HOME ਪਿੰਡ ਉਪਲਾਂ ਵਿੱਚ ਸ਼ਹੀਦੀ ਸਮਾਗਮ 12 ਦਸੰਬਰ ਤੋਂ

ਪਿੰਡ ਉਪਲਾਂ ਵਿੱਚ ਸ਼ਹੀਦੀ ਸਮਾਗਮ 12 ਦਸੰਬਰ ਤੋਂ

6
ਮਾਛੀਵਾੜਾ ਸਾਹਿਬ   (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਇਥੋਂ ਨਜ਼ਦੀਕੀ ਪਿੰਡ ਉਪਲਾਂ- ਸੰਘੇ ਦੇ ਵਿੱਚ ਹਰ ਸਾਲ ਹੀ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਧਾਰਮਿਕ ਪ੍ਰੋਗਰਾਮ ਕਰਵਾਇਆ ਜਾਂਦਾ ਹੈ। ਇਸ ਪ੍ਰੋਗਰਾਮ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਹਰਜੀਤ ਸਿੰਘ ਕੋਚ ਲੱਲ ਕਲਾ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ 12 ਦਸੰਬਰ ਤੋਂ ਲੈ ਕੇ 16 ਦਸੰਬਰ ਤੱਕ ਸਮਾਗਮ ਕਰਵਾਇਆ ਜਾ ਰਿਹਾ ਹੈ। ਸਮਾਗਮ ਵਿੱਚ ਪੰਜ ਦੀਵਾਨਾਂ ਦੀ ਹਾਜ਼ਰੀ ਸ਼੍ਰੀ ਮਾਨ ਸੰਤ ਬਾਬਾ ਜਗਜੀਤ ਸਿੰਘ ਜੀ ਸੰਗਤਪੁਰੇ ਨੇੜੇ ਮੋਰਿੰਡਾ ਵਾਲੇ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਗੇ।  ਸਮਾਂ 7 ਵਜੇ 10 ਵਜੇ ਤੱਕ ਦਾ ਹੋਵੇਗਾ। 6 ਦਸੰਬਰ ਤੋਂ 16 ਦਸੰਬਰ ਤੱਕ ਦੁੱਧ ਦੇ ਲੰਗਰ ਅਤੁੱਟ ਵਰਤਣਗੇ। ਬਾਹਰਲੇ ਪਿੰਡਾਂ ਤੋਂ ਆਈਆਂ ਸੰਗਤਾਂ ਨੂੰ ਸਤਿਕਾਰ ਵਜੋਂ ਗਰਮ ਕੰਬਲ, ਗਰਮ ਸ਼ਾਲ, ਸਟਾਲ ਦਾਨ ਵਜੋ ਭੇਟ ਕੀਤੇ ਜਾਣਗੇ। ਇਸ ਵਾਰ ਬੇਅੰਤ ਸੰਤ ਮਹਾਂਪੁਰਸ਼ ਸੰਗਤਾਂ ਦੇ ਦਰਸ਼ਨ ਕਰਨਗੇ। 5 ਦਿਨ ਗੁਰੂ ਕੇ ਲੰਗਰ ਅਤੁੱਟ ਵਰਤਣਗੇ। ਸੇਵਕ 24 ਟੀਵੀ ਚੈਨਲ ਅਤੇ ਸੰਗਤਪੁਰਾ ਟੀ ਵੀ ਚੈਨਲ ਤੋ ਸਾਰਾ ਸਮਾਗਮ ਲਾਈਵ ਹੋਵੇਗਾ। ਸੰਗਤਾਂ ਨੂੰ ਬੇਨਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਕਰੋ ਜੀ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸੰਯੁਕਤ ਕਿਸਾਨ ਮੋਰਚੇ ਦੀ ਕਾਲ ਤੇ ਮਹਿਤਪੁਰ ‘ਚ ਰੋਸ ਪ੍ਰਦਰਸ਼ਨ ਬਿੱਲਾਂ ਦੀਆਂ ਕਾਪੀਆਂ ਸਾੜੀਆਂ
Next articleਪਿੰਡ ਚੂਹੜਪੁਰ ਵਿਖੇ ਕਰਨਵੀਰ ਕਟਾਰੀਆ ਅਤੇ ਨਰੇਸ਼ ਕੁਮਾਰ (ਨੀਟਾ) ਦੇ ਹੱਕ ਵਿੱਚ ਵਿਸ਼ਾਲ ਜਨ ਸਭਾ