HOME ਪੰਜਾਬੀ ਸਾਹਿਤ ਸਭਾ ਧੂਰੀ ਦੇ ਸਾਹਿਤਕਾਰਾਂ ਵੱਲੋਂ ਕਰਵਾਇਆ ” ਅੱਜ ਦੇ ਬੱਚੇ...

ਪੰਜਾਬੀ ਸਾਹਿਤ ਸਭਾ ਧੂਰੀ ਦੇ ਸਾਹਿਤਕਾਰਾਂ ਵੱਲੋਂ ਕਰਵਾਇਆ ” ਅੱਜ ਦੇ ਬੱਚੇ ਕੱਲ੍ਹ ਦੇ ਨੇਤਾ ” ਪ੍ਰੋਗਰਾਮ ਯਾਦਗਾਰੀ ਹੋ ਨਿਬੜਿਆ

ਮਲੇਰਕੋਟਲਾ   (ਸਮਾਜ ਵੀਕਲੀ)  (ਕੁਲਵੰਤ ਸਿੰਘ ਮੁਹਾਲੀ) ਸਕੂਲਾਂ ਵਿੱਚ ਅਧਿਆਪਕ ਦਿਵਸ ਵਾਲ਼ੇ ਦਿਨ ਬੱਚਿਆਂ ਨੂੰ ਅਧਿਆਪਕ ਬਣਾਇਆ ਜਾਂਦਾ ਹੈ, ਓਸੇ ਤਰ੍ਹਾਂ ਪੰਜਾਬ ਸਰਕਾਰ ਵੱਲੋਂ ਸੰਵਿਧਾਨ ਦਿਵਸ ਵਾਲ਼ੇ ਦਿਨ ਵਿਧਾਨ ਸਭਾ ਦਾ ਵਿਦਿਆਰਥੀ ਸਿਖਲਾਈ ਸੈਸ਼ਨ ਕਰਵਾਇਆ ਗਿਆ ਸੀ, ਜਿਸ ਵਿੱਚ 117 ਵਿਦਿਆਰਥੀ ਵਿਧਾਇਕ, ਮੰਤਰੀ ਅਤੇ ਮੁੱਖ ਮੰਤਰੀ ਦੀ ਭੂਮਿਕਾ ਨਿਭਾਅ ਕੇ ਆਏ ਸਨ। ਉਨ੍ਹਾਂ ਵਿੱਚੋਂ ਦੋ ਦਾ ਪਿਛੋਕੜ ਪੰਜਾਬੀ ਸਾਹਿਤ ਸਭਾ ਧੂਰੀ ਨਾਲ਼ ਜੁੜਿਆ ਹੋਣ ਕਾਰਨ ਸਭਾ ਵੱਲੋਂ ਆਪਣੇ ਮਹੀਨਾਵਾਰ ਸਾਹਿਤਕ ਸਮਾਗਮ ਦੌਰਾਨ ਉਨ੍ਹਾਂ ਦੋਵਾਂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ । ਪੰਜਾਬੀ ਭਾਸ਼ਾ ਪ੍ਰੇਮੀ ਮੂਲ ਚੰਦ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਏ ਇਸ ਵਿਲੱਖਣ ਸਨਮਾਨ ਸਮਾਰੋਹ ਵਿੱਚ ਉਨ੍ਹਾਂ ਦੇ ਨਾਲ਼ ਪ੍ਰਧਾਨਗੀ ਮੰਡਲ ਵਿੱਚ ਬਲਵੀਰ ਸਿੰਘ ਸੋਹੀ, ਡਾ.ਧਰਮ ਚੰਦ ਵਾਤਿਸ਼, ਦਰਸ਼ਨ ਸਿੰਘ ਸਿੱਧੂ ਤੋਂ ਇਲਾਵਾ ਇੱਕ ਦਿਨਾਂ ਮੁੱਖ ਮੰਤਰੀ ਸ. ਹਰਿਕਮਲਦੀਪ ਸਿੰਘ (ਘਨੌਰੀ ਕਲਾਂ ਸਕੂਲ ) ਅਤੇ ਸੰਗਰੂਰ ਹਲਕੇ ਦੀ ਵਿਧਾਇਕਾ ਦਾ ਰੋਲ ਕਰਨ ਵਾਲ਼ੀ ਵਿਦਿਆਰਥਣ ਬੀਬਾ ਸਾਨੀਆਂ ਅਲੀ (ਭੜ੍ਹੋ ਸਕੂਲ) ਸ਼ਾਮਲ ਸਨ।ਪ੍ਰੋਗਰਾਮ ਦੀ ਸ਼ੁਰੂਆਤ ਸਦੀਵੀ ਵਿਛੋੜਾ ਦੇ ਗਏ ਲੇਖਕਾਂ, ਕਲਾਕਾਰਾਂ ਅਤੇ ਹੋਰ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀ, ਸੁਆਗਤੀ ਸ਼ਬਦ, ਇਹੋ ਜਿਹੇ ਮੌਕ ਸੈਸ਼ਨ ਹਰ ਸਾਲ ਕਰਵਾਉਂਣ, ਨਿੱਜੀ ਅਦਾਰਿਆਂ ਵਿੱਚ ਅਮਲੀ ਤੌਰ ‘ਤੇ ਪੰਜਾਬੀ ਲਾਗੂ ਕਰਵਾਉਣ ਅਤੇ ਕੇਂਦਰ ਵੱਲੋਂ ਬਿਜਲੀ ਤੇ ਬਿਜਲੀ ਬਿਲਾਂ ਨੂੰ ਪੰਜਾਬੀ ਚ ਕਰਵਾਉਣ ਬਾਰੇ ਦੁਬਾਰਾ ਗੌਰ ਕਰਨ ਦੇ ਮਤਿਆਂ ਨਾਲ਼ ਕੀਤੀ ਗਈ। ਇਸ ਤੋਂ ਉਪਰੰਤ ” ਬੰਦੇ ਤੋਂ ਇਨਸਾਨ ” ਕਾਵਿ ਸੰਗ੍ਰਹਿ ਬਾਰੇ ਪ੍ਰਮੁੱਖ ਆਲੋਚਕ ਡਾ. ਧਰਮ ਚੰਦ ਵਾਤਿਸ਼ ਨੇ ਆਪਣਾ ਖੋਜ ਭਰਪੂਰ ਪਰਚਾ ਪੇਸ਼ ਕੀਤਾ ਜਿਸ ਵਿੱਚ ਪੁਸਤਕ ਨੂੰ ਅਸਤਿੱਤਵਵਾਦ ਦੀ ਪਰਖ ਪ੍ਰਣਾਲੀ ‘ਤੇ ਖਰੀ ਉੱਤਰਦੀ ਕਹਿੰਦਿਆਂ ਮੂਲ ਚੰਦ ਸ਼ਰਮਾ ਨੂੰ ਨਿੱਕੀਆਂ ਕਵਿਤਾਵਾਂ ਦਾ ਵੱਡਾ ਕਵੀ ਆਖਿਆ ਗਿਆ ਅਤੇ ਕਿਤਾਬ ਨਚੋੜ ਇਹ ਕੱਢਿਆ ਕਿ ਬੰਦੇ ਤੋਂ ਇਨਸਾਨ ਬਣਨ ਲਈ ਕੀ ਕਰਨਾ ਚਾਹੀਦਾ ਹੈ ਅਤੇ ਕੀ ਨਹੀਂ ਕਰਨਾ ਚਾਹੀਦਾ । ਉਨ੍ਹਾਂ ਤੋਂ ਇਲਾਵਾ ਪ੍ਰਿੰਸੀਪਲ ਸੁਖਜੀਤ ਕੌਰ ਸੋਹੀ ਨੇ ਵੀ ਕਿਤਾਬ ਵਿਚਾਰ ਸਾਂਝੇ ਕਰਦਿਆਂ ਸਨਮਾਨਿਤ ਵਿਦਿਆਰਥੀਆਂ ਨੂੰ ਮੁਬਾਰਕਬਾਦ ਵੀ ਦਿੱਤੀ । ਦੂਸਰੇ ਦੌਰ ਵਿੱਚ ਸੰਗਰੂਰ ਹਲਕੇ ਦੀ ਪ੍ਰਤੀਨਿਧਤਾ ਕਰਨ ਵਾਲ਼ੀ ਵਿਧਾਇਕਾ ਅਤੇ ਧੂਰੀ ਹਲਕੇ ਦੀ ਪ੍ਰਤੀਨਿਧਤਾ ਕਰਕੇ ਆਏ ਵਿਧਾਇਕ ਅਤੇ ਮੁੱਖ ਮੰਤਰੀ ਨੇ ਕ੍ਰਮਵਾਰ ਆਪਣੀ ਚੋਣ ਵਿਧੀ ਤੇ ਮੌਕ ਵਿਧਾਨ ਸਭਾ ਸੈਸ਼ਨ ਦੇ ਤਜ਼ਰਬੇ ਵਿਸਥਾਰ ਸਹਿਤ ਹਾਜ਼ਰੀਨ ਨਾਲ਼ ਸਾਂਝੇ ਕੀਤੇ ਜਿਹਨਾਂ ਵਿੱਚ ਉਹ ਭਵਿੱਖ ਪ੍ਰਤੀ ਬਹੁਤ ਹੀ ਉਤਸ਼ਾਹਿਤ ਨਜ਼ਰ ਆਏ।ਅਖ਼ੀਰ ਵਿੱਚ ਚਰਨਜੀਤ ਸਿੰਘ ਮੀਮਸਾ ਦੇ ਮੰਚ ਸੰਚਾਲਨ ਅਧੀਨ ਕੀਤੇ ਗਏ ਵਿਸ਼ਾਲ ਕਵੀ ਦਰਬਾਰ ਵਿੱਚ ਦਰਸ਼ਨ ਸਿੰਘ ਸਿੱਧੂ , ਰਣਜੀਤ ਆਜ਼ਾਦ ਕਾਂਝਲਾ, ਅਜਾਇਬ ਸਿੰਘ ਕੋਮਲ,ਹਰਬੰਸ ਸਿੰਘ ਬੇਨੜਾ,ਮਨਪ੍ਰੀਤ ਕੌਰ ਢੀਂਡਸਾ, ਮਨਜੀਤ ਕੌਰ ਸੰਧੂ, ਬਲਜੀਤ ਸਿੰਘ ਬਾਂਸਲ, ਪ੍ਰਿੰ. ਕਮਲਜੀਤ ਸਿੰਘ ਟਿੱਬਾ , ਚਰਨਜੀਤ ਸਿੰਘ ਕੈਂਥ, ਸੁਖਜੀਤ ਕੌਰ ਸੋਹੀ, ਲੈਕ.ਅਸ਼ਵਨੀ ਕੁਮਾਰ, ਸੁਖਦੇਵ ਸ਼ਰਮਾ, ਜਸਵੀਰ ਸਿੰਘ ਬੰਘਾਂਵਾਲੀ, ਕੁਲਵਿੰਦਰ ਬੇਗ਼ਮ, ਸ਼ਿੰਗਾਰ ਬੇਗ਼ਮ, ਰਤਨ ਸਿੰਘ, ਗਗਨਦੀਪ ਸਿੰਘ, ਮੋਹਿਤ ਸ਼ਰਮਾ, ਡਾ. ਅਮਨਦੀਪ ਵਾਤਿਸ਼, ਸੁਖਵਿੰਦਰ ਕੌਰ, ਅਜੈਬ ਸਿੰਘ ਢਢੋਗਲ,ਸੁਰਿੰਦਰ ਸ਼ਰਮਾਂ ਹਰਚੰਦਪੁਰੀ, ਜਸਵੀਰ ਸਿੰਘ ਦੀਦਾਰ ਗੜ੍ਹ, ਦਿਲਸ਼ਾਦ ਅਲੀ ਭੜ੍ਹੋ, ਬੀਬਾ ਸਾਨੀਆਂ, ਕੁਲਜੀਤ ਧਵਨ,  ਜਸ਼ਨਪ੍ਰੀਤ ਸਿੰਘ ਰੁਲ਼ਦੂ ਸਿੰਘ ਵਾਲ਼ਾ , ਗੁਰਜੰਟ ਸਿੰਘ ਮੀਮਸਾ, ਪੇਂਟਰ ਸੁਖਦੇਵ ਸਿੰਘ ਅਤੇ ਲੀਲਾ ਖਾਨ ਨੇ ਆਪਣੀਆਂ ਰਚਨਾਵਾਂ ਅਤੇ ਵਿਚਾਰ ਸਾਂਝੇ ਕੀਤੇ।ਇਸ ਤੋਂ ਉਪਰੰਤ ਮੁੱਖ ਮੰਤਰੀ, ਵਿਧਾਇਕਾ ਅਤੇ ਹੋਰ ਮਹਿਮਾਨਾਂ ਦੇ ਨਾਲ਼ ਨਾਲ਼ ਇਸ ਮਹੀਨੇ ਜਨਮ ਦਿਨ ਵਾਲ਼ੇ ਅਹੁਦੇਦਾਰਾਂ ਬਲਵੀਰ ਸਿੰਘ ਸੋਹੀ ਤੇ ਜਗਦੇਵ ਸ਼ਰਮਾ ਬੁਗਰਾ ਨੂੰ ਵੀ ਸਨਮਾਨਿਤ ਕੀਤਾ ਗਿਆ।ਬਲਬੀਰ ਸਿੰਘ ਦਿਲਦਾਰ ਪਟਿਆਲਾ ਦੁਆਰਾ ਗਾਇਆ ਧਾਰਮਿਕ ਗੀਤ ” ਧੰਨ ਗੁਰੂ ਬਾਜਾਂ ਵਾਲਿ਼ਆ ” ਵੀ ਲੋਕ ਅਰਪਣ ਕੀਤਾ ਗਿਆ ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਵਿਧਾਇਕ ਸੰਗੋਵਾਲ ਵੱਲੋਂ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਅਵਨੀਤ ਕੌਰ ਜਰਖੜ ਦੇ ਹੱਕ ਵਿੱਚ ਵੱਖ-ਵੱਖ ਪਿੰਡਾਂ ‘ਚ ਮੀਟਿੰਗਾਂ
Next articleਇੰਪੈਕਟ ਏਜੰਸੀ ਪ੍ਰਾਈਵੇਟ ਲਿਮਿਟਿਡ ਵੱਲੋਂ ਹੰਬੜਾ ਰੋਡ ਵਿਖੇ ਚੇਤਕ ਇਲੈਕਟਰਿਕ ਵਹੀਕਲ ਸਕੂਟਰ ਸ਼ੋਰੂਮ ਦਾ ਉਦਘਾਟਨ ਵਿਧਾਇਕ ਰਜਿੰਦਰਪਾਲ ਕੌਰ ਛੀਨਾ ਵੱਲੋਂ ਕੀਤਾ ਗਿਆ