ਰਾਵਣ

(ਸਮਾਜ ਵੀਕਲੀ)

ਯਾਦਾਂ ਜਦ ਵੀ ਝੁਰਮਟ ਪਾਵਣ
ਹੰਝੂ ਨੈਣੀਂ ਡੇਰੇ ਲਾਵਣ

ਬਿਰਹਾ ਵਾਲੀ ਚੋਭ ਬੁਰੀ ਹੈ
ਚੰਦਰੇ ਦੁੱਖ ਨਾ ਝੱਲੇ ਜਾਵਣ

ਬਾਲਣ ਬਣ ਕੇ ਬਲ ਗੇ ਸੁਪਨੇ
ਹੋਠੀਂ ਹਾਸੇ ਕਿੱਦਾਂ ਆਵਣ

ਉੱਜੜੇ ਜਿਸਦੀ ਇਸ਼ਕ ਬਗੀਚੀ
ਚੜ੍ਹਦੀ ਉਮਰੇ ਉਹ ਮੁਰਝਾਵਣ

ਦਿਲ ਦੇ ਵਿਹੜੇ ਹੌਕੇ ਹਾਵੇ
ਹਰ ਪਲ ਗਰਜਣ ਬਣਕੇ ਰਾਵਣ

ਜੀਵਨ ਹੈ ਬਨਵਾਸ ਜਿਹਾ ਫਿਰ
ਚੁੱਪ ਉਦਾਸੀ ਜਦੋਂ ਸਤਾਵਣ

‘ ਬੋਪਾਰਾਏ ‘ ਮਿਲਕੇ ਵਿਛੜਣ
ਵਿਲਕਣ ਤੜਫਣ ਦਰਦ ਹੰਢਾਵਣ

 ਭੁਪਿੰਦਰ ਸਿੰਘ ਬੋਪਾਰਾਏ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਦਵਾਨ
Next articleਕਵਿਤਾ