
ਪ੍ਰਧਾਨ ਇੰਜੀ: ਕੇ ਕੇ ਸੋਨੀ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਲਈ ਤੇ ਹੋਰ ਸੀਨੀਅਰ ਪੈਨਸ਼ਨਰਾਂ ਦਾ ਸਨਮਾਨ ਕੀਤਾ
ਬਲਾਚੌਰ (ਸਮਾਜ ਵੀਕਲੀ) (ਜਤਿੰਦਰਪਾਲ ਸਿੰਘ ਕਲੇਰ) ਪੰਜਾਬ ਗੌਰਮਿੰਟ ਪੈਨਸ਼ਨਰਜ ਵੈਲਫੇਅਰ ਐਸੋਸ਼ੀਏਸ਼ਨ ਤਹਿਸੀਲ ਬਲਾਚੌਰ ਵੱਲੋਂ ਪੈਨਸ਼ਨਰ ਦਿਵਸ ਮੌਕੇ ਸਮਾਗਮ ਕਰਾਇਆ ਗਿਆ ਜਿਸਦੀ ਪ੍ਰਧਾਨਗੀ ਇੰਜੀਨੀਅਰ ਕੇ ਕੇ ਸੋਨੀ ਨੇ ਕੀਤੀ |ਸਮਾਗਮ ਵਿੱਚ ਵਿੱਚ ਸੈਂਟਰਲ ਬੈਂਕ ਆਫ ਇੰਡੀਆਂ ਬਲਾਚੌਰ ਦੇ ਸੀਨੀਅਰ ਮੈਨੇਜਰ ਸ਼੍ਰੀ ਸੁਧੀਰ ਕੁਮਾਰ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ |ਇਸ ਮੌਕੇ ਪ੍ਰਧਾਨ ਇੰਜੀ: ਕੇ ਕੇ ਸੋਨੀ, ਜਨਰਲ ਸਕੱਤਰ ਮਾਸਟਰ ਰਘਬੀਰ ਸਿੰਘ ਸੇਵਾ ਮੁਕਤ ਜਿਲ੍ਹਾ ਸਿੱਖਿਆ ਅਧਿਕਾਰੀ ਤਰਨਜੀਤ ਸਿੰਘ, ਮਾ ਸ਼ਿਵ ਸ਼ਰਮਾਂ ਤੇ ਹੋਰਨਾਂ ਨੇ ਪੈਨਸ਼ਨਰ ਦਿਵਸ ਦੇ ਇਤਿਹਾਸ ਅਤੇ ਮੁਲਾਜਮਾਂ ਤੇ ਪੈਨਸ਼ਨਰਾਂ ਤੇ ਫੈਮਿਲੀ ਪੈਨਸ਼ਰਨਾਂ ਪ੍ਰਤੀ ਸਰਕਾਰਾਂ ਦੇ ਰਵਈਏ ਸੰਬਧੀ ਵਿਚਾਰਾਂ ਦਾ ਪ੍ਰਗਟਾਵਾ ਕੀਤਾ ਅਤੇ ਪੈਨਸ਼ਰਨਾਂ ਦੀਆਂ ਬਕਾਇਆਂ ਮੰਗਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਲਈ ਸਰਕਾਰ ਅੱਗੇ ਅਪੀਲ ਕੀਤੀ |ਇਸ ਮੌਕੇ ਚਾਰ ਸੀਨੀਅਰ ਪੈਨਸ਼ਨਰਜ ਜਿਨ੍ਹਾਂ ਵਿੱਚ ਹਰਭਜਨ ਲਾਲ ਸੜੋਆ, ਕਰਿਸ਼ਨਾਂ ਦੇਵੀ ਬੱਛੂਆਂ, ਰਤਨੀ ਦੇਵੀ ਬਛੌੜੀ ਅਤੇ ਮਾਸਟਰ ਸੁੱਲ਼ਖਣ ਸਿੰਘ ਸਰਪੰਚ ਬਛੌੜੀ ਤੋਂ ਇਲਾਵਾ ਅਸ਼ੋਕ ਕੁਮਾਰ, ਹਰਮਿੰਦਰ ਸਿੰਘ, ਹੰਸ ਰਾਜ ਤਿੰਨੋ ਪਿੰਡ ਮਾਣੇਵਾਲ, ਮੋਹਨ ਚੰਦ ਬਲਾਚੌਰ, ਫਾਰੈਸਟਰ ਗੁਰਦਾਸ ਸਿੰਘ ਬਲਾਚੌਰ, ਰਾਮ ਪ੍ਰਕਾਸ਼ ਸਿੰਬਲ ਮਜਾਰਾ, ਬਲਵੰਤ ਸਿੰਘ ਭੱਦੀ ਅਤੇ ਥਾਣੇਦਾਰ ਸ਼ਾਮ ਬਲਦੇਵ ਅਤੇ ਸੀਨੀਅਰ ਪੈਨਸ਼ਨਰਜ ਬਲਦੇਵ ਸਿੰਘ ਬੱਲੀ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ |ਇਸ ਮੌਕੇ ਐਸੋਸ਼ੀਏਸ਼ਨ ਦੇ ਪ੍ਰਧਾਨ ਇੰਜੀਨੀਅਰ ਕੇ ਕੇ ਸੋਨੀ ਨੂੰ ਉਨ੍ਹਾਂ ਦੀਆਂ ਜੀਵਨ ਭਰ ਦੀਆਂ ਪ੍ਰਾਪਤੀਆਂ ਅਤੇ ਐਸੋਸ਼ੀਏਸ਼ਨ ਅਤੇ ਪੈਨਸ਼ਨਰਜ ਵਰਗ ਲਈ ਕੀਤੇ ਜਾ ਰਹੇ ਕਾਰਜਾਂ ਲਈ ਸਨਮਾਨਿਤ ਕੀਤਾ ਗਿਆ |ਇਸ ਮੌਕੇ ਮੁੱਖ ਮਹਿਮਾਨ ਸੀਨੀਅਰ ਮੈਨਜਰ ਸੁਧੀਰ ਕੁਮਾਰ ਦਾ ਜਿੱਥੇ ਸਨਮਾਨ ਕੀਤਾ,ਉਥੇ ਉਨ੍ਹਾਂ ਦੇ ਮੁਲਾਜਮ, ਪੈਨਸ਼ਨਰ ਅਤੇ ਫੈਮਿਲੀ ਪੈਨਸ਼ਨ ਧਾਰਕਾਂ ਪ੍ਰਤੀ ਮਿਲਾਪੜੇ ਵਤੀਰੇ ਦੀ ਸ਼ਲਾਘਾ ਕੀਤੀ |ਇਸ ਮੌਕੇ ਗੁਰਨਾਮ ਸਿੰਘ ਖਜਾਨਚੀ, ਬਿੱਕਰ ਸਿੰਘ ਜੱਟਪੁਰ ਸਰਪ੍ਰਸਤ, ਦਿਲਰਾਜ ਸਿੰਘ, ਅਮਰਜੀਤ ਸਿੰਘ ਸਾਬਕਾ ਜਿਲ੍ਹਾ ਖੇਡ ਅਧਿਕਾਰੀ, ਬੀਬੀ ਰਾਮ ਪਿਆਰੀ, ਸੁਰਿੰਦਰ ਕੌਰ, ਹਰੀਪਾਲ ਸਿੰਘ ਭਾਟੀਆ, ਹਰੀ ਰਾਮ ਸੁਮਨ ਬਾਨੀ ਮੈਂਬਰ, ਰਾਣਾ ਜਗਦੀਸ਼ ਸਿੰਘ, ਸੁਰਜੀਤ ਸਿੰਘ, ਦਿਲਦਾਰ ਸਿੰਘ ਅਤੇ ਹੋਰ ਹਾਜਿਰ ਸਨ |‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


