HOME ਕਾਤਲ ਬਲਾਤਕਾਰੀਆ

ਕਾਤਲ ਬਲਾਤਕਾਰੀਆ

3
ਮੂਲ ਚੰਦ ਸ਼ਰਮਾ
 (ਸਮਾਜ ਵੀਕਲੀ)  
ਧਾਰ  ਕੇ  ਤੂੰ  ਮਨ  ਵਿੱਚ  ਬਦਨੀਤੀ ,
ਜਿਸ ਤਰ੍ਹਾਂ ਨਾਲ਼ ਗੁਆਂਢੀਆਂ ਕੀਤੀ ,
ਤੇਰਾ ਦਿਲ ਖ਼ੂਨ ਦੇ ਅੱਥਰੂ ਚੋਵੇ , ਤੈਨੂੰ ਤਾਂ ਪਤਾ ਲੱਗੇ ।
ਜੇ ਤੇਰੀ ਧੀ ਜਾਂ ਭੈਣ ਨਾਲ਼ ਹੋਵੇ , ਤੈਨੂੰ ਤਾਂ ਪਤਾ ਲੱਗੇ ।
ਤੈਨੂੰ ਕਿਉਂ ਸ਼ਰਮ ਰੱਤਾ ਨਾ ਆਈ ।
ਤੂੰ ਧੀ ਦੇ ਹਾਣਦੀ  ਕੁੜੀ ਗੁਆਈ ।
ਤੇਰਾ ਦਿਲ ਨੈਣਾਂ ਤੋਂ ਵੱਧ ਰੋਵੇ , ਤੈਨੂੰ ਤਾਂ ਪਤਾ ਲੱਗੇ ।
ਤੈਨੂੰ  ਤਾਂ ਕਿਤੇ ਨਾ ਮਿਲਣੀ  ਢੋਈ ।
ਜਿਵੇਂ  ਤੈਂ  ਕੱਚੀ  ਕਲੀ  ਲਕੋਈ  ।
ਦੂਰ ਤੇਰੇ ਦਿਲ ਦਾ ਟੁਕੜਾ ਹੋਵੇ , ਤੈਨੂੰ ਤਾਂ ਪਤਾ ਲੱਗੇ ।
ਤੂੰ ਕੇਹੀ  ਮਾਨਸਿਕਤਾ ਦਾ  ਮਾਲਕ ।
ਹੁਣ ਤੇਰੀ  ਹੋਊ  ਕਿਹੋ ‘ਜੀ  ਹਾਲਤ ।
ਦੁੱਖ ਤੇਰੇ ਦਿਲੋ ਦਿਮਾਗ਼ ਨੂੰ ਛੋਹਵੇ , ਤੈਨੂੰ ਤਾਂ ਪਤਾ ਲੱਗੇ ।
ਜੇ  ਤੇਰਾ  ਬਣੇਂ  ਵਕੀਲ  ਨਾ  ਕੋਈ ।
ਜੇ  ਤੈਨੂੰ  ਸਜ਼ਾ  ਫਾਹੇ  ਦੀ  ਹੋਈ  ।
ਜੇ  ਤੇਰੇ  ਨਾਲ਼  ਨਾ  ਕੋਈ  ਖਲੋਵੇ , ਤੈਨੂੰ ਤਾਂ ਪਤਾ ਲੱਗੇ ।
ਮੂਲ ਚੰਦ ਸ਼ਰਮਾ ਪ੍ਰਧਾਨ ,
ਪੰਜਾਬੀ ਸਾਹਿਤ ਸਭਾ ਧੂਰੀ ਜ਼ਿਲ੍ਹਾ ਸੰਗਰੂਰ ।
9914836037
Previous articleTHE PROCESSED FOOD AND PUBLIC HEALTH
Next articleਰਾਏਕੋਟ ਦਾ ਜੱਚਾ ਬੱਚਾ ਕੇਂਦਰ ਦੋ ਸਾਲ ਤੋ ਜਿਆਦਾ ਸਮਾਂ ਬੀਤ ਜਾਣ ਦੇ ਬਾਅਦ ਵੀ ਨਹੀਂ ਹੋਇਆ ਚਾਲੂ