HOME ਕਾਠਗੜ੍ਹ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ ਸ਼ੱਕੀ ਵਿਆਕਤੀਆਂ ਨੂੰ ...

ਕਾਠਗੜ੍ਹ ਪੁਲਿਸ ਨੇ ਚਲਾਇਆ ਕਾਸੋ ਆਪ੍ਰੇਸ਼ਨ ਸ਼ੱਕੀ ਵਿਆਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਜਾ ਰਹੀ ਪੁੱਛਗਿੱਛ

3
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )– ਜਿਲ੍ਹਾਂ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ  ਦੇ ਦਿਸ਼ਾ ਨਿਰਦੇਸ਼ਾ ਤੇ ਅੱਜ ਡੀਐਸਪੀ (ਹੈਂਡ ਕੁਆਟਰ)  ਵਾਧੂ ਚਾਰਜ ਬਲਾਚੌਰ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ  ਕਾਸੋ ਆਪ੍ਰੇਸ਼ਨ ਚਲਾਇਆ ਗਿਆ | ਇਸ ਟੀਮ ਵਿੱਚ ਐਸਐਚਓ ਥਾਣਾ ਕਾਠਗੜ੍ਹ ਅਭਿਸ਼ੇਕ ਸ਼ਰਮਾ , ਆਸਰੋਂ ਚੌਕੀ ਇੰਚਾਰਜ ਏਐਸਆਈ ਸਿੰਕਦਰ ਪਾਲ ਅਤੇ ਉਨ੍ਹਾਂ ਨਾਲ ਪੁਲਿਸ ਮੁਲਾਜ਼ਮ ਵੱਡੀ ਗਿਣਤੀ ਵਿਚ ਮੌਜੂਦ ਰਹੇ ਇਸ ਮੌਕੇ ਪੁਲਿਸ ਟੀਮ  ਦੇ ਵਲੋਂ ਰੈਲਮਾਜਰਾ, ਆਸਰੋਂ , ਪ੍ਰੇਮ ਨਗਰ,  ਵਿਖੇ ਕਾਸੋ ਆਪ੍ਰੇਸ਼ਨ ਚਲਾਇਆ ਗਿਆ | ਜਿਸਦੇ ਚੱਲਦੇ ਘਰ ਘਰ ਜਾ ਕੇ ਸ਼ੱਕੀ ਲੋਕਾਂ  ਦੀ ਚੈਕਿੰਗ ਕੀਤੀ ਗਈ | ਘਰ ਦੇ ਬੈਂਡ , ਅਲਮਾਰੀਆਂ ,  ਸਟੋਰ ਅਤੇ ਸ਼ੱਕੀ ਥਾਵਾਂ ਦੀ  ਬਾਰੀਕੀ ਨਾਲ ਚੈਕਿੰਗ ਕੀਤੀ ਗਈ | ਇਸ ਦੌਰਾਨ ਉਨ੍ਹਾਂ ਨੇ ਕੁਝ ਸ਼ੱਕੀ ਵਿਅਕਤੀਆਂ ਨੂੰ  ਵੀ ਹਿਰਾਸਤ ਵਿੱਚ ਲਿਆ | ਉਨ੍ਹਾਂ ਦੇ ਕੋਲੋਂ  ਪੁੱਛਗਿਛ ਕੀਤੀ ਗਈ ਡੀਐਸਪੀ (ਹੈਡ ਕੁਆਟਰ) ਜ਼ਿਕਰਯੋਗ ਹੈ ਜਸਪ੍ਰੀਤ ਸਿੰਘ ਦੇ ਕੋਲ ਬਲਾਚੌਰ ਦਾ ਵਾਧੂ ਚਾਰਜ ਹੈ  ਉਨ੍ਹਾਂ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਕਿਸੇ ਵੀ ਵਿਆਕਤੀ ਨੂੰ  ਬਖਸ਼ਿਆ ਨਹੀ ਜਾਵੇਗਾ | ਅੱਗੇ ਤੋ ਵੀ ਅਜਿਹੀ ਚੈਕਿੰਗ ਜਾਰੀ ਰਹੇਗੀ |
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਸਰਕਾਰੀ ਸਕੂਲ ਮਾਹਿਲਪੁਰ ਤੇ ਬੰਬੇਲੀ ਵਿਖੇ ਕਰੀਅਰ ਗਾਈਡੈਂਸ ਪ੍ਰੋਗਰਾਮ ਕਰਵਾਇਆ
Next articleSAMAJ WEEKLY = 19/11/2025