ਰਹਿ ਵੀ ਹੋਣੇ ਹਨ ਜੋ ਆਪਣੇ ਸੂਰਜ ਤੋਂ ਸਾਡੀ ਧਰਤੀ ਵਾਂਗ ਸਹੀ ਦੂਰੀ ਉੱਤੇ ਹੁੰਦੇ ਹਨ। ਇਸੇ ਤਰ੍ਹਾਂ ਅਗਲੀਆਂ ਕਹਾਣੀਆਂ ਗਰਦਿਸ਼, ਪੱਤ ਝੜੇ ਪੁਰਾਣੇ, ਬਦਲਦੇ ਮੌਸਮ, ਗੋਲਡੀਲੌਕਸ ਤੇ ਤਿਉਂ ਰਿੱਛ ਅਤੇ ਤਾਜ਼ੀ ਡਬਲ ਰੋਟੀ ਸਾਡੇ ਵਿਗਿਆਨਿਕ ਦ੍ਰਿਸ਼ਟੀਕੋਣ ਨੂੰ ਉਚੇਰਾ ਕਰਦੀਆਂ ਹਨ।
***
ਸੰਪਾਦਕ ਨਿਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)
***
ਸੰਪਾਦਕ ਨਿਕੀਆਂ ਕਰੂੰਬਲਾਂ
ਮਾਹਿਲਪੁਰ (ਹੁਸ਼ਿਆਰਪੁਰ)
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



