ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ 9ਵੀਂ ਗੁਰੂ ਗੋਬਿੰਦ ਸਿੰਘ ਹਾਕੀ ਚੈਂਪੀਅਨਸ਼ਿਪ 1, 2 ਅਤੇ 3 ਦਸੰਬਰ 2025 ਨੂੰ ਕਾਰਵਾਈ ਜਾ ਰਹੀ ਹੈ।
(ਸਮਾਜ ਵੀਕਲੀ) ਜ਼ਿਲ੍ਹਾ ਲੁਧਿਆਣਾ ਦੀ ਹਾਕੀ ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਵਡਮੁੱਲਾ ਰੋਲ ਹੈ। ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਸਥਾਪਨਾ 1978 ਵਿੱਚ ਹੋਈ। ਜਿਸਦੇ ਪਹਿਲੇ ਪ੍ਰਧਾਨ ਹਾਕੀ ਓਲੰਪੀਅਨ,1975 ਵਿਸ਼ਵ ਕੱਪ ਹਾਕੀ ਦੇ ਜੇਤੂ ਹੀਰੋ ਸੁਰਜੀਤ ਸਿੰਘ ਰੰਧਾਵਾ ਸਨ। ਉਸ ਤੋਂ ਬਾਅਦ ਅੰਤਰਰਾਸ਼ਟਰੀ ਹਾਕੀ ਖਿਡਾਰੀ ਸੁਖਬੀਰ ਸਿੰਘ ਗਰੇਵਾਲ ਵੀ ਲੰਬਾ ਸਮਾਂ ਇਸ ਸੰਸਥਾ ਦੇ ਪ੍ਰਧਾਨ ਰਹੇ ਹਨ। ਉਸ ਤੋਂ ਬਾਅਦ ਇਹ ਸੰਸਥਾ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਇੱਕ ਨਵੇਂ ਰੂਪ ਵਿੱਚ ਹੋਂਦ ਵਿੱਚ ਆਈ । 1997 ਦਰੋਣਾਚਾਰੀਆ ਹਾਕੀ ਕੋਚ ਬਲਦੇਵ ਸਿੰਘ ਸ਼ਾਹਬਾਦ ਮਾਰਕੰਡਾ ਇਸ ਸੰਸਥਾ ਦੇ ਸਰਪ੍ਰਸਤ ਬਣੇ, ਜਦਕਿ ਅਵਤਾਰ ਸਿੰਘ ਮਲ੍ਹਾ ਰਾਜਨੀਤਕ ਆਗੂ ਇਸ ਦੇ ਪ੍ਰਧਾਨ ਬਣੇ । 1997 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਵੱਲੋਂ ਕਾਲਜ ਪੱਧਰ ਦਾ ਰਾਜਨ ਗੋਲਡ ਕੱਪ ਹਾਕੀ ਟੂਰਨਾਮੈਂਟ 7 ਤੋਂ 12 ਦਸੰਬਰ 1997 ਨੂੰ ਕਰਵਾਉਣ ਦਾ ਉਪਰਾਲਾ ਕੀਤਾ ਗਿਆ। ਇਸ ਟੂਰਨਾਮੈਂਟ ਨੂੰ ਖੇਡਣ ਲਈ ਪੰਜਾਬ ਦੇ ਵੱਖ-ਵੱਖ ਕਾਲਜਾਂ ਦੇ ਉੱਘੀਆਂ ਅੱਠ ਟੀਮਾਂ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਖੇਡਣ ਲਈ ਪੁੱਜੀਆਂ , ਪਰ ਓਸ ਵਕਤ ਭਾਰੀ ਬਰਸਾਤ ਹੋਣ ਕਾਰਨ ਇਹ ਟੂਰਨਾਮੈਂਟ ਸਿਰੇ ਨਾ ਚੜ੍ਹ ਸਕਿਆ, ਮਜ਼ਬੂਰਨ ਇਹ ਟੂਰਨਾਮੈਂਟ ਪੋਸਟਪੋਨ ਕਰਨਾ ਪਿਆ। ਉਸ ਤੋਂ ਬਾਅਦ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਨੇ ਹਾਕੀ ਦੀ ਬੇਹਤਰੀ ਪ੍ਰਤੀ ਆਪਣੀਆਂ ਕਾਰਵਾਈਆਂ ਜਾਰੀ ਰੱਖੀਆਂ । ਸਾਲ 2002 ਵਿੱਚ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦਾ ਮੁੜ ਪੁਨਰਗਠਨ ਹੋਇਆ। ਜਿਸ ਵਿੱਚ ਪੁਰਾਣੇ ਹਾਕੀ ਖਿਡਾਰੀ, ਉਸ ਵਕਤ ਦੇ ਡੀ.