ਹੋਮਿਓਪੈਥੀ ਇਕ ਵਿਗਿਆਨ ਹੈ ਜਿਸ ਵਿਚ ਰੋਗੀ ਦੇ ਵਿਸ਼ੇਸ਼ ਅਤੇ ਅਸਾਧਾਰਣ ਲੱਛਣਾਂ ਨੂੰ ਧਿਆਨ ਵਿਚ ਰੱਖ ਕੇ ਦਵਾਈ ਚੁਣੀ ਜਾਂਦੀ ਹੈ।
ਡਾ. ਅਮੀਤਾ ਰਾਣੀ
7589363090
(ਸਮਾਜ ਵੀਕਲੀ) ਹੋਮਿਓਪੈਥੀ ਇਕ ਵਿਗਿਆਨ ਹੈ ਜਿਸ ਵਿਚ ਰੋਗੀ ਦੇ ਵਿਸ਼ੇਸ਼ ਅਤੇ ਅਸਾਧਾਰਣ ਲੱਛਣਾਂ ਨੂੰ ਧਿਆਨ ਵਿਚ ਰੱਖ ਕੇ ਦਵਾਈ ਚੁਣੀ ਜਾਂਦੀ ਹੈ। ਇਸ ਵਿਚ ਕੇਵਲ ਰੋਗ ਦਾ ਨਾਮ ਦੇਖ ਕੇ ਇਲਾਜ ਨਹੀਂ ਕੀਤਾ ਜਾਂਦਾ, ਬਲਕਿ ਹਰ ਰੋਗੀ ਦੇ ਅੰਦਰਲੇ ਲੱਛਣਾਂ ਅਤੇ ਉਸਦੀ ਸਰੀਰਕ–ਮਾਨਸਿਕ ਅਵਸਥਾ ਦਾ ਵਿਸ਼ਲੇਸ਼ਣ ਕੀਤਾ ਜਾਂਦਾ ਹੈ।. ਦਵਾਈ ਦੀ ਚੋਣ
ਜੇ ਰੋਗੀ ਵਿਚ ਅਸਾਧਾਰਣ ਲੱਛਣ ਮਿਲਣ ਤਾਂ ਉਨ੍ਹਾਂ ਦੇ ਆਧਾਰ ‘ਤੇ ਹੀ ਦਵਾਈ ਚੁਣੀ ਜਾਵੇ।
ਆਮ ਲੱਛਣਾਂ ਲਈ ਕਿਤਾਬਾਂ ਸਹਾਇਕ ਹੁੰਦੀਆਂ ਹਨ, ਪਰ ਇਲਾਜ ਦੀ ਨੀਂਹ ਹਮੇਸ਼ਾ ਵਿਲੱਖਣ ਲੱਛਣ ਹੀ ਹੁੰਦੇ ਹਨ।
ਦਵਾਈ ਦੇਣ ਤੋਂ ਬਾਅਦ ਪ੍ਰਤੀਕਿਰਿਆ
ਜੇ ਦਵਾਈ ਦੇਣ ਤੋਂ ਬਾਅਦ ਰੋਗ ਵਿਚ ਕੁਝ ਵਾਧਾ ਹੋਵੇ ਪਰ ਰੋਗ ਹੌਲੀ-ਹੌਲੀ ਠੀਕ ਹੋਣਾ ਸ਼ੁਰੂ ਹੋ ਜਾਵੇ ਤਾਂ ਇਹ ਸਹੀ ਇਲਾਜ ਦੀ ਨਿਸ਼ਾਨੀ ਹੈ।
ਸਭ ਤੋਂ ਵਧੀਆ ਹਾਲਤ ਉਹ ਹੈ ਜਦੋਂ ਰੋਗ ਵੱਧੇ ਬਿਨਾਂ ਹੀ ਠੀਕ ਹੋਣਾ ਸ਼ੁਰੂ ਕਰੇ।
ਦਵਾਈਆਂ ਦੀ ਦੁਹਰਾਵਟ
ਉੱਚ ਪੋਟੈਂਸੀ ਵਾਲੀਆਂ ਦਵਾਈਆਂ (200, 1000, 1M) ਨੂੰ ਬਾਰ-ਬਾਰ ਨਾ ਦੁਹਰਾਓ।
ਜੇ ਇਹ ਦਵਾਈ ਕੰਮ ਕਰ ਰਹੀ ਹੈ ਤਾਂ ਉਸਦੀ ਕਾਰਵਾਈ ਵਿਚ ਰੁਕਾਵਟ ਨਾ ਪਾਓ।
ਨਵੇਂ ਲੱਛਣ
ਜੇ ਦਵਾਈ ਲੈਣ ਤੋਂ ਬਾਅਦ ਰੋਗੀ ਵਿਚ ਨਵੇਂ ਲੱਛਣ ਪ੍ਰਗਟ ਹੋਣ, ਤਾਂ ਫੌਰਨ ਦਵਾਈ ਰੋਕ ਦਿਓ।
ਜੇ ਲੱਛਣ ਗਲਤ ਦਿਸ਼ਾ ਵਿਚ ਜਾਣ ਲੱਗਣ ਜਾਂ ਬਾਹਰੀ ਰੋਗ ਅੰਦਰਲੇ ਅੰਗਾਂ ਵਿਚ ਵਧਣ ਲੱਗੇ ਤਾਂ ਐਂਟੀਡੋਟ ਦਵਾਈ ਦੇਣੀ ਚਾਹੀਦੀ ਹੈ।
ਦਵਾਈਆਂ ਵਿਚ ਅੰਤਰ
ਇੱਕ ਸਮੇਂ ਦੋ ਦਵਾਈਆਂ ਨਾ ਦਿਓ।
ਜੇ ਦੋ ਦਵਾਈਆਂ ਦੇਣੀਆਂ ਹੀ ਪੈਣ ਤਾਂ ਘੱਟੋ-ਘੱਟ 15 ਮਿੰਟ ਦਾ ਅੰਤਰ ਰੱਖੋ।
ਲਾਭ ਨਾ ਹੋਣਾ ਜਾਂ ਰੁਕ ਜਾਣਾ
ਜੇ ਕੋਈ ਲਾਭ ਨਾ ਹੋਵੇ ਤਾਂ ਦਵਾਈਆਂ ਬੰਦ ਕਰੋ ਅਤੇ ਮੁੜ ਲੱਛਣਾਂ ਦੀ ਪਰਖ ਕਰਕੇ ਨਵਾਂ ਇਲਾਜ ਸ਼ੁਰੂ ਕਰੋ।
ਜੇ ਲਾਭ ਹੋਣਾ ਸ਼ੁਰੂ ਹੋ ਗਿਆ ਹੈ ਤਾਂ ਦਵਾਈ ਪੰਜ ਦਿਨ ਤੋਂ ਬਾਅਦ ਬੰਦ ਕਰੋ ਅਤੇ ਇੰਤਜ਼ਾਰ ਕਰੋ।
ਜੇ ਲਾਭ ਰੁਕ ਜਾਵੇ ਪਰ ਰੋਗ ਪੂਰੀ ਤਰ੍ਹਾਂ ਖ਼ਤਮ ਨਾ ਹੋਇਆ ਹੋਵੇ ਤਾਂ ਉਸੇ ਦਵਾਈ ਦੀ 1M ਪੋਟੈਂਸੀ ਦੀ ਇਕ ਖੁਰਾਕ ਦਿਓ ਅਤੇ ਇੱਕ ਮਹੀਨਾ ਕੁਝ ਨਾ ਦਿਓ।
ਭੋਜਨ ਅਤੇ ਸਾਵਧਾਨੀਆਂ
ਦਵਾਈ ਲੈਣ ਤੋਂ ਪਹਿਲਾਂ ਜਾਂ ਬਾਅਦ ਘੱਟੋ-ਘੱਟ ਇੱਕ ਘੰਟਾ ਭੋਜਨ ਨਾ ਕਰੋ।
ਇਲਾਜ ਦੇ ਦੌਰਾਨ ਹਿੰਗ, ਸ਼ਰਾਬ, ਕੌਫੀ, ਭੰਗ, ਗਾਂਜਾ ਆਦਿ ਨਾ ਵਰਤੋ।
ਭੋਜਨ ਸਾਦਾ ਅਤੇ ਸਿਹਤਮੰਦ ਹੋਣਾ ਚਾਹੀਦਾ ਹੈ।
ਖੁਰਾਕ ਦਾ ਨਿਯਮ
ਉੱਚ ਪੋਟੈਂਸੀ (200 ਜਾਂ 1000): ਹਫਤੇ ਵਿੱਚ ਇੱਕ ਵਾਰ ਸਵੇਰੇ ਪੰਜ ਬੂੰਦਾਂ।
ਨਿਮਨ ਪੋਟੈਂਸੀ (6 ਜਾਂ 30): ਹਰ ਰੋਜ਼ ਤਿੰਨ ਵਾਰ ਬੂੰਦਾਂ।
ਬੱਚਿਆਂ ਲਈ: ਵੱਡਿਆਂ ਦੀ ਅੱਧੀ ਖੁਰਾਕ।
ਹੋਮਿਓਪੈਥੀ ਦਾ ਸਹੀ ਲਾਭ ਤਦੋਂ ਮਿਲਦਾ ਹੈ ਜਦੋਂ ਇਲਾਜ ਰੋਗੀ ਦੇ ਵਿਲੱਖਣ ਲੱਛਣਾਂ ਅਨੁਸਾਰ ਕੀਤਾ ਜਾਵੇ। ਦਵਾਈ ਦੀ ਚੋਣ ਵਿਚ ਧੀਰਜ ਅਤੇ ਧਿਆਨ ਬਹੁਤ ਜ਼ਰੂਰੀ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਰੋਗ ਨੂੰ ਅੰਦਰੋਂ ਬਾਹਰ ਨਿਕਲਣਾ ਚਾਹੀਦਾ ਹੈ, ਨਾ ਕਿ ਬਾਹਰੋਂ ਅੰਦਰ ਵਧਣਾ।



