HOME ਗ੍ਰੈਂਡ ਸਿਟੀ ਪਲਾਜ਼ਾ ਦੇ ਡਾਇਰੈਕਟਰਾਂ ਖਿਲਾਫ ਨਿਵੇਸ਼ਕਾਂ ਵੱਲੋਂ ਧੋਖਾਧੜੀ ਦੇ ਆਰੋਪ ਅਤੇ...

ਗ੍ਰੈਂਡ ਸਿਟੀ ਪਲਾਜ਼ਾ ਦੇ ਡਾਇਰੈਕਟਰਾਂ ਖਿਲਾਫ ਨਿਵੇਸ਼ਕਾਂ ਵੱਲੋਂ ਧੋਖਾਧੜੀ ਦੇ ਆਰੋਪ ਅਤੇ ਨਾਅਰੇਬਾਜ਼ੀ।

10
ਸਾਰੇ ਡਾਇਰੈਕਟਰਾਂ ਵਿੱਚੋਂ ਕੇਵਲ ਇੱਕ ਡਾਇਰੈਕਟਰ ਪਰੇਸ਼ਾਨ ਕਰ ਰਿਹਾ ਹੈ -ਭਗਵਾਨ ਦਾਸ ਗਰਗ ( ਡਾਇਰੈਕਟਰ)
ਲੁਧਿਆਣਾ  (ਸਮਾਜ ਵੀਕਲੀ)  ( ਕਰਨੈਲ ਸਿੰਘ ਐੱਮ.ਏ.) ਆਏ ਦਿਨ ਕੋਲੋਂ ਵੱਲੋਂ ਕਲੋਨੀਆਂ ਅਤੇ ਪਲਾਜੇ ਕੱਟ ਕੇ ਪੈਸੇ ਲੈ ਕੇ ਮੁੜ ਕੇ ਨਿਵੇਸ਼ਕਾਂ ਦੀ ਸਾਰ ਨਾ ਲੈਣ ਅਤੇ ਧੋਖਾਧੜੀ ਦੇ ਮਾਮਲੇ ਸਾਹਮਣੇ ਆਉਂਦੇ ਹਨ ਇਸੇ ਤਰਜ਼ ਤੇ ਅੱਜ ਲੁਧਿਆਣਾ ਪੱਖੋਵਾਲ ਰੋਡ ਤੇ ਕੀਜ਼ ਹੋਟਲ ਦੇ ਨਾਲ ਗ੍ਰੈਂਡ ਸਿਟੀ ਪਲਾਜ਼ਾ ਦੇ ਡਾਇਰੈਕਟਰਾਂ ਖਿਲਾਫ ਪਲਾਜ਼ਾ ਦੇ ਨਿਵੇਸ਼ਕਾਂ ਵੱਲੋਂ ਰੱਜ ਕੇ ਭੜਾਸ ਕੱਢੀ ਗਈ ਅਤੇ ਧੋਖਾਧੜੀ ਦੇ ਆਰੋਪਾਂ ਤਹਿਤ ਨਾਅਰੇਬਾਜ਼ੀ ਵੀ ਕੀਤੀ ਗਈ। ਇਸ ਮੌਕੇ ਨਿਵੇਸ਼ਕਾਂ ਦੇ ਵੱਡੇ ਇਕੱਠ ਵਿੱਚ ਪ੍ਰਦੀਪ ਢੱਲ ਜੋ ਕਿ ਇਹਨਾਂ ਦੀ ਅਗਵਾਈ ਕਰ ਰਹੇ ਸਨ ਨੇ ਦੱਸਿਆ ਕਿ ਪਹਿਲਾਂ ਤਾਂ ਚਿਕਨੀਆਂ ਚੁਪੜੀਆਂ ਗੱਲਾਂ ਕਰਕੇ ਪਲਾਜ਼ਾ ਵਿੱਚ ਸਾਡੇ ਨਿਵੇਸ਼ਕਾਂ ਦੇ ਕਰੋੜਾਂ ਰੁਪਏ ਲਗਵਾ ਦਿੱਤੇ ਅਤੇ ਹੁਣ ਇੱਥੋਂ ਦੇ ਡਾਇਰੈਕਟਰ ਆਪਸ ਵਿੱਚ ਉਲਝ ਕੇ ਗਾਹਕਾਂ ਨੂੰ ਕਰਾਈ ਜਾਣ ਵਾਲੀਆਂ ਰਜਿਸਟਰੀਆਂ ਰੱਦ ਕਰਵਾ ਰਹੇ ਹਨ। ਉਹਨਾਂ ਆਖਿਆ ਕਿ 2012 ਵਿੱਚ ਪਲਾਜ਼ਾ ਕੱਟਿਆ ਗਿਆ ਸੀ ਤੇ ਹੁਣ ਤੱਕ ਜੋ ਡਿਵੈਲਪਮੈਂਟ ਉਹਨਾਂ ਕਹੀ ਸੀ ਉਹ ਨਹੀਂ ਹੋਈ ਅਤੇ ਸਾਡੀ ਇਨਵੈਸਟਮੈਂਟ ਡੈਡ ਹੋ ਰਹੀ ਹੈ ਅਤੇ ਬਹੁਤਿਆਂ ਦੀਆਂ ਰਜਿਸਟਰੀਆਂ ਵੀ ਨਹੀਂ ਹੋ ਰਹੀਆਂ । ਉਹਨਾਂ ਆਖਿਆ ਕਿ ਸਾਨੂੰ ਹੱਕ ਲੈਣ ਲਈ ਹੋਰ ਵੀ ਅੱਗੇ ਜਾਣਾ ਪਿਆ ਤਾਂ ਜ਼ਰੂਰ ਜਾਵਾਂਗੇ । ਜਦੋਂ ਪਲਾਜ਼ਾ ਦੇ ਇੱਕ ਡਾਇਰੈਕਟਰ ਭਗਵਾਨ ਦਾਸ ਗਰਗ ਨੂੰ ਸਾਰੇ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਆਖਿਆ ਕਿ ਸਾਡੀ ਸਾਰੇ ਡਾਇਰੈਕਟਰਾਂ ਦੀ ਅੱਜ ਮੀਟਿੰਗ ਹੋ ਰਹੀ ਹੈ ਅਤੇ ਜਲਦੀ ਹੀ ਕੋਈ ਨਾ ਕੋਈ ਹੱਲ ਕੱਢ ਲਵਾਂਗੇ । ਅਸੀਂ ਨਹੀਂ ਚਾਹੁੰਦੇ ਕਿ ਸਾਡਾ ਕੋਈ ਗਾਹਕ ਖੱਜਲ ਖਰਾਬ ਹੋਵੇ ਅਤੇ ਮਾਮਲਾ ਮੀਡੀਆ ਵਿੱਚ ਆਵੇ । ਉਹਨਾਂ ਆਖਿਆ ਕਿ ਇੱਕ ਡਾਇਰੈਕਟਰ  ਗੁਰਜੀਤ ਗਰੇਵਾਲ ਹੀ ਸਭ ਨੂੰ ਪਰੇਸ਼ਾਨ ਕਰ ਰਿਹਾ ਹੈ ਉਹਦਾ ਹੱਲ ਵੀ ਜਲਦੀ ਕੱਢ ਲਵਾਂਗੇ । ਜਦੋਂ ਗੁਰਜੀਤ ਗਰੇਵਾਲ ਨਾਲ ਫੋਨ ਤੇ ਸੰਪਰਕ ਕਰਨਾ ਚਾਹਿਆ ਤਾਂ ਉਹਨਾਂ ਫੋਨ ਨਹੀਂ ਚੁੱਕਿਆ ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਅਕਾਲ ਅਕੈਡਮੀ (ਕਮਾਲਪੁਰ) ਦੇ ਬਲਰਾਜ ਨੇ ਜਿੱਤਿਆ ਚਾਂਦੀ ਦਾ ਤਮਗਾ
Next articleUNDERSTANDING DIABETES