ਐਸ.ਪੀ ਅਮਰੀਕ ਸਿੰਘ ਮਿਨਹਾਸ ਨੂੰ ਇਸ ਸੰਸਥਾ ਦਾ ਪ੍ਰਧਾਨ
ਬਣਾਇਆ ਗਿਆ । ਇਸ ਮੌਕੇ ਫੈਸਲਾ ਕੀਤਾ ਗਿਆ ਕਿ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਆਲ ਇੰਡੀਆ ਪੱਧਰ ਦਾ ਕੋਈ ਅਜਿਹਾ ਟੂਰਨਾਮੈਂਟ ਕਰਵਾਇਆ ਜਾਵੇ, ਜਿਸ ਨਾਲ ਲੁਧਿਆਣਾ ਹਾਕੀ ਦੀ ਪਹਿਚਾਣ ਵੀ ਕੌਮੀ ਪੱਧਰ ਤੇ ਜਾਵੇ ਅਤੇ ਦਸਮੇਸ਼ ਪਿਤਾ ਦਾ ਨਾਮ ਤੇ ਪੂਰੇ ਮੁਲਕ ਵਿੱਚ ਕੋਈ ਵੀ ਜੋ ਟੂਰਨਾਮੈਂਟ ਨਹੀਂ ਹੁੰਦਾ, ਉਸ ਨੂੰ ਵੀ ਕੌਮੀ ਪੱਧਰ ਤੇ ਕਰਵਾਇਆ ਜਾਵੇ ।
ਮਾਰਚ 2006 ਨੂੰ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਸਟੇਡੀਅਮ ਪੀ.ਏ.ਯੂ ਲੁਧਿਆਣਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਇੰਡੀਅਨ ਏਅਰਲਾਈਨ ਦੀ ਟੀਮ ਨੇ ਬੀ.ਐਸ.ਐਫ ਜਲੰਧਰ ਨੂੰ 5-1 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਉਸ ਵਕਤ ਦਾ ਹਾਕੀ ਸਟਾਰ ਧੰਨਰਾਜ ਪਿੱਲੇ ” ਹੀਰੋ ਆਫ ਦਾ ਟੂਰਨਾਮੈਂਟ ” ਬਣਿਆ। ਚੌਥਾ ਟੂਰਨਾਮੈਂਟ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਰਪਿਤ 18 ਤੋਂ 22 ਮਾਰਚ 2007 ਨੂੰ ਕਰਵਾਇਆ ਗਿਆ ।ਜਿਸ ਵਿੱਚ ਨਾਮਧਾਰੀ ਇਲੈਵਨ ਨੇ ਇੰਡੀਅਨ ਏਅਰਲਾਈਨਜ਼ ਦਿੱਲੀ ਨੂੰ 2-1 ਗੋਲਾਂ ਨਾਲ ਹਰਾ ਕੇ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਆਪਣੇ ਨਾਮ ਕੀਤਾ ਜਦਕਿ ਪੰਜਵਾਂ ਟੂਰਨਾਮੈਂਟ 15 ਤੋਂ 20 ਮਾਰਚ 2008 ਨੂੰ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਇੰਡੀਅਨ ਏਅਰਲਾਈਨਜ਼ ਨੂੰ 4-3 