HOME ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ, 17 ਦਸੰਬਰ ਨੂੰ ਪੈਨਸ਼ਨ...

ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਹੋਈ, 17 ਦਸੰਬਰ ਨੂੰ ਪੈਨਸ਼ਨ ਦਿਵਸ ਮਨਾਇਆ ਜਾਵੇਗਾ – ਸੁੱਚਾ ਸਿੰਘ

4
ਕਪੂਰਥਲਾ,  (ਸਮਾਜ ਵੀਕਲੀ)  ( ਕੌੜਾ )- ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਰਜਿ ਜ਼ਿਲ੍ਹਾ ਕਪੂਰਥਲਾ  ਦੀ ਭਰਵੀਂ ਮੀਟਿੰਗ ਜ਼ਿਲ੍ਹਾ ਪ੍ਰਧਾਨ ਸੁੱਚਾ ਸਿੰਘ ਅਤੇ ਜਨਰਲ ਸਕੱਤਰ ਗੁਰਦੀਪ ਸਿੰਘ ਦੀ ਅਗਵਾਈ ਹੇਠ ਹੋਈ । ਇਸ ਦੌਰਾਨ ਵਿਛੜੇ ਪੈਨਸ਼ਨਰਜ਼  ਜਿਨ੍ਹਾਂ ਵਿੱਚ ਪ੍ਰਿੰਸੀਪਲ ਵਰਿਆਮ ਸਿੰਘ ਫਾਊਂਡੇਸ਼ਨ ਪ੍ਰਧਾਨ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਪੂਰਨ ਸਿੰਘ ਸੇਵਾ ਮੁਕਤ ਅਧਿਆਪਕ ਤੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਚਰਨਜੀਤ ਸਿੰਘ ਵਾਈਸ ਪ੍ਰਧਾਨ ਦੇ ਭਰਾ ਕਰਮਜੀਤ ਸਿੰਘ ਢਿੱਲੋ ਅਤੇ ਪ੍ਰਿੰਸੀਪਲ ਤਰਸੇਮ ਲਾਲ ਦੇ ਵੱਡੇ ਸਪੁੱਤਰ ਜਸਵੀਰ ਸਿੰਘ ਦੀ ਮੌਤ ਤੇ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਇਸ ਦੌਰਾਨ ਪਰਿਵਾਰ ਨਾਲ ਜਥੇਬੰਦੀ ਵੱਲੋਂ ਸੰਵੇਦਨਾ ਵੀ ਜਾਹਿਰ ਕੀਤੀ ਗਈ। ਸੁੱਚਾ ਸਿੰਘ ਸੁਲਤਾਨਪੁਰ ਲੋਧੀ ਨੇ ਜਥੇਬੰਦੀ ਨੂੰ ਹੋਰ ਮਜਬੂਤ ਕਰਨ ਲਈ ਮੈਂਬਰਾਂ ਨੂੰ ਬੇਨਤੀ ਕੀਤੀ ਕਿ ਅਤੇ ਸੰਘਰਸ਼ ਦੇ ਪਿੜਾਂ ਨੂੰ ਹੋਰ ਮੰਗਾਉਣ ਦੀ ਅਪੀਲ ਕੀਤੀ । ਸਰਬ ਸੰਮਤੀ ਨਾਲ ਇਸ ਦੌਰਾਨ ਫੈਸਲਾ ਕੀਤਾ ਗਿਆ ਕਿ 17 ਦਸੰਬਰ ਨੂੰ ਪੈਨਸ਼ਨਰ ਦਿਵਸ ਸ਼੍ਰੀ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਵਿਖੇ 11 ਵਜੇ ਮਨਾਇਆ ਜਾਵੇਗਾ। ਇਸ ਦੌਰਾਨ 80 ਸਾਲ ਅਤੇ 75 ਸਾਲ ਦੀ ਉਮਰ ਪਾਰ ਕਰ ਚੁੱਕੇ ਪੈਨਸ਼ਨਰਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਜਾਵੇਗਾ। ਮੀਟਿੰਗ ਵਿੱਚ ਸਰਬ ਸੰਮਤੀ ਨਾਲ ਇਹ ਵੀ ਮਤਾ ਪਾਸ ਕੀਤਾ ਗਿਆ ਕਿ 1-1-16 ਤੋਂ ਪਹਿਲਾਂ ਸੇਵਾ ਮੁਕਤ ਹੋਏ ਮੁਲਾਜ਼ਮਾਂ ਨੂੰ 2.59 ਗੁਣਾਕ ਨਾਲ ਸੋਧ ਕੇ ਪੈਨਸ਼ਨ ਜਾਰੀ ਕੀਤੀ ਜਾਵੇ। ਕੇਂਦਰ ਨਾਲੋਂ 16 ਫੀਸਦੀ ਘੱਟ ਦਿੱਤਾ ਜਾ ਰਿਹਾ ਡੀ ਏ ਦਾ ਬਕਾਇਆ ਸਮੇਤ ਤੁਰੰਤ ਦਿੱਤਾ ਜਾਵੇ,ਪੁਰਾਣੀ ਪੈਨਸ਼ਨ ਲਾਗੂ ਕੀਤੀ ਜਾਵੇ, ਮੈਡੀਕਲ ਰਿਬਰਸਮੈਂਟ ਦੇ ਕੇਸਾਂ ਦਾ ਨਿਪਟਾਰਾ ਤੁਰੰਤ ਕੀਤਾ ਜਾਵੇ। ਇਸ ਦੇ ਨਾਲ ਹੀ ਚਾਰ ਲੇਬਰ ਕੋਡ ਵਾਪਸ ਲੈ ਜਾਣ ਅਤੇ ਕਿਰਤੀ ਕਾਮਿਆਂ ਦੇ ਹਿੱਤਾਂ ਦੀ ਰਾਖੀ ਕੀਤੀ ਜਾਵੇ ਨਾ ਕਿ ਉਹਨਾਂ ਦੀ ਸਰਮਾਏਦਾਰਾਂ ਦੇ ਰੈਮੋ ਕਰਮ ਤੇ ਛੱਡਿਆ ਜਾਵੇ, ਬਿਜਲੀ ਸੋਧ ਬਿੱਲ ਵਾਪਸ ਲਿਆ ਜਾਵੇ, ਬਿਜਲੀ ਅਤੇ ਹੋਰ ਲੋਕ ਅਦਾਰਿਆਂ ਦੀਆਂ ਜਾਇਦਾਦਾਂ ਦੇ ਹਥਿਆਉਣ ਦੇ ਵੇਚਣ ਦੀ ਨੀਤੀ ਬੰਦ ਕੀਤੀ ਜਾਵੇ । ਇਸ ਮੌਕੇ ਤੇ ਜਗਜੀਤ ਸਿੰਘ, ਵਿਨੋਦ ਕਪੂਰ ,ਦਲੀਪ ਸਿੰਘ, ਗੁਰਚਰਨ ਸਿੰਘ ਘੁੰਮਣ, ਜਸਵੰਤ ਸਿੰਘ ਵਿਰਦੀ ,ਗੁਰਦਿਆਲ ਸਿੰਘ, ਜੋਗਾ ਸਿੰਘ, ਰਣਜੀਤ ਸਿੰਘ, ਰਾਜਕੁਮਾਰ, ਸੁਖਵਿੰਦਰ ਸਿੰਘ ਚੀਮਾ, ਗੁਰਦੇਵ ਸਿੰਘ, ਤਰਸੇਮ ਕੁਮਾਰ ਸ਼ਾਸਤਰੀ ,ਤਰਲੋਚਨ ਸਿੰਘ ,ਸਾਧੂ ਸਿੰਘ ਬਿਧੀਪੁਰ, ਰਣਜੀਤ ਸਿੰਘ, ਸੁਕੇਸ਼ ਜੋਸ਼ੀ ,ਸ਼ਕਤੀ ਸਰੂਪ ,ਰਕੇਸ਼ ਚੰਦਰ, ਕੁਲਦੀਪ ਕੌਰ, ਸੰਤੋਸ਼ ਭੱਲਾ, ਸੁਖਜੀਤ ਕੌਰ, ਉਸ਼ਾ ਸ਼ਰਮਾ ਅਤੇ ਸੇਵਾ ਮੁਕਤ ਇੰਸਪੈਕਟਰ ਜਸਕਰਨ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਿਤੁ ਖਾਧੈ ਤਨੁ ਪੀੜੀਐ ਮਨ ਮਹਿ ਚਲਹਿ ਵਿਕਾਰ
Next articleਫੀਫਾ ਵਿਸ਼ਵ ਕੱਪ 2026 ਦੇ ਸਮੂਹਾਂ ਦਾ ਐਲਾਨ; ਜਾਣੋ ਕਿਹੜੇ ਸਮੂਹਾਂ ਵਿੱਚ ਸਟਾਰ ਰੋਨਾਲਡੋ ਅਤੇ ਮੈਸੀ ਸ਼ਾਮਲ ਹਨ।