HOME ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵੱਲੋਂ ‘ਏਕ ਪੇੜ ਮਾਂ ਕੇ...

ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵੱਲੋਂ ‘ਏਕ ਪੇੜ ਮਾਂ ਕੇ ਨਾਮ 2.0’ ਮੁਹਿੰਮ ਦੇ ਸਰਟੀਫਿਕੇਟ ਜਾਰੀ ਕੀਤੇ ਗਏ।

ਬਲਾਚੌਰ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਭਾਰਤ ਸਰਕਾਰ ਵੱਲੋਂ ਈਕੋ ਕਲੱਬ ਫਾਰ ਮਿਸ਼ਨ ਲਾਈਫ਼ ਅਧੀਨ ਮਿਤੀ 05/6/25 ਤੋਂ 30/9/25  ਤੱਕ ‘ਏਕ ਪੇੜ ਮਾਂ ਕੇ ਨਾਮ 2.0’ ਮੁਹਿੰਮ ਚਲਾਈ ਗਈ ਸੀ ਜਿਸ ਤਹਿਤ ਪੰਜਾਬ ਨੂੰ 19,12,960 ਪੌਦੇ ਲਗਾਉਣ ਦਾ ਟੀਚਾ ਦਿੱਤਾ ਗਿਆ ਸੀ | ਪੰਜਾਬ ਸਰਕਾਰ ਸਿੱਖਿਆ ਵਿਭਾਗ ਅਧੀਨ ਜਿਲ੍ਹਾਂ ਸਿੱਖਿਆ ਅਫ਼ਸਰ ਐੱਸ . ਬੀ. ਐੱਸ ਨਗਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਲਿਟਲ ਸਟਾਰ ਮਾਡਲ ਹਾਈ ਸਕੂਲ ਨਾਨੋਵਾਲ ਬੇਟ ਵੱਲੋਂ ਵੀ ਇਸ  ਮੁਹਿੰਮ ਵਿੱਚ ਭਾਗ ਲਿਆ ਗਿਆ | ਮੈਡਮ ਅਮਨਦੀਪ ਕੌਰ ਗੰਗੜ ਦੀ ਅਗਵਾਈ ਹੇਠ ਇਸ ਸਕੂਲ ਦੇ ਲਗਭਗ 250 ਬੱਚਿਆ ਨੇ ਆਪਣੀ – ਆਪਣੀ ਮਾਂ ਦੇ ਨਾਲ ਉਪਲੱਬਧ ਥਾਂ ਤੇ ਖੇਤਾਂ ਅਤੇ ਘਰਾਂ ਵਿੱਚ ਪੌਦੇ ਲਗਾਏ ਅਤੇ ਪੌਦੇ ਲਗਾਉਣ ਦੀਆਂ ਤਸਵੀਰਾਂ ਸਮੇਂ- ਸਮੇਂ ਤੇ ਉੱਚ ਅਧਿਆਕਾਰੀਆਂ ਨੂੰ ਭੇਜੀਆਂ ਗਈਆ ਅਤੇ ਸਰਟੀਫ਼ਿਕੇਟ ਡਾਊਨਲੋਡ ਕੀਤੇ ਗਏ| ਇਹ ਰੰਗਦਾਰ ਸਰਟੀਫ਼ਿਕੇਟ ਜਿਹਨਾਂ ਤੇ ਬੱਚੇ ਦੀ ਮਾਂ ਦੇ ਨਾਲ ਪੌਦਾ ਲਗਾਉਂਦੇ ਦੀ ਫੋਟੋ ਲੱਗੀ ਹੋਈ ਹੈ ਬੜੇ  ਸੁਹਾਵਣੇ ਲੱਗ ਰਹੇ ਸੀ | ਸਵੇਰ ਦੀ ਪ੍ਰਾਰਥਨਾ ਸਭਾ ਵਿੱਚ ਇਹ ਸਰਟੀਫ਼ਿਕੇਟ ਕਲਾਸ ਵਾਈਜ ਬੱਚਿਆਂ ਨੂੰ ਜਾਰੀ ਕੀਤੇ ਗਏ | ਇਸ ਮੌਕੇ ਤੇ ਬੋਲਦਿਆਂ ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਸ਼੍ਰੀ ਅਜੀਤ ਰਾਮ ਧੀਮਾਨ ਵੱਲੋਂ ਪੌਦੇ ਲਗਾਉਣ ਵਾਲੇ ਬੱਚਿਆਂ ਨੂੰ ਜਿੱਥੇ ਵਧਾਈ ਦਿੱਤੀ ਗਈ ਉੱਥੇ ਨਾਲ ਹੀ ਦੱਸਿਆ ਗਿਆ ਕਿ ਪੌਦੇ ਲਗਾ ਕੇ ਉਹਨਾਂ ਵੱਲੋਂ ਬੜਾ ਉਤਮ ਕਾਰਜ ਕੀਤਾ ਗਿਆ ਹੈ ਕਿਉਂਕਿ ਜਿੰਨੇ ਪੌਦੇ ਵੱਧ ਹੋਣਗੇ ਉਨਾ ਹੀ ਵਾਤਾਵਰਨ ਸ਼ੁੱਧ ਅਤੇ ਹਰਿਆਵਲ ਵਾਲਾ ਰਹੇਗਾ ਜੋ ਕਿ ਸਿਹਤਮੰਦ ਸਮਾਜ ਦੀ ਸਿਰਜਣਾ ਵਿੱਚ ਅਤਿਅੰਤ ਲਾਭਕਾਰੀ ਹੋਵੇਗਾ | ਉਨ੍ਹਾਂ ਅੱਗੇ ਬੱਚਿਆਂ ਨੂੰ ਸਮਝਾਇਆ ਕਿ ਬਿਰਧ ਹੋਣ ਉਪਰੰਤ ਜਦੋਂ ਮਾਂ ਉਹਨਾਂ ਕੋਲ ਨਹੀਂ ਰਹੇਗੀ ਤਾਂ ਉਨ੍ਹਾਂ ਵੱਲੋਂ ਮਾਂ ਦੇ ਨਾਲ ਜੋ ਪੌਦਾ ਅੱਜ ਲਗਾਇਆ ਗਿਆ ਹੈ ਇਸ ਪੌਦੇ ਦੀ ਛਾਂ ਵੱਡਾ ਦਰੱਖਤ ਬਣ ਕੇ ਉਨ੍ਹਾਂ ਨੂੰ ਉਹੀ ਆਨੰਦ ਦੇਵੇਗੀ ਜੋ ਉਹ ਮਾਂ ਦੀ ਗੋਦ ਵਿਚ ਮਾਣਦੇ ਰਹੇ ਹਨ ਅਤੇ ਇਹ ਪੌਦਾ ਉਨ੍ਹਾਂ  ਨੂੰ ਹਮੇਸ਼ਾਂ ਆਪਣੀ ਮਾਂ ਦੀ ਯਾਦ ਦੁਆਉਂਦਾ ਰਹੇਗਾ | ਇਸ ਸਮੇਂ ਉਪਰੋਕਤ ਤੋਂ ਇਲਾਵਾ ਮੈਡਮ ਪੂਨਮ, ਰਿਸ਼ੂ,ਗੁਰਚਰਨਜੀਤ ਕੌਰ,ਭਾਗਿਆ ਸ਼੍ਰੀ, ਨੇਹਾ ਸੁਜੋਵਾਲ, ਜਤਿੰਦਰਾ ,ਨੇਹਾ ਡੁੱਗਰੀ, ਇੰਦੂ, ਸਨਪ੍ਰੀਤ ਕੌਰ, ਨਿੱਧੀ ਸ਼ਰਮਾ, ਸੁਮਨ, ਸਵਿਤਾ, ਮੀਨਾ ਕੁਮਾਰੀ, ਆਸ਼ਾ ਦੇਵੀ, ਜਸਵਿੰਦਰ ਕੌਰ ਅਤੇ ਸ. ਰਣਜੀਤ ਸਿੰਘ ਵੀ ਹਾਜ਼ਰ ਸਨ | ਇਹ ਜਾਣਕਾਰੀ ਸ਼੍ਰੀ ਰਣਜੀਤ ਸਿੰਘ ਸਾਇੰਸ ਅਧਿਆਪਕ ਵੱਲੋ ਦਿੱਤੀ ਗਈ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਮਰ ਸ਼ਹੀਦ ਲੈਫਟੀਨੈਂਟ ਜਨਰਲ ਬਿਕਰਮ ਸਿੰਘ ਨੂੰ ਸ਼ਹੀਦੀ ਦਿਹਾੜੇ ‘ਤੇ ਕੀਤਾ ਗਿਆ ਸਿੱਜਦਾ
Next articleਇਕ ਕਹਾਣੀ ਸਨਮਾਨ