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ । ਇੰਡੀਅਨ ਏਅਰਲਾਈਨਜ਼ ਦੇ ਓਲੰਪੀਅਨ ਖਿਡਾਰੀ ਸੁਮੀਰ ਦਾਦ ‘ਮੈਨ ਆਫ ਦਾ ਟੂਰਨਾਮੈਂਟ’ ਬਣੇ । ਛੇਵਾਂ ਆਲ ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 2 ਤੋਂ 8 ਫਰਵਰੀ 2010 ਨੂੰ ਕਰਵਾਇਆ ਗਿਆ । ਇਸ ਟੂਰਨਾਮੈਂਟ ਵਿੱਚ ਪਹਿਲੀ ਵਾਰ ਲੜਕੀਆਂ ਦੀਆਂ 4 ਹਾਕੀ ਟੀਮਾਂ ਨੂੰ ਵੀ ਸ਼ਾਮਲ ਕੀਤਾ ਗਿਆ । ਮੁੰਡਿਆਂ ਦੇ ਵਰਗ ਵਿੱਚ ਨਾਮਧਾਰੀ ਇਲੈਵਨ ਨੇ ਪੰਜਾਬ ਪੁਲਿਸ ਨੂੰ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ। ਜਦਕਿ ਲੜਕੀਆਂ ਵਿੱਚ ਸ਼ਾਹਬਾਦ ਮਾਰਕੰਡਾ ਹਾਕੀ ਸੈਂਟਰ ਨੇ ਸੈਂਟਰਲ ਰੇਲਵੇ ਮੁੰਬਈ ਨੂੰ ਹਰਾ ਕੇ ਚੈਂਪੀਅਨ ਜਿੱਤ ਆਪਣੇ ਨਾਮ ਕੀਤੀ। 2010 ਵਿੱਚ ਡਾਕਟਰ ਏ.ਪੀ.ਐਸ.ਮਾਂਗਟ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ। ਸੱਤਵਾਂ ਆਲ
ਇੰਡੀਆ ਗੁਰੂ ਗੋਬਿੰਦ ਸਿੰਘ ਗੋਲਡ ਕੱਪ ਹਾਕੀ ਟੂਰਨਾਮੈਂਟ 30 ਅਕਤੂਬਰ ਤੋਂ 4 ਨਵੰਬਰ 2010 ਨੂੰ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਭਾਰਤ ਪੈਟਰੋਲੀਅਮ ਨੇ ਇੰਡੀਅਨ ਆਇਲ ਨੂੰ 4-3 ਗੋਲਾਂ ਨਾਲ ਹਰਾ ਕੇ ਖਿਤਾਬੀ ਜਿੱਤ ਹਾਸਲ ਕੀਤੀ। ਓਲੰਪੀਅਨ ਦੀਪਕ ਠਾਕੁਰ ‘ਹੀਰੋ ਆਫ ਦਾ ਟੂਰਨਾਮੈਂਟ’ ਬਣਿਆ। ਜਦ ਕਿ ਜੂਨੀਅਰ ਵਰਗ ਵਿੱਚ ਜਰਖੜ ਹਾਕੀ ਅਕੈਡਮੀ ਨੇ ਗਰੇਵਾਲ ਅਕੈਡਮੀ ਕਿਲ੍ਹਾ ਰਾਇਪੁਰ ਨੂੰ 8-3 ਗੋਲਾਂ ਨਾਲ ਹਰਾਇਆ । ਜਰਖੜ ਹਾਕੀ ਅਕੈਡਮੀ ਦਾ ਦਮਨਪ੍ਰੀਤ ਸਿੰਘ ‘ਹੀਰੋ ਆਫ ਦਾ ਟੂਰਨਾਮੈਂਟ’ ਬਣਿਆ ਸੀ। ਜਦਕਿ ਅੱਠਵਾਂ ਟੂਰਨਾਮੈਂਟ 2012 ਨਵੰਬਰ ਮਹੀਨੇ ਵਿੱਚ ਕਰਵਾਇਆ ਗਿਆ। ਫਾਈਨਲ ਮੁਕਾਬਲੇ ਵਿੱਚ ਇੰਡੀਅਨ ਆਰਮੀ ਨੇ ਪੰਜਾਬ ਨੈਸ਼ਨਲ ਬੈਂਕ (ਪੀ.ਐਨ.ਬੀ) ਨੂੰ 2-1 ਗੋਲਾਂ ਨਾਲ ਹਰਾ ਕੇ ਚੈਂਪੀਅਨ ਜਿੱਤ ਹਾਸਲ ਕੀਤੀ ।
ਇਸ ਟੂਰਨਾਮੈਂਟ ਨੂੰ ਕਾਮਯਾਬ ਕਰਨ ਲਈ ਅਸ਼ੋਕ ਪਰਾਸ਼ਰ ਪੱਪੀ ਵਿਧਾਇਕ ਸੈਂਟਰਲ ਲੁਧਿਆਣਾ, ਦ੍ਰੋਣਾਚਾਰੀਆ ਐਵਾਰਡੀ ਕੋਚ ਬਲਦੇਵ ਸਿੰਘ, ਅਮਰੀਕ ਸਿੰਘ ਮਿਨਹਾਸ, ਡਾਕਟਰ ਏ.ਪੀ.ਐਸ.ਮਾਂਗਟ, ਓਲੰਪੀਅਨ ਹਰਦੀਪ ਸਿੰਘ ਗਰੇਵਾਲ, ਡਾਕਟਰ ਨਿਰਮਲ ਸਿੰਘ ਜੋੜਾ ਡਾਇਰੈਕਟਰ ਸਟੂਡੈਂਟ ਵੈਲਫੇਅਰ ਪੀ.ਏ.ਯੂ, ਕੁਲਦੀਪ ਚੁੱਗ ਜ਼ਿਲ੍ਹਾ ਖੇਡ ਅਫਸਰ ਲੁਧਿਆਣਾ, ਗੁਰਦੀਪ ਸਿੰਘ ਗਰੇਵਾਲ ਜ਼ਿਲ੍ਹਾ ਖੇਡ ਅਫਸਰ ਫਿਰੋਜ਼ਪੁਰ, ਦਵਿੰਦਰ ਸਿੰਘ ਕਾਲਾ ਘੁੰਮਣ, ਨਵਦੀਪ ਸਿੰਘ ਘੁੰਮਣ, ਪ੍ਰਭਦੀਪ ਸਿੰਘ ਨੱਥੋਵਾਲ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨ, ਸੁਖਵਿੰਦਰ ਸਿੰਘ ਸਾਬਕਾ ਸੁਪਰਡੈਂਟ ਸਿਹਤ ਵਿਭਾਗ, ਹੁਕਮ ਸਿੰਘ ਗੁਰੂ ਨਾਨਕ ਕਾਰ ਬਜ਼ਾਰ, ਐਡਵੋਕੇਟ ਕੁਲਵੰਤ ਸਿੰਘ ਬੋਪਾਰਾਏ, ਮਹਿੰਦਰ ਸਿੰਘ ਗਿੱਲ ਭੁੱਟੋ ਯੂ.ਐਸ.ਏ, ਜਸਪਾਲ ਸਿੰਘ ਟੱਕਰ ਮਾਛੀਵਾੜਾ, ਨਰਿੰਦਰ ਸਿੰਘ ਹੈਬੋਵਾਲ, ਭਪਿੰਦਰ ਸਿੰਘ ਭੋਲਾ ਹੈਬੋਵਾਲ, ਗੁਰਸਤਿੰਦਰ ਸਿੰਘ ਪ੍ਰਗਟ ਮੁੱਖ ਕੋਚ ਅਕੈਡਮੀ, ਹਰਮੀਤ ਸਿੰਘ ਅਕੈਡਮੀ ਜਰਖੜ ,ਇਕਬਾਲ ਸਿੰਘ ਗਰੇਵਾਲ ਬਾੜੇਵਾਲ, ਅਵਤਾਰ ਸਿੰਘ ਭੋਲਾ ਇੰਸਪੈਕਟਰ ਪੰਜਾਬ ਪੁਲਿਸ, ਨੀਲੂ ਸ਼ਰਮਾ, ਗੁਰਤੇਜ ਸਿੰਘ ਲਾਡੀ, ਦੁਪਿੰਦਰ ਸਿੰਘ ਡਿੰਪੀ ਜਰਖੜ, ਸਰਬਜੀਤ ਸਿੰਘ ਬਲ ਕੈਨੇਡਾ, ਜਸਜੀਤ ਸਿੰਘ ਕੰਗ ਪੀ.ਏ.ਯੂ, ਹਰਮਿੰਦਰਪਾਲ ਸਿੰਘ ਪੱਪੂ ਕੈਨੇਡਾ, ਤਾਰਾ ਸਿੰਘ ਸੰਧੂ ਕੈਨੇਡਾ, ਕੁਲਵਿੰਦਰ ਸਿੰਘ ਰਾਜਨ, ਗੋਲਡੀ ਨੀਲੂ, ਸੰਜੀਵ ਸ਼ਰਮਾ, ਸਿਕੰਦਰ ਸਿੰਘ, ਦਵਿੰਦਰ ਸਿੰਘ ਬੈਂਕ ਪ੍ਰੋਫੈਸਰ, ਰਜਿੰਦਰ ਸਿੰਘ ਖਾਲਸਾ ਕਾਲਜ ਅਤੇ ਹੋਰ ਖੇਡ ਪ੍ਰਬੰਧਕ ਤਨ-ਮਨ-ਧਨ ਨਾਲ ਲੁਧਿਆਣਾ ਸਪੋਰਟਸ ਵੈਲਫੇਅਰ ਐਸੋਸੀਏਸ਼ਨ ਦੀ ਤਨ, ਮਨ ਅਤੇ ਧਨ ਨਾਲ ਸਹਾਇਤਾ ਕਰ ਰਹੇ ਹਨ । ਮੇਰੀ ਵੀ ਕੋਸ਼ਿਸ਼ ਹੋਏਗੀ ਕਿ ਜ਼ਿੰਦਗੀ ਦੇ ਆਖਰੀ ਸਾਹ ਹਾਕੀ ਖੇਡ ਨੂੰ ਸਮਰਪਿਤ ਹੋਣ। ਬਾਕੀ ਗੁਰੂ ਭਲੀ ਕਰੇ, ਰੱਬ ਰਾਖਾ।



