HOME ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਦੀਆ ਵੱਲੋਂ ਅਵੈਨਿਸ ਮੈਡੀਕਲ ਚੈੱਕਅਪ...

ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਪਿੰਡ ਥਾਦੀਆ ਵੱਲੋਂ ਅਵੈਨਿਸ ਮੈਡੀਕਲ ਚੈੱਕਅਪ ਕੈਂਪ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ।

3

 ਬੰਗਾ  (ਸਮਾਜ ਵੀਕਲੀ)  ( ਚਰਨਜੀਤ ਸੱਲ੍ਹਾਂ ) ਅੱਜ ਸ੍ਰੀ ਗੁਰੂ ਰਵਿਦਾਸ ਮਿਸ਼ਨ ਚੈਰੀਟੇਬਲ ਹਸਪਤਾਲ ਥਾਦੀਆ ਵੱਲੋਂ ਅਵੈਨਿਸ ਮੈਡੀਕਲ ਚੈੱਕਅਪ ਕੈਂਪ ਪਿੰਡ ਲੰਗੇਰੀ ਵਿਖੇ ਲਗਾਇਆ ਗਿਆ ਜਿਸ ਵਿੱਚ ਡਾ ਬਲਵੀਰ ਸਿੰਘ ਬੱਲ ਨੇ ਵੱਖ ਵੱਖ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝ ਰਹੇ ਮਰੀਜ਼ਾਂ ਦਾ ਚੈੱਕ ਅੱਪ ਕੀਤਾ ਅਤੇ ਉਨ੍ਹਾਂ ਮਰੀਜਾਂ ਨੂੰ ਦਵਾਈਆਂ ਫਰੀ ਦਿੱਤੀਆਂ ਗਈਆਂ । ਮਰੀਜ਼ਾਂ ਨੂੰ ਵੱਖ ਵੱਖ ਐਕਸਰਸਾਈਜ਼ ਕਰਨ ਲਈ ਵੀ ਕਿਹਾ ਗਿਆ ਅਤੇ ਸਟਾਫ਼ ਨਰਸਾਂ ਨੇ ਵੀ ਮਰੀਜ਼ਾਂ ਦੀ ਦੇਖਭਾਲ ਕੀਤੀ । ਇਸ ਕੈਂਪ ਵਿੱਚ ਲਗਭਗ 150 ਮਰੀਜ਼ ਆਏ।ਡਾ ਬੀ ਐੱਸ ਬੱਲ,ਡਾ ਮੁਕੇਸ਼ ਕੁਮਾਰ,ਡਾ ਵਿਕਰਮਜੀਤ ਸਿੰਘ, ਸਟਾਫ਼ ਮਨਦੀਪ ਕੌਰ, ਗਗਨਦੀਪ ਕੌਰ, ਜਸਵਿੰਦਰ ਕੌਰ, ਸਨਦੀਪ ਅਤੇ ਫਾਰਮਾਸਿਸਟ ਰਾਜ ਕੁਮਾਰ ਆਦਿ।ਅਮਨਦੀਪ ਸਿੰਘ ਸਰਪੰਚ ਪਿੰਡ ਲੰਗੇਰੀ ,ਮੋਹਣ ਲਾਲ ਪੰਚ, ਸਰਬਜੀਤ ਕੌਰ ਪੰਚ,ਦੇਵ ਰਾਜ ਪੰਚ, ਗੁਰਪ੍ਰੀਤ ਕੌਰ ਆਸ਼ਾ ਵਰਕਰ, ਸੁਖਚੈਨ ਸਿੰਘ ਨੰਬਰਦਾਰ, ਸਰਦਾਰ ਗੁਰਦਿਆਲ ਸਿੰਘ ਪ੍ਰਧਾਨ, ਸ਼ਿੰਗਾਰਾ ਰਾਮ ਸੈਕਟਰੀ, ਹਰਦੀਪ ਸਿੰਘ ਅਤੇ ਮਰੀਜ਼ਾਂ ਦੇ ਨਾਲ ਆਏ ਹੋਏ ਵੀ ਹਾਜ਼ਰ ਰਹੇ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਪਰਮਜੀਤ ਕੌਰ ਬਲਾਕ ਸੰਮਤੀ ਨੂੰ ਬਹਿਰਾਮ ਵਿਖੇ ਸਿੱਕਿਆ ਨਾਲ ਤੋਲਿਆ ਕੀਤਾ ਗਿਆ
Next articleਕ੍ਰਾਂਤੀਕਾਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ‘ਚ ਅਨੇਕਾਂ ਰਾਜੇ ਰਾਣੀਆ ਝੁਕੇ, ਸ਼ਿਸ਼ ਬਣੇ